ਇੱਕ ਦਿਨ ਦਿਲ ਵਿੱਚ ਗੁਜ਼ਰਿਆ, ਮੇਰੇ ਇਹ ਖਿਆਲ । ਹਿੰਦੀ ਇਹ ਖਿਆਲ । ਹਿੰਦੀ ਵਿੱਚ ਪੈਗੰਬਰਾ, ਦਾ ਕੁਝ ਮੈਂ ਆਖਾਂ ਹਾਲ। ਸਾਨੂੰ ਉਪ੍ਰੋਕਤ ਤੁਕਾਂ ਤੋਂ ਪਤਾ ਲਗਦਾ ਹੈ ਕਿ ੧੮੭੨ ਈ: ਤਕ ਪੰਜਾਬੀ ਨੂੰ ਹਦੀ ਕਿਹਾ ਜਾਂਦਾ ਸੀ, ਪਰ ਦੂਜੇ ਪਾਸੇ ਅਸੀਂ ਦੇਖਦੇ ਹਾਂ ਕਿ ਇਸ ਸਮੇਂ ਤੋਂ ਲਗ ਭਗ ੧੭0 ਵਰੇ ਪਹਿਲਾਂ ਸੰਨ ੧੭੦੨ ਈ: ਵਿਚ ਹੀ ਹਾਫ਼ਜ਼ ਬਰਖੁਰਦਾਰ ਨੇ ਅਪਣੀ ਪੁਸਤਕ 'ਲਿਫਤਾਹੁਲ ਫਿਕੇਹ' ਵਿੱਚ ਪੰਜਾਬੀ ਨੂੰ ਪੰਜਾਬੀ ਕਹਿਆ ਹੈ - ‘ਹਜ਼ਰਤ ਮੋਮਨ ਦਾ ਫੁਰਮਾਇਆ, ਇਸ ਵਿੱਚ ਇਹ ਖਿਆਲ । ਤੁਰਤ ਪੰਜਾਬੀ ਆਖ ਸੁਨਾਵੀਂ, ਜੋ ਕੇ ਹੋਵੇ ਮਾਇਲ । ਸੋ ਉਤਲੀ ਦਲੀਲ ਤੋਂ ਅਸੀਂ ਇਸ ਸਿੱਟੇ ਤੇ ਪੁਜਦੇ ਹਾਂ ਕਿ ੧੭੦ ਈ: ਤੋਂ ਪਹਿਲਾਂ ਪੰਜਾਬ ਦਾ ਜਾਂ ਪੰਜਾਬੀ ਦਾ ਨਾਮ ਕਰਣ ਹੋ ਚੁਕਿਆ ਸੀ । ਚਾਹੇ ਇਹ ਨਾਂ ਵਧੇਰੇ ਕਰਕੇ ਪ੍ਰਚਲਿਤ ਨਹੀਂ ਸੀ ਹੋਇਆ । ਪੰਜਾਬੀ ਸਾਹਿੱਤ ਦੇ ਨਿਕਾਸ ਅਤੇ ਵਿਕਾਸ ਉਤੇ ਵਿਚਾਰ ਕਰਨ ਤੋਂ ਉਤ ਪੰਜਾਬੀ ਲਿਪੀ ਦੇ ਨਿਕਾਸ ਦੇ ਸੰਬੰਧ ਵਿੱਚ ਭੀ ਵਿਚਾਰ ਕਰ ਲੈਣਾ ਉਚਿਤ , ਹੈ । ਲਿੱਪੀ ਦੀ ਉਤਪਤੀ ਦੇ ਸੰਬੰਧ ਵਿੱਚ ਵਿਦਵਾਨਾਂ ਦੇ ਦੋ ਮਤ ਹਨ । ਕੁਝ ਵਿਦਵਾਨ ਪੰਜਾਬੀ ਲਿੱਪੀ ਨੂੰ ਆਦਿ ਕਾਲ ਸੰਬੰਧਤ ਕਰਦੇ ਹਨ ਅਤੇ ਕੁਝ ਇਸ ਦੀ ਹੋਂਦ ਸਿਖਾਂ ਦੇ ਦੂਜੇ ਗੁਰੂ ਅੰਗਦ ਦੇਵ ਜੀ ਦੇ ਦੁਆਰਾ ਹੋਈ ਮੰਨਦੇ ਹਨ । “ ਪੰਜਾਬੀ ਦੇ ਚੋਟੀ ਦੇ ਵਿਦਵਾਨ ਸ. ਜੀ. ਬੀ. ਸਿੰਘ ਇਸ ਦੀ ਉਤਪਤੀ ਗੁਰੂ ਕਾਲ ਤੋਂ ਵਧੇਰੀ ਪਹਿਲਾਂ ਦੀ ਮੰਨਦੇ ਹਨ ਅਤੇ ਦੂਜੇ ਯੂਰਪੀ ਅਤੇ , ਭਾਰਤੀ ਵਿਦਵਾਨ ਇਸ ਦੀ ਉਤਪਤੀ ਪਿਛੋਂ ਦੀ ਮੰਨਦੇ ਹਨ। ਯੂਰਪੀ ਵਿਦਵਾਨਾਂ 'ਚ ਵਿਸ਼ੇਸ਼ ਖੋਜ ਡਾ. ਗਰੀਅਰ ਸਨ, ਪ੍ਰੋ. ਬਜ਼, ਨਿਉਟਨ, ਅਤੇ ਲਾਈਟਨਰ, ਕੀਤt ਹੈ । ਇਨ੍ਹਾਂ ਤੋਂ ਪਿਛੋਂ ਭਾਰਤੀ ਵਿਦਵਾਨਾਂ ਵਿੱਚ ਲਾਲਾ ਦੁਨੀ ਚੰਦ ਭਾ: ਮੋਹਨ ਸਿੰਘ, ਪ੍ਰੋ. ਰਾਮ ਸਿੰਘ, ਪੰਡਤ ਕਰਤਾਰ ਸਿੰਘ, ਪ੍ਰੋ. ਸਾਹਿਬ ਸਿੰਘ, "ਸਫਰ ਕਰਮ ਸਿੰਘ ਗੰਗਾ ਵਾਲਾ, ਡਾ. ਬਨਾਰਸੀ ਦਾਸ, ਯੂ. ਕਰਤਾਰ ਸਿੰਘ ਅਤੇ ਪ੍ਰੋ. ਜੀ, ਬੀ. ਸਿੰਘ ਆਦਿ ਨੇ ਭੀ ਵਧੇਰੀਆਂ ਖੋਜਾਂ ਕੀਤੀਆਂ ਹਨ । (ਚਲਦਾ)
ਪੰਨਾ:Alochana Magazine November 1961.pdf/45
ਦਿੱਖ