ਸਕਿਆ ਹੈ। ਅਸਾਡੀਆਂ ਯੂਨੀਵਰਸਟੀਆਂ ਅਤੇ ਸਕੂਲਾਂ ਵਿੱਚ ਅੰਗ੍ਰੇਜ਼ੀ ਤੇ ਅਮਰੀਕੀ ਸਾਹਿੱਤ ਦੇ ਅਧਿਐਨ ਸੰਬੰਧੀ ਵਧਦੀ ਹੋਈ ਦਿਲਚਸਪੀ ਨੇ ਐਸੀਆਂ ਪਰਿਸਥਿਤੀਆਂ ਉਤਪੰਨ ਕਰ ਦਿੱਤੀਆਂ ਹਨ ਜਿਸ ਦੇ ਕਾਰਣ ਬਹੁਤ ਸਾਰੇ ਸਮਾਲੋਚਕ ਅਧਿਆਪਕ ਅਤੇ ਬਹੁਤ ਸਾਰੇ ਅਧਿਆਪਕ ਸਮਾਲੋਚਕ ਬਣ ਗਏ ਹਨ। ਮੈ ਇਸ ਪਰਿਸਥਿਤੀ ਬਾਰੇ ਕੋਈ ਖੇਦ ਪ੍ਰਗਟ ਕਰਨਾ ਨਹੀਂ ਚਾਹੁੰਦਾ ਕਿਉਂਕਿ ਅਸਾਡੇ ਜ਼ਮਾਨੇ ਦੀ ਅਧਿਕ ਵਾਸਤਵਿਕ ਅਤੇ ਆਕਰਸ਼ਕ ਸਮਾਲੋਚਨਾ ਉਨਾਂ ਗਿਆਨਵਾਨਾਂ ਨੇ ਕੀਤੀ ਹੈ ਜੋ ਯੂਨੀਵਰਸਟੀਆਂ ਵਿੱਚ ਚਲੇ ਗਏ ਹਨ, ਅਤੇ ਉਨ੍ਹਾਂ ਵਿਦਿਆਵਿਅਸਨੀ ਗਿਆਵਾਨਾਂ ਦੇ ਅਭਿਆਸ ਦਾ ਨਿਸ਼ਕਰਸ਼ ਹੈ, ਜਿਨਾਂ ਦੀਆਂ ਸਮਾਲੋਚਨਾਤਮਕ ਸਰਗਰਮੀਆਂ ਪਹਲਾਂ ਕਲਾਸ-ਰੂਮ ਵਿੱਚ ਰੂਪਮਾਨ ਹੋਈਆਂ। ਅਜ ਕਲ ਜਦੋਂ ਗੰਭੀਰ ਸਾਹਿੱਤਕ ਪ੍ਰਕਾਰੀ ਨਾਕਾਫ਼ੀ ਹੈ ਅਤੇ ਨਾਲ ਨਾਲ ਕੁਛ ਇੱਕ ਨੂੰ ਛੱਡ ਕੇ ਸਾਰਿਆਂ ਦੀ ਤਰਫਦਾਰੀ ਕਰਨ ਦਾ ਭਯਾਨਕ ਸਧਾਨ ਹੈ; ਸਾਹਿੱਤਕ ਸਮਾਲੋਚਨਾ ਭੀ ਐਸੀ ਹੋ ਕੇ ਰਹਿ ਗਈ ਹੈ ਜੈਸਾ ਉਸ ਨੂੰ ਇਨਾਂ ਪਰਿਸਥਿਤੀਆਂ ਵਿੱਚ ਹੋਣਾ ਚਾਹੀਦਾ ਸੀ। ਇਹ ਗੱਲ ਕਹਣ ਤੋਂ ਮੇਰਾ ਅਭਿਪ੍ਰਾਯ ਕੇਵਲ ਇਹੀ ਹੈ ਕਿ ਅੱਜ ਦਾ ਸਮਾਲੋਚਕ ਸੰਸਾਰ ਨਾਲ ਕੁਛ ਭਿੰਨ ਪ੍ਰਕਾਰ ਦਾ ਸੰਬੰਧ ਰਖਦਾ ਹੈ ਅਤੇ ਆਪਣੇ ਪੂਰਵ-ਵਰਤੀ ਲੇਖਕਾਂ ਨਾਲੋਂ ਵਿਭਿੰਨ ਪ੍ਰਕਾਰ ਦੇ ਪਾਠਕਾਂ ਲਈ ਲਿਖਦਾ ਹੈ। ਮੇਰਾ ਵਿਚਾਰ ਤਾਂ ਇਹ ਹੈ ਕਿ ਹੁਣ ਗੰਭੀਰ ਸਮਾਲੋਚਨਾ ੧੯ਵੀਂ ਸ਼ਤਾਬਦੀ ਦੇ ਮੁਕਾਬਲੇ ਵਿੱਚ ਅਪੇਕ੍ਸ਼ਾਕ੍ਰਿਤ ਸੀਮਿਤ ਸੰਖਿਆ ਲਈ ਲਿਖੀ ਜਾ ਰਹੀ ਹੈ, ਅਤੇ ਇਸ ਨੂੰ ਪੜ੍ਹਨ ਵਾਲੇ ਭੀ ਨਿਆਰੇ ਲੋਕ ਹਨ। ਇਹ ਸਪਸ਼ਟ ਹੈ ਕਿ ਇਸ ਦਾ ਇਹ ਅਭਿਪ੍ਰਾਯ ਨਹੀਂ ਹੈ ਕਿ ੧੯ਵੀਂ ਸ਼ਤਾਬਦੀ ਦੇ ਮੁਕਾਬਲੇ ਵਿੱਚ ਗੰਭੀਰ ਸਮਾਲੋਚਨਾ ਨੂੰ ਪੜ੍ਹਨ ਵਾਲਿਆਂ ਦੀ ਗਿਣਤੀ ਭੀ ਹੁਣ ਘਟ ਹੋ ਗਈ ਹੈ।
ਨਵੀਨ ਸਮਾਲੋਚਨਾ ਦੀ ਇਕ ਕਮਜ਼ੋਰੀ ਇਹ ਹੈ ਕਿ ਇਸ ਨੂੰ ਆਪ ਵਿਸ਼ਵਾਸ ਨਹੀਂ ਕਿ ਸਮਾਲੋਚਨਾ ਕਿਸ ਰੋਗ ਦੀ ਦਵਾ ਹੈ। ਇਸ ਤੋਂ ਕੀ ਲਾਭ ਪ੍ਰਾਪਤ ਹੁੰਦਾ ਹੈ ਅਤੇ ਇਹ ਲਾਭ ਕਿਸ ਪ੍ਰਕਾਰ ਦੇ ਲੋਕਾਂ ਨੂੰ ਹੁੰਦਾ ਹੈ? ਸ਼ਾਇਦ ਇਸ ਦੀ ਸੂਖਮਤਾ, ਗੰਭੀਰਤਾ ਅਤੇ ਨਾਨਾਤ੍ਵ ਨੇ ਇਸ ਦੇ ਮੂਲਭੂਤ ਪ੍ਰਯੋਜਨ ਨੂੰ ਅਸਪਸ਼ਟ ਕਰ ਦਿੱਤਾ ਹੈ। ਹੋ ਸਕਦਾ ਹੈ ਕਿ ਹਰ ਸਮਾਲੋਚਕ ਦੇ ਸਨਮੁਖ ਇਕ ਵਿਸ਼ੇਸ਼ ਲਕਸ਼ ਹੋਵੇ; ਉਹ ਕਿਸੇ ਐਸੇ ਕਰਮ-ਵਿਆਪਾਰ ਵਿੱਚ ਲੀਨ ਹੋਵੇ, ਜਿਸ ਲਈ ਕਿਸੇ ਜਵਾਜ਼ ਦੀ ਜ਼ਰੂਰਤ ਨਹੀਂ। ਪਰ ਇਸ ਦੇ ਬਾਵਜੂਦ ਜਿਥੋਂ ਤਕ ਪ੍ਰਯੋਜਨ ਦਾ ਸੰਬੰਧ ਹੈ, ਸਮਾਲੋਚਨਾ ਆਪ ਹੀ ਪਥ-ਭ੍ਰਸ਼ਟ ਹੋ ਗਈ ਹੈ। ਜੇ ਐਸਾ ਹੈ ਤਾਂ ਇਸ ਵਿੱਚ ਹੈਰਾਨੀ ਦੀ ਕੋਈ ਗੱਲ ਨਹੀਂ ਕਿਉਂਕਿ ਹੁਣ ਇਹ ਇਕ ਆਮ ਜੇਹੀ ਗੱਲ ਹੈ ਕਿ ਵਿਗਿਆਨ ਅਤੇ ਮਾਨਵ-ਉਪਯੋਗ ਗਿਆਨ-ਪ੍ਰਕਾਰ