ਪੰਨਾ:Alochana Magazine November 1962.pdf/10

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

- - - - ਵਿਅਕਤੀ ਦਾ ਨੇਮਿੱਤਿਕ ਸਾਧਨ ਹੈ । ਇਹ ਸਾਰੀਆਂ ਗੱਲਾਂ ਸਾਡੇ ਲਈ ਇਸ ਕਦਰ ਨੈਸਰਗਕ ਹਨ ਕਿ ਅਸੀਂ ਆਸਾਨੀ ਨਾਲ ਇਨ੍ਹਾਂ ਨੂੰ ਆਪਣੇ ਮਸਤਸ਼ਕ ਚੋਂ ਕਢ ਨਹੀਂ ਸਕਦੇ । ਅਸੀਂ ਬੜੀ ਮੁਸ਼ਕਿਲ ਨਾਲ ਇਹ ਸੋਚ ਸਕਦੇ ਹਾਂ ਕਿ ਜੇ ਇਉਂ ਨਾ ਹੁੰਦਾ ਤਾਂ ਆਤਮ- ' ਗਿਆਨ ਦਾ ਇਹ ਰੂਪ, ਜੋ ਹੁਣ ਸਾਹਿਤ ਵਿਚ ਟਿਗੋਕਰ ਹੁੰਦਾ ਹੈ, ਇਸ ਕ੍ਰਿਯਾ ਦੇ ਬਿਨਾਂ ਕਦੀ ਪੈਦਾ ਨਹੀਂ ਹੋ ਸਕਦਾ ਸੀ । ਸਮਕਾਲੀਨ ਸਾਹਿਤ ਵਿਚ ਇਹ ਚਰਚਾ ਕਦਮ ਕਦਮ ਉਪਰ ਨਜ਼ਰ ਆਉਂਦੀ ਹੈ ਕਿ ਕੀ ਇਹ ਪੁਸਤਕ ਯਾ ਉਪਨਿਆਸ ਯਾ ਨਜ਼ਮ ਅਸਾਡੀ ਮਾਨਸਿਕਤਾ ਅਤੇ ਅਸਾਡੇ ਕਾਲਖੰਡ ਦੇ ਵਿਅਕਤਿਤੂ ਨੂੰ ਅਭਿਵਿਅਕਤ ਕਰਦੀ ਹੈ ? ਜੇ ਕਰਦੀ ਹੈ ਤਾਂ ਕਿਸ ਹੱਦ ਤਕ ? ਅਸਾਡੇ ਸਮਾਲੋਚਕ ਇਸ ਗੱਲ ਵਿਚ ਤਾਂ ਦਿਲਚਸਪੀ ਪ੍ਰਗਟ ਕਰਦੇ ਹਨ ਕਿ ਇਸ ਤਰ੍ਹਾਂ ਅਸੀਂ ਕਿਸ ਕਾਲਖੰਡ ਯਾ ਕਿਸ ਪ੍ਰਕਾਰ ਦੇ ਲੋਕਾਂ ਦੇ ਸਮਾਨ ਹਾਂ, ਪਰ ਇਸ ਗੱਲ ਵਿਚ ਬਹੁਤ ਘਟ ਦਿਲਚਸਪੀ ਲੈਂਦੇ ਹਨ ਕਿ . ਆਖਿਰ ਇਸ ਪੁਸਤਕ ਯਾ ਉਪਨਿਆਸ ਯਾ ਨਜ਼ਮ ਦਾ ਕਲਾ-ਕ੍ਰਿਤਿ ਦੀ ਹੈਸੀਅਤ ਵਜੋਂ ਆਪਣੇ ਆਪ ਵਿਚ ਕੀ ਮਹਤ ਹੈ । ਜੋ ਕੁਛ ਭੀ ਹੈ ਇਕ ਪ੍ਰਕਾਰ ਦੀ ਆਤਿਅੰਤਿਕਤਾ ਹੈ ਅਤੇ ਇਹ ਇਕ ਐਸੀ ਰੂਚ ਦੀ ਪਰਾਕਾਸ਼ਠਾ ਹੈ ਜੋ ਅਜ ਤੋਂ ਸੌ ਸਾਲ ਪਹਿਲਾਂ ਸ਼ੁਰੂ ਹੋਈ ਸੀ । ਕਾਲਰਿਜ ਵਾਂਗ Sainte Beuve ਭੀ ਤੱਤ-ਵਿਗਿਆਨ ਦਾ ਅਨੁਸਾਰੀ ਨਹੀਂ ਸੀ । ਉਹ ਵਸਤਤ: ਅਧਿਕ ਨਵੀਨ ਅਤੇ ਭਾਵਤ: ਅਧਿਕ ਸੰਦੇਹਸ਼ੀਲ ਸੀ । ਪਰ ਇਸ ਦੇ ਬਾਵਜੂਦ ਉਹ ਸਮਾਲੋਚਨਾ ਵਿੱਚ ਪ੍ਰਥਮ ਧਿਆਨ-ਯੋਗ ਇਤਿਹਾਸਕਾਰ ਦੀ ਹੈਸੀਅਤ ਰਖਦਾ ਹੈ । ਇਹ ਗੱਲ ਭੀ ਅਪ੍ਰਾਸੰਗਿਕ ਨਹੀਂ ਹੋਵੇਗੀ ਕਿ ਉਸ ਨੇ ਆਪਣੇ ਜੀਵਨ ਦਾ ਆਰੰਭ ਚਕਿਤਸਾ-ਵਿਗਿਆਨ ਦੇ ਅਧਿਐਨ ਤੋਂ ਕੀਤਾ ਸੀ । ਉਹ ਨਾ ਕੇਵਲ ਇਕ ਇਤਿਹਾਸਕਾਰ ਹੈ ਸਗੋਂ ਸਮਾਲੋਚਨਾ ਵਿੱਚ ਉਹ ਇਕ ਸੁਪ੍ਰਵੀਣ ਜੀਵਸ਼ਾਸਤ੍ਰ ਭੀ ਨਜ਼ਰ ਆਉਂਦਾ ਹੈ । ਮੇਰਾ ਵਿਚਾਰ ਹੈ ਕਿ ਇਹ ਗੱਲ ਦਿਲਚਸਪੀ ਤੋਂ ਖਾਲੀ ਨਹੀਂ ਹੋਵੇਗੀ ਕਿ ਜੋ ਕੁਝ ਵਰਤਮਾਨ ਸੁੰਦਰ ਸਾਹਿਤਕ ਸਮਾਲੋਚਨਾਵਾਂ ਦਾ ਜਾਇਜ਼ਾ ਲੀਤਾ ਜਾਵੇ, ਅਤੇ ਸਾਹਿਤ ਤਥਾ ਵਿਗਿਆਨ ਦੇ ਐਸੇ ਨਿਯਮ-fਸੱਧਾਂਤ ਨਿਰਧਾਰਿਤ ਕੀਤੇ ਜਾਣ ਜੋ ਅਸਾਨੂੰ ਦੋ ਸੌ ਸਾਲ ਪਹਿਲਾਂ ਦੀ ਸਮਾਲੋਚਨਾ ਵਿੱਚ ਨਜ਼ਰ ਨਹੀਂ ਆਉਂਦੇ । ਹਰਬਰਟ ਰਾਡ ਦਾਰਾ ਰਚਿਤ ਪੁਸਤਕ Phases of English Poetry ਇਸ ਸੰਦਰਭ ਵਿੱਚ ਅਸਾਡੇ ਪ੍ਰਯੋਜਨ ਲਈ ਕਾਫੀ ਹੈ । ਇਸ ਪੁਸਤਕ ਦੇ ਦੂਸਰੇ ਪੰਨੇ ਉਪਰ ਲੇਖਕ ਲਿਖਦਾ ਹੈ ਕਿ ਉਸ ਦੀ ਇਹ ਪੁਸਤਕ ਕਵਿਤਾ ਦੇ ਵਿਕਾਸ ਬਾਰੇ ਇਕ ਅਨੁਸੰਧਾਨ ਦੀ ਹੈਸੀਅਤ ਰਖਦੀ ਹੈ । ਅੰਗੇਜ਼ੀ ਕਵਿਤਾ ਬਾਰੇ ਉਸ ਦਾ ਵਿਚਾਰ ਹੈ ਕਿ ਇਹ ਇਕ ਜੀਵੰਤ ਅਤੇ ਵਿਕਾਸਮਾਨ ਸ਼ਰੀਰ