ਪੰਨਾ:Alochana Magazine November 1962.pdf/13

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੇ ਨਾਲ ਨਾਲ ਚਲਣਾ ਹੈ । ਅਸਾਨੂੰ ਸਾਮਾਨਯ ਗਿਆਨ ਦੀ ਲੋੜ ਇਸ ਲਈ ਪੈਂਦੀ ਹੈ ਤਾਕਿ ਅਸੀਂ ਆਪਣੇ ਅਗਿਆਨ ਦੀਆਂ ਹੱਦਾਂ ਵੇਖ ਸਕੀਏ ਅਤੇ ਉਨ੍ਹਾਂ ਦਾ ਨਿਰਣਯ ਕਰ ਸਕੀਏ । ਇਹ ਜ਼ਰੂਰ ਹੈ ਕਿ Sainte Beuve ਦੇ ਪਾਸ ਉਹ ਉਪਕਰਣ-ਸਾਧਨ ਨਹੀਂ ਸਨ ਜਿਨ੍ਹਾਂ ਦੀ ਅਸੀਂ ਆਪਣੇ ਸਮਕਾਲੀਨ ਸਾਹਿਤਕਾਰਾਂ ਤੋਂ ਆਸ਼ਾ ਰਖਦੇ ਹਾਂ | ਪਰ ਉਸ ਦੇ ਪਾਸ, ਬੜੀ ਹੱਦ ਤਕ ਉਹ ਰੀਤਿ-ਵਿਧੀ ਅਤੇ ਉਹ ਵਿਸ਼ੇਸ਼ ਮਨੋਦਸ਼ਾ ਮੌਜੂਦ ਸੀ ਜੋ ਉਸ ਦਾ ਇਤਿਹਾਸ-ਮੰਚ ਉਪਰ ਪ੍ਰਗਟ ਹੁੰਦੀ ਹੈ । | ਕਾਲ-ਪ੍ਰਵਾਹ ਦੀ ਜਾਣਕਾਰੀ ਨੇ ਸਾਹਿਤ ਅਤੇ ਹੋਰ ਚੀਜ਼ਾਂ ਦੇ ਵਿਚਕਾਰ ਅੰਤਰ ਨੂੰ ਬਿਲਕੁਲ ਆਸਪਸ਼ਟ ਬਣਾ ਦਿੱਤਾ ਹੈ । ਜੇ ਪਾਰੰਭਕ ਕਾਲ ਦਿਆਂ ਆਲੋਚਕਾਂ ਦੀਆਂ ਰਚਨਾਵਾਂ ਨੂੰ ਵੇਖੀਏ ਤਾਂ ਅੰਦਾਜ਼ਾ ਲਗ ਸਕਦਾ ਹੈ ਕਿ ਉਨ੍ਹਾਂ ਦੇ ਸਨਮੁਖ ਸਾਹਿਤ ਦੀਆਂ ਸਮੱਸਿਆਵਾਂ ਬਿਲਕੁਲ ਸਰਲ ਅਤੇ ਸਾਧਾਰਣ ਸਨ । ਡਾਈਡਨ ਅਤੇ ਉਸ ਦੇ ਸਮਕਾਲੀਨ ਲੇਖਕਾਂ ਦੇ ਸਾਹਮਣੇ ਯੂਨਾਨੀ ਅਤੇ ਲਾਤੀਨੀ ਕਲਾਸੀਕੀ ਸਾਹਿਤ ਸੀ- ਨਿਸ਼ਚਿਤ ਨਿਯਮਾਂ ਦਾ ਵਿਵਸਥਿਤ ਵਿਧਾਨ-ਤੰ । ਫਿਰ ਉਨ੍ਹਾਂ ਦੇ ਆਪਣੇ ਸਮਕਾਲੀ ਸਨ ਜਿਵੇਂ ਸ਼ੈਕਸਪੀਅਰ ਅਤੇ ਉਸ ਤੋਂ ਮਗਰੋਂ ਦਾ ਸਾਹਿਤ, ਮਾਹਾਹਬ ਅਤੇ ਉਸ ਤੋਂ ਬਾਅਦ ਦਾ ਫਰਾਂਸੀਸੀ ਸਾਹਿਤ । ਉਨ੍ਹਾਂ ਨੇ ਇਸ ਚਰਚਾ ਉਪਰ ਖਾਸਾ ਵਕਤ ਖਰਚ ਕੀਤਾ ਕਿ ਕੀ ਨਵੀਨ ਲੇਖਕਾਂ ਦੇ ਪਾਸ ਕੁਛ ਐਸੇ ਸਾਹਿਤਕ ਗੁਣ ਭੀ ਹਨ ਜਿਨ੍ਹਾਂ ਦੇ ਆਧਾਰ ਉਪਰ ਉਨ੍ਹਾਂ ਨੂੰ ਪੂਰਵਕਾਲੀਨ ਲੇਖਕਾਂ ਉਪਰ ਵਿਸ਼ਿਸ਼ਟਤਾ ਪ੍ਰਾਪਤ ਹੈ । ਪ੍ਰਾਚੀਨ ਕਲਾਸੀਕ ਸਾਹਿਤ ਬਾਰੇ ਭੀ ਉਨ੍ਹਾਂ ਦਾ ਦ੍ਰਿਸ਼ਟਿਕਣ ਜਟਿਲ ਨਹੀਂ ਸੀ ਅਤੇ ਨਾ ਹੀ ਉਹ ਆਕਾਸ਼-ਵੇਲ, ਸਰਪ ਯਾ ਏਥਨਜ਼ ਸਰਕਾਰ ਦੇ ਲਗਾਨ ਬਾਰੇ ਪਰੇਸ਼ਾਨ ਹੁੰਦੇ ਸਨ । ਫਿਰ ਇਹ ਵੀ ਸੀ ਕਿ ਪ੍ਰਾਚੀਨ ਲੇਖਕਾਂ, ਸ਼ੈਕਸਪੀਅਰ ਅਤੇ ਮਾਲਹਾਰਬ ਦੇ ਵਿਚਕਾਰ ਕੋਈ ਐਸੀ ਬਾਤ ਨਹੀਂ ਸੀ ਜਿਸ ਉਪਰ ਕੁਛ ਮਨਨ ਕੀਤਾ ਜਾ ਸਕੇ । ਇਹ ਅਵਸ਼ ਹੈ ਉਹ ਅਸਾਂ ਤੋਂ ਬਹੁਤ ਅਧਿਕ ਵਿਸ਼ਵਾਸ ਆਪਣੇ ਆਪ ਉਪਰ ਰਖਦੇ ਸਨ ਅਤੇ ਭਵਿਸ਼ ਬਾਰੇ ਅਸਾਂ ਵਾਂਗ ਪਰੇਸ਼ਾਨ ਨਹੀਂ ਹੁੰਦੇ ਸਨ । ਮੈਨੂੰ ਅਕਸਰ ਮਹਸੂਸ ਹੁੰਦਾ ਹੈ ਕਿ ਭਵਿਸ਼ ਬਾਰੇ ਅਸਾਡੀ ਸਾਰੀ ਅਧੀਰਤਾ ਇਕ ਗੰਭੀਰ ਨਿਰਾਸ਼ਾਵਾਦ ਦਾ ਪ੍ਰਤੀਕ ਹੈ । ਐਸੀ ਅਵਸਥਾ ਵਿੱਚ ਅਸਾਨੂੰ ਇਤਨਾ ਵਕਤ ਭੀ ਮੁਸ਼ਕਿਲ ਨਾਲ ਮਿਲਦਾ ਹੈ ਕਿ ਅਸੀਂ ਇਸ ਬਾਤ ਬਾਰੇ ਭੀ ਵਿਚਾਰ ਕਰੀਏ ਕਿ ਹੁਣ ਕੀ ਲਿਖਿਆ ਜਾ ਰਹਿਆ ਹੈ । ਹਾਂ ਇਹ ਜ਼ਰੂਰ ਹੈ ਕਿ ਅਸੀਂ ਭਾਵੀ ਪੰਜਾਹ ਸਾਲ ਪਸ਼ਚਾਤ ਲਿਖੇ ਜਾਣ ਵਾਲੇ ਸਾਹਿਤ ਦੇ ਸਾਰ-ਸਰੂਪ ਬਾਰੇ ਜ਼ਰੂਰ ਅਧੀਰਤਾ ਪ੍ਰਗਟ ਕਰਦੇ ਰਹਿੰਦੇ ਹਾਂ । ਇਥੋਂ ਤਕ ਕਿ ਹਰਬਰਟ ਰੀਡ ਭੀ ਨਵੀਨ ਕਵਿਤਾ ਵਾਲੇ ਕਾਂਡ ਵਿਚ ਭਵਿਸ਼ ਦੀ ਕਵਿਤਾ ਬਾਰੇ ਅਧਿਕ ਪਰੇਸ਼ਾਨੀ ਦਾ ਪ੍ਰਗਟਾਉ ਕਰਦਾ ਹੈ, ਅਤੇ ਇਸ ਬਾਰ 99