ਪੰਨਾ:Alochana Magazine November 1962.pdf/16

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸਮੀਪ ਹੈ । ਫਰਾਂਸ ਦੇ ਮਾਨਵਵਾਦੀਆਂ ਦੀ ਸਭਾਵਗਤ ਪ੍ਰਵਣਤਾ ਇਹ ਹੈ ਕਿ ਉਹ ਰੋਗ-ਨਿਰਣਯ ਤਾਂ ਕਰ ਦੇਂਦੇ ਹਨ, ਪਰ ਇਲਾਜ ਦੇ ਲਈ ਕੋਈ ਨੁਸਖਾ ਨਹੀਂ ਦੱਸਦੇ। ਉਦਾਹਰਣ ਵਜੋਂ M. Julien Benda ਦਾਰਾ ਰਚਿਤ ਦੇ ਪੁਸਤਕਾਂ-Belpheger ਅਤੇ La Trahison-ਨੂੰ ਵੇਖਿਆ ਜਾ ਸਕਦਾ ਹੈ । ਇਨ੍ਹਾਂ ਪੁਸਤਕਾਂ ਵਿੱਚ ਸਾਹਿਤਕ ਅਤੇ ਸਾਮਾਜਕ ਵਿਸ਼ਯਾਂ ਬਾਰੇ ਸਮਾਲੋਚਨਾ ਦਰਜ ਹੈ । ਪਰ ਇਕ ਐਂਗਲੋ-ਸੈਕਸਨ ਵਿਅਕਤੀ ਲਈ ਇਹ ਗੱਲ ਅਨੁਚਿਤ ਹੈ ਕਿ ਉਹ ਰੋਗ-ਨਿਰਣਯ ਤਾਂ ਕਰੇ ਲੇਕਿਨ ਇਲਾਜ ਲਈ ਕੋਈ ਨੁਸਖਾ ਤਜਵੀਜ ਨਾ ਕਰੇ । ਆਰਨਲਡ ਅਤੇ Sainte Beuve ਦੇ ਵਾਂਗ Babbit ਦਾ ਭੀ ਇਹੀ ਵਿਚਾਰ ਹੈ ਕਿ ਧਾਰਮਿਕ ਟਿਕਣ ਦੇ ਅਪਕਰਸ਼ ਨੇ ਸਾਰੇ ਸਮਾਜ ਉਪਰ ਅਤਿ ਕਠੋਰ ਬਜਘਾਤ ਕੀਤਾ ਹੈ । ਪਰੰਤੂ ਇਸ ਦਾ ਇਲਾਜ ਇਹ ਨਹੀਂ ਕਿ ਧਾਰਮਿਕ ਦਿਸ਼ਟਿਕਣ ਵੱਲ ਫਿਰ ਤਿਆਵਰਤਨ ਕੀਤਾ ਜਾਵੇ । Sainte Benuve ਦੇ ਵਿਪਰੀਤ ਪਰ ਆਰਨਲਡ ਨਾਲ ਇਕਸੁਰ ਹੋਕੇ ਉਹ ਇਕ ਹੋਰ ਤਜਵੀਜ਼ ਪੇਸ਼ ਕਰਦਾ ਹੈ । ਉਸਦਾ ਵਿਚਾਰ ਹੈ ਕਿ ਨਿਸ਼ਚਿਤ ਨੈਤਿਕਤਾ ਦਾ ਇਕ ਐਸਾ ਸਿੱਧਾਂਤ ਨਿਰਧਾਰਿਤ ਕੀਤਾ ਜਾਵੇ ਜਿਸ ਦਾ ਆਧਾਰ ਮਾਨਵ ਅਨੁਭਵ ਮਾਨਵਯ ਆਵਸ਼ਕਤਾਵਾਂ ਅਤੇ ਯੋਗਤਾਵਾਂ ਉਪਰ ਪ੍ਰਤਿਸ਼ਠਿਤ ਹੋਵੇ ਅਤੇ ਜਿਸ ਵਿਚ ਇਲਹਾਮ ਕਰਾਮਾਤੀ ਚਮਤਕਾਰ ਅਤੇ ਪਾਰਲੌਕਿਕ ਪ੍ਰਭਤੂ-ਸ਼ਕਤੀ ਸੰਬੰਧੀ ਕੋਈ ਧਾਰਣਾ ਸ਼ਾਮਿਲ ਨਾ ਹੋਵੇ । ਇਸ ਸੂਲਪਾਕਾਰ ਵਿਵਰਣ ਵਿਚ ਨਾ ਤਾਂ Mr Babbit ਦੇ ਨਿਸ਼ਚਿਤ ਵਿਚਾਰਾਂ ਉਪਰ ਚਰਚਾ ਕਰਨ ਦਾ ਅਵਸਰ ਹੈ ਅਤੇ ਨਾ ਇਹ ਗੁੰਜਾਇਸ਼ ਹੈ ਕਿ ਮੈਂ ਇਹ ਦੱਸਾਂ ਕਿ ਉਨ੍ਹਾਂ ਵਿਚਾਰਾਂ ਨਾਲ ਕਿਸ ਕਿਸ ਜ਼ਾਵਏ ਵਿਚ ਮੈਂ ਸਹਮਤ ਹਾਂ ਅਤੇ ਕਿਸ ਕਿਸ ਪਹਲੂ ਨਾਲ ਮੇਰਾ ਵਿਰੋਧ ਹੈ । ਮੈਂ ਤਾਂ ਇਥੇ ਉਸ ਮਹਤਪ੍ਰਣ ਅੰਦੋਲਨ ਵੱਲ ਆਪ ਦਾ ਧਿਆਨ ਆਕਰਸ਼ਿਤ ਕਰਾਉਣਾ ਚਾਹੁੰਦਾ ਹਾਂ ਜੋ ਪਾਰੰਭ ਤੋਂ ਹੀ ਸਾਹਿਤਕ ਸਮਾਚਨਾ ਵਿਚ ਮੂਲਭੂਤ ਰੂਪ ਵਿਚ ਇਕ ਅੰਦੋਲਨ ਦੀ ਹੈਸੀਅਤ ਰਖਦਾ ਹੈ ਅਤੇ ਜਿਸ ਦੀ ਵਿਸ਼ੇਸ਼ਤਯਾ ਹੁਣ ਅਤਿ-ਅਧਕ ਚਰਚਾ ਹੋਵੇਗੀ । ਇਹ ਅੰਦੋਲਨ ਇਸ ਲਈ ਭੀ ਗੰਭੀਰ ਹੈ ਕਿ ਇਸ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਨਵੀਨ ਸਾਹਿਤਕ ਸਮਾਲੋਚਨਾ ਲਈ ਇਹ ਜ਼ਰੂਰੀ ਹੈ ਕਿ ਉਹ ਆਪਣੀਆਂ ਹੱਦਾਂ ਚੋਂ ਬਾਹਰ ਜਾ ਕੇ ਭੀ ਪ੍ਰਯੋਗ ਕਰੇ । ਇਸ ਬਾਤ ਦਾ ਪ੍ਰਮਾਣ ਇਹ ਹੈ ਕਿ ਅਜ ਕਲ ਕੋਈ ਭੀ ਸਾਹਿਤਕ ਸਮਸਿਆਂ ਐਸੀ ਨਹੀਂ ਜੋ ਅਸਾਨੂੰ ਮਜਬਰ ਕਰਕੇ ਹੋਰ ਗੰਭੀਰਤਰ ਸਮੱਸਿਆਵਾਂ ਵਲ ਨਾ ਲੈ ਜਾਂਦੀ ਹੋਵੇ, ਪਰ ਇਸ ਦੇ ਨਾਲ ਨਾਲ ਸਾਹਿਤਕ ਸਮਾਲੋਚਨਾ ਦੀ ਇਹ ਇਕ ਕਮਜ਼ੋਰੀ ਭੀ ਹੈ ਯਾ ਇਸ ਨੂੰ ਖਤਰੇ ਦਾ ਨਾਮ ਭੀ ਦਿੱਤਾ ਜਾ ਸਕਦਾ ਹੈ ਕਿ ਜਦ ਉਹ ਸਾਮਾਨ ਸਮਸਿਆਵਾਂ ਅਤੇ ਸਾਹਿਤਕ ਸਮਸਿਆਵਾਂ ਨੂੰ ਅਨਿਵਾਰਯ ਰੂਪ ਵਿੱਚ ਇਕ ਦੂਜੇ ਨਾਲ ਖਤ 98