ਪੰਨਾ:Alochana Magazine November 1962.pdf/18

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਹੈ ਕਿ ਇਸ ਦਾ ਵਿਕਾਸ ਭੀ ਸਾਹਿਤਕ ਸਮਾਲੋਚਨਾਂ ਦੇ ਮਾਧਮ ਦਾ ਹੋਇਆ ਹੈ ; ਅਤੇ ਦੂਸਰੇ ਇਹ ਕ ਇਹ ਭੀ ਨਿਸ਼ਚਿਤ ਸਦਾਚਾਰਵਾਦ ਤਕ ਪਹੁੰਚਣ ਦਾ ਇਕ ਪ੍ਰਯਤਨ ਹੈ ਜਿਸ ਵਿੱਚ ਇਲਹਾਮੀ ਧਰਮ ਅਤੇ ਪਾਰਲੌਕਿਕ ਪ੍ਰਭਤੂ-ਸ਼ਕਤੀ ਨੂੰ ਰੱਦ ਕੀਤਾ ਗਇਆ ਹੈ । ਉਸ ਦਾ ਨਿਬੰਧ-ਸੰਗ-“Messages ਅੰਗ੍ਰੇਜ਼ੀ ਵਿੱਚ ਅਨੁਵਾਦਿਤ ਹੋ ਚੁਕਾ ਹੈ ! ਇਹ ਸੰਨ੍ਹ ਮੇਰੇ ਵਿਚਾਰ-ਅਨੁਸਾਰ ਆਪਣੀ ਸਿੱਧਿ-ਸਫਲਤਾ ਦੇ ਲਿਹਾਜ਼ ਨਾਲ ਇਤਨਾ ਮਹਤ-ਪੂਰਣ ਨਹੀਂ ਜਿਤਨਾ ਨਵੀਨ ਪ੍ਰਯਤਨ ਦੇ ਕਾਰਣ ਹੈ ਕਿਉਂਕਿ ਲੇਖਕ ਦੀ ਸ਼ੈਲੀ ਵਿੱਚ ਬਹੁਤ ਸਾਰੀਆਂ ਪੇਚੀਦਗੀਆਂ ਨਜ਼ਰ ਆਉਂਦੀਆਂ ਹਨ ; ਅਤੇ ਜੋ ਦਰਸ਼ਨ ਤਥਾ ਮਨੋਵਿਗਿਆਨ ਦੀ ਪਰਿਭਾਸ਼ਿਕ ਸ਼ਬਦਾਵਲੀ ਦੀ ਬਹੁਲਤਾ ਨਾਲ ਲੱਦੀ ਪਈ ਹੈ । Fernandez ਨਾ ਤਾਂ ਕੋਸ਼ਵਾਦੀ ਹੈ ਅਤੇ ਅਤੀਤ ਨਾਲ ਉਸ ਦਾ ਸੰਬੰਧ ਭੀ ਬਸ ਵਾਜਬੀ ਜਿਹਾ ਹੀ ਹੈ । ਪਰ ਉਸ ਨੇ ਆਪਣੇ ਸਮਕਾਲੀਨ ਅਤੇ ਉਨੀਵੀਂ ਸ਼ਤਾਬਦੀ ਦੇ ਸਾਹਿਤ ਉਪਰ ਅਤਿ ਗੰਭੀਰਤਾਰਵਕ ਦਿਸ਼ਟ-ਪਾਤ ਕੀਤਾ ਹੈ । ਇਸ ਤੋਂ ਛੁਟ ਉਹ ਸਾਹਿਤਕ ਇਤਿਹਾਸ ਦੀਆਂ ਸਾਮਾਨਯ ਰੂਚੀਆਂ ਦੀ ਅਪੇਸ਼ਾ ਵਿਸ਼ੇਸ਼ ਵਿਅਕਤੀਆਂ ਮਸਲਨ ਮੌਟੇਗ ਵਗੈਰਾ ਦੇ ਅਧਿਐਨ ਵਿੱਚ ਵਧੀਕ ਦਿਲਚਸਪੀ ਲੈਂਦਾ ਹੈ । ਅਮਰੀਕੀ ਮਾਨਵਵਾਦੀਆਂ ਦੇ ਸਮਾਨ ਉਹ ਭੀ ‘ਕਲਾਸੀਕੀਅਤ' ਅਤੇ ਰੋਮਾਂਚਿਕਤਾ ਉਪਰ ਮਨਨ ਕਰਦਾ ਨਜ਼ਰ ਆਉਂਦਾ ਹੈ ਪਰ ਉਸ ਦੀ ਇਸ ਚਰਚਾ ਵਿੱਚ ਲੱਚ ਦਾ ਇਹਸਾਸ ਜ਼ਿਆਦਾ ਹੁੰਦਾ ਹੈ । ਉਹ ਇਸ ਖੋਜ ਵਿੱਚ ਰਹਿੰਦਾ ਹੈ ਕਿ ਉਹ ਕਲਸ਼ਕ ਦੇ ਉਨ੍ਹਾਂ ਮੂਲਭੂਤ ਤੱਤਾਂ ਵਿਚਕਾਰ ਅੰਤਰ ਸਥਾਪਿਤ ਕਰੇ ਜੋ ਕਿਸੇ ਵਿਸ਼ੇਸ਼ ਕਾਲ-ਖੰਡ ਵਿਚ ਪ੍ਰਗਟ ਹੋਏ ਹਨ । ਇਹ ਤੱਤ ਉਸ ਨੂੰ George Eliot ਵਿੱਚ ਨਜ਼ਰ ਆਉਂਦੇ ਹਨ । ਉਸ ਦਾ ਦ੍ਰਿਸ਼ਟਿਕੋਣ ਕੁਛ ਇਸ ਪ੍ਰਕਾਰ ਦਾ ਹੈ ਕਿ ਜਿਸ ਨੂੰ ਮੈਂ ਆਪ ਭੀ ਪੂਰਣਰੂਪੇਣ ਨਹੀਂ ਸਮਝ ਸਕਿਆ ਹਾਂ ਅਤੇ ਜੋ ਹੁਣ ਤਕ ਨਾ ਤਾਂ ਪੂਰਣਤਯਾ ਪ੍ਰਸਤੁਤ ਹੋ ਸਕਿਆ ਹੈ ਅਤੇ ਨਾ ਪੂਰਣਤਯਾ ਉਸਦਾ ਵਿਕਾਸ ਹੋ ਸਕਿਆ ਹੈ । ਉਹ ਭੀ ਅਮਰੀਕੀ ਮਾਨਵਵਾਦੀਆਂ ਦੀ ਤਰ੍ਹਾਂ ਅਤਿ-ਅਧਿਕ ਸਪਸ਼ਟਤਾ-ਪੂਰਵਕ ਆਪਣੇ ਇਸ ਨਵੀਨ ਯੁੱਗ ਨੂੰ ਪ੍ਰਸਤੁਤ ਕਰਦਾ ਹੈ ਕਿ ਕਿਸ ਤਰ੍ਹਾਂ ਸਾਹਿਤਕ ਸਮਸਿਆਵਾਂ ਨੂੰ ਨੈਤਿਕ ਸਮੱਸਿਆਂ ਦੇ ਸਮਾਨ ਸਮਝਿਆ ਜਾ ਸਕਦਾ ਹੈ । ਉਹ ਇਸ ਪਰਿਪਾਟੀ ਨੂੰ ਸਾਹਿਤ ਵਿਚ ਅਤੇ ਵਿਸ਼ੇਸ਼ਕਰ ਮਹਾਨ ਉਪਨਿਆਸਕਾਰਾਂ ਵਿੱਚ ਅਤੇ ਖਾਸ ਤੌਰ ਤੇ George Eliot ਅਤੇ ਮੈਰੀਡਿਥ ਦੀਆਂ ਰਚਨਾਵਾਂ ਵਿੱਚ ਤਲਾਸ਼ ਕਰਨ ਦਾ ਯਤਨ ਕਰਦਾ ਹੈ । ਇਸ ਦਾ ਕਾਰਣ ਇਹ ਹੈ ਕਿ ਉਹ ਅੰਗੇਜ਼ੀ ਸਾਹਿਤ ਦਾ ਬਹੁਤ ਚੰਗਾ ਵਿਦਿਆਰਥੀ ਹੈ । ਫਰਾਂਸੀਸੀ ਉਪਨਿਆਸਕਾਰ Marcel : Psonst ਬਾਰੇ ਉਸਦਾ ਨਿਬੰਧ ਜੋ ਉਸਦੇ ਆਲੋਚਨਾਤਮਕ ਸੰਹ ਵਿੱਚ ਸ਼ਾਮਿਲ ਹੈ, ਉਸਦੀ ਵਿਸ਼ਿਸ਼ਟ ਸ਼ੈਲੀਗਤ ਰੀਤਿ-ਵਿਧੀ ਦੇ