ਪੰਨਾ:Alochana Magazine November 1962.pdf/20

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਮਨੋਵਿਗਿਆਨ ਦੇ ਹੱਕ ਵਿੱਚ ਦਸਤਬਰਦਾਰ ਹੁੰਦਾ ਰਹਿਆ ਹੈ । ਮੇਰਾ ਵਿਚਾਰ ਹੈ ਕਿ ਇਸ ਦਾ ਉਤਰ ਬਿਲਕੁਲ ਸਪਸ਼ਟ ਹੈ । ਜਦ ਤਕ ਸਾਹਿਤ ਸਾਹਿਤ ਰਹੇਗਾ ਸਮਾਲੋਚਨਾ ਦੇ ਲਈ ਉਸ ਵਕਤ ਤਕ ਥਾਂ ਬਾਕੀ ਰਹੇਗੀ ਕਿਉਂਕਿ ਸਮਾਲੋਚਨਾ ਦਾ ਮੂਲ ਭੀ ਵਸਤੁਤ: ਉਹੀ ਹੈ, ਜੋ ਸ਼ਯਮ ਸਾਹਿਤ ਦਾ ਹੈ । ਜਦ ਤਕ ਕਵਿਤਾ ਅਤੇ ਗਲਪ-ਕਥਾ ਯਾ ਇਸੇ ਪ੍ਰਕਾਰ ਦੀਆਂ ਹੋਰ ਚੀਜ਼ਾਂ ਦੀ ਰਚਨਾ ਹੁੰਦੀ ਰਹੇ, ਤਾਂ ਉਨ੍ਹਾਂ ਦਾ ਪਰਮ ਪ੍ਰਥਮ ਪ੍ਰਯੋਜਨ ਭੀ ਉਹੀ ਰਹਿਣਾ ਚਾਹੀਦਾ ਹੈ, ਜੋ ਹੁਣ ਤਕ ਰਹਿਆ ਹੈ-ਇਕ ਵਿਸ਼ੇਸ਼ ਪ੍ਰਕਾਰ ਦੀ ਆਨੰਦ-ਅਨੁਭੂਤ ਪ੍ਰਦਾਨ ਕਰਨਾ ਜੋ ਹਰ ਕਾਲਖੰਡ ਵਿੱਚ ਅਤੇ ਹਰ ਜ਼ਮਾਨੇ ਵਿੱਚ ਸਮਾਨਰੂਪ ਵਿੱਚ ਮੌਜੂਦ ਰਹਿਆ ਹੈ ਭਾਵੇਂ ਉਸ ਆਨੰਦ ਸੰਬੰਧੀ ਅਸਾਡੀ ਵਿਆਖਿਆ ਕਰਨੀ ਹੀ ਮੁਸ਼ਕਿਲ ਅਤ ਵਿਭਿੰਨ ਹੋਵੇ । ਸੋ ਸਮਾਲੋਚਨਾ ਦਾ ਕੰਮ ਅਪਣੇ ਪਿੜ ਨੂੰ ਯਾ ਹੱਦਾਂ ਨੂੰ ਵਿਸ਼ਾਲ ਕਰਨਾ ਨਹੀਂ ਹੈ ਬਲਕਿ ਸਭ ਤੋਂ ਮਹਤੂ · ਪੂਰਣ ਕੰਮ ਇਹ ਹੈ ਕਿ ਉਹ ਆਪਣੇ ਪ੍ਰਾਣ-ਕੇ ਨੂੰ ਸਪਸ਼ਟ ਕਰੇ । ਪ੍ਰਾਣਕੇ ਦੀ ਸਪਸ਼ਟਤਾ ਦੇ ਨਾਲ ਨਾਲ ਹੱਦਾਂ ਦੇ ਵਿਸਤਾਰ ਦੀ ਜ਼ਰੂਰਤ ਹੈ । ਦੋ ਸੌ ਸਾਲ ਪਹਿਲਾਂ ਜਦ ਇਸ ਬਾਤ ਨੂੰ ਸ੍ਰੀਕਾਰ ਕਰ ਲੀਤਾ ਰਇਆ ਸੀ ਕਿ ਸਾਹਿਤ ਕੀ ਹੈ ਅਤੇ ਉਨ੍ਹਾਂ ਲੋਕਾਂ ਨੂੰ ਵਿਸ਼ਵ ਸੀ ਕਿ ਉਹ ਭਲੀ ਪ੍ਰਕਾਰ ਜਾਣਦੇ ਹਨ ਕਿ ਸਾਹਿਤ ਕੀ ਹੈ ਅਤੇ ਉਸ ਵਿੱਚ ਉਸ ਵਕਤ ਹੋਰ ਚੀਜ਼ਾਂ ਦਾ ਇਤਨਾ ਮਹਤ ਨਹੀਂ ਸੀ ਜਿਤ ਹੁਣ ਹੈ ਤਾਂ ਪਾਰਿਭਾਸ਼ਿਕ ਸ਼ਬਦਾਵਾਲੀ ਨੂੰ ਬਹੁਤ ਤੰਤਾ ਅਤੇ ਅਸੰਯਮ ਨਾਲ ਬਿਨਾਂ ਕਿਸੇ ਨਿਸ਼ਚਿਤ ਤਅਰੀਫ਼ ਦੇ ਇਸਤੇਮਾਲ ਕੀਤਾ ਜਾਂਦਾ ਸੀ । ਹੁਣ ਸਮਾਲੋਚਨਾ ਵਿੱਚ ਇਕ ਨਵੀਨ ਪ੍ਰਕਾਰ ਦੇ ਯੁੱਗ ਦੀ ਪਰਮ ਆਵਸ਼ਕਤਾ ਹੈ ਜੋ ਯ: ਪ੍ਰਯੁਕਤ ਪਰਿਭਾਸ਼ਾਵਾਂ ਦੇ ਤਾਰਕਿਕ ਅਤੇ ਸੰਬਾਦਕ ਅਧਿਐਨ ਉਪਰ ਪ੍ਰਤਿਸ਼ਠਿਤ ਹੋਵੇਗਾ । ਮੇਰੇ ਮਨ ਵਿੱਚ ਇਹ ਅਸੰਤੁਸ਼ਟਤਾ ਕੁਛ ਤਾਂ ਯਮ ਆਪਣੀਆਂ ਰਚਨਾਵਾਂ ਵਿਚ ਪਰਿਭਾਸ਼ਾਵਾਂ ਦੇ ਪ੍ਰਯੋਗ ਨੂੰ ਵੇਖ ਕੇ ਅਤੇ ਕਛ ਮਾਨਵਵਾਦੀਆਂ ਦੀਆਂ ਕ੍ਰਿਤੀਆਂ ਨੂੰ ਵੇਖਕੇ ਪੈਦਾ ਹੋਈ । ਸਾਹਿਤਕ ਸਮਾਚਨਾ ਵਿੱਚ ਅਸੀਂ ਲਗਾਤਾਰ ਐਸੀਆਂ ਪਰਿਭਾਸ਼ਾਵਾਂ ਇਸਤੇਮਾਲ ਕਰਦੇ ਰਹੇ ਹਾਂ ਜਨਾਂ ਦੀ ਅਸੀਂ ਆਪ ਭੀ ਤਾਅਰੀਫ ਨਹੀਂ ਕਰ ਸਕਦੇ । ਜਦ ਵਸਤੂ-ਸਥਿਤਿ ਇਹ ਹੋਵੇ ਤਾਂ ਸਪਸ਼ਟ ਹੈ ਕਿ ਉਨ੍ਹਾਂ ਦਾ ਹੋਰ ਪਹਿਲੂਆਂ ਨੂੰ ਕਿਵੇਂ ਸਮਝਿਆ ਸਮਝਾਇਆ ਜਾ ਸਕਦਾ ਹੈ । ਅਸੀਂ ਲਗਾਤਾਰ ਐਸੀਆਂ ਪਰਿਭ ਸ਼ਾਵਾਂ ਇਸਤੇਮਾਲ ਕਰਦੇ ਰਹੇ ਹਾਂ ਜਿਨ੍ਹਾਂ ਵਿਚ ਐਸੀ ਗੰਭੀਰਤਾ ਅਤੇ ਐਰੀ ਵਿਸ਼ਾਲਤਾ ਹੁੰਦੀ ਹੈ ਜੋ ਪੂਰੀ ਤਰ੍ਹਾਂ ਆਪਣੇ ਥਾਂ ਠੀਗ ਨਹੀਂ ਬੈਠਦੀ ਸਿੱਧਾਂਤਕ ਪੱਖ ਤੋਂ ਪਰਿਭਾਸ਼ਾਵਾਂ ਨੂੰ ਇਸ ਤਰ੍ਹਾਂ ਇਸਤੇਮਾਲ ਕਰਨਾ ਚਾਹੀਦਾ ਹੈ ਕਿ ਉਹ ਆਪਣੇ ਥਾਂ ਉਚਿਤ ਹੋਣ । ਪਰ ਜੇ ਐਸਾ ਨਹੀਂ ਹੋ ਸਕਦਾ ਤਾਂ ਫਿਰ ਇਨ੍ਹਾਂ ਨੂੰ ਇਸਤੇਮਾਲ