ਪੰਨਾ:Alochana Magazine November 1962.pdf/22

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਤਰਕ-ਸ਼ਾਸਤ ਅਤੇ ਨਾਲ ਨਾਲ ਮਨੋ-ਵਿਗਿਆਨ ਦਿਆਂ ਸੱਧਾਂਤਾਂ ਨਾਲ ਸੰਬੰਧਿਤ ਹੁੰਦੀਆਂ ਹਨ | ਸ਼ਾਇਦ ਇਹੀ ਉਹ ਸਮਸਿਆ-ਪ੍ਰਸ਼ਨ ਹਨ ਜਿਨ੍ਹਾਂ ਵਿਚ “Principle: of Literary Criticism ਅਤੇ Practcal Criticism ਦੇ ਲੇਖਕ ਆਈਏ-ਰਿਚਰਡਜ਼ ਸਭ ਤੋਂ ਅਧਿਕ ਦਿਲਚਸਪੀ ਅਤੇ ਲਗਨ ਪ੍ਰਗਟ ਕਰਦੇ ਹਨ । ਇਕ ਸਪਸ਼ਟ ਦਾਅਵਾ ਤਾਂ ਇਹ ਹੈ ਕਿ ਹਰ ਨਸਲ ਨੂੰ ਆਪਣੇ ਆਪ ਉਪਰ ਸਮਾਲੋਚਨਾ ਕਰਨੀ ਚਾਹੀਦੀ ਹੈ । ਪਰ ਇਸ ਦੇ ਅਤਿਰਿਕਤ ਇਕ ਬਾਤ ਇਹ ਭੀ ਹੈ ਕਿ ਸਾਹਿਤਕ ਸਮਾਚਨਾ ਅਜੇ ਨਾ ਪੂਰੇ ਤੌਰ ਤੇ ਇਸਤੇਮਾਲ ਵਿੱਚ ਆਈ ਹੈ ਬਲਕਿ ਅਜੇ ਤਾਂ ਉਸ ਨੇ ਮਸਾਂ ਆਪਣਾ ਕੰਮ ਸ਼ੁਰੂ ਕੀਤਾ ਹੈ । ਇਸ ਦੇ ਵਿਪਰੀਤ ਮੈਂ ਇਸ ਪੁਰਾਣੇ ਅਤੇ ਕਮਜ਼ੋਰ ਕਥਨ ਨੂੰ ਸ਼ੀਕਾਰ ਕਰਨ ਵਿੱਚ ਭੀ ਸੰਕੋਚ ਕਰਦਾ ਹਾਂ ਕਿ ਸਮਾਲੋਚਨਾ ਅਤੇ ਸਿਰਜਨਾਤਮਕਤਾ ਕਦੀ ਇਕ ਕਾਲਖੰਡ ਵਿੱਚ ਨਾਲ ਨਾਲ ਵਿਕਾਸ-ਪ੍ਰਫੁਲਤਾ ਪ੍ਰਾਪਤ ਕਰਨ ਵਿੱਚ ਸਫ਼ਲ ਨਹੀਂ ਹੁੰਦੀਆਂ । ਇਹ ਇੱਕ ਐਸਾ ਕਥਨ ਹੈ ਜੋ ਅਤੀਤ ਕਾਲ ਦੇ ਕੁਛ ਖੰਡਾਂ ਦੇ ਗੰਭੀਰ ਅਧਿਐਨ ਦੇ ਫਲਸਰੂਪ ਅਸਤਿਤ ਵਿੱਚ ਆਇਆ ਹੈ । ਇਹ ਜ਼ਰੂਰ ਹੈ ਕਿ ਕਿਤੇ ਆਪਣਾ ਸੰਰਸ਼ਣ ਆਪ ਕਰ ਸਕਦੀ ਹੈ, ਪਰ ਇਹ ਭੀ ਠੀਕ ਹੈ ਕਿ ਉਹ ਸਮਾਲੋਚਨਾਤਮਕ ਜਿਗਿਆਸਾ ਦਾ ਸੰਯਮਨ ਨਹੀਂ ਕਰਦੀ । ਜਿਸ ਦੌਰ ਵਿੱਚ ਅਸੀਂ ਜੀਵਨ-ਯਾਪਨ ਕਰ ਰਹੇ ਹਾਂ ਮੈਨੂੰ ਐਸਾ ਮਹਸੂਸ ਹੁੰਦਾ ਹੈ (ਇਸ ਅਸਤ ਬੂੰਦ ਨੂੰ ਮੁਖ ਰਖਦੇ ਹੋਏ ਜਿਸ ਦਾ ਉੱਲੇਖ ਮੈਂ ਹੁਣੇ ਕੀਤਾ ਹੈ ਕਿ ਅਸਾਡਾ ਇਹ ਕਾਲਖੰਡ ਸਮਾਲੋਚਨਾਤਮਕ ਦੌਰ ਨਹੀਂ ਹੈ ਬਲਕਿ ਸਿਰਜਨਾਤਮਕ ਦੌਰ ਹੈ । ਅਸਾਡਾ ਇਹ ਪ੍ਰਚਲਿਤ ਵਿਸ਼ਵਾਸ ਕਿ ਅਸਾਡਾ ਦੌਰ ਅਪਕਰਸ਼-ਉਨਮੁਖ ਹੈ, ਗ਼ਲਤ ਹੈ । ਕੋਈ ਦੌਰ ਅਪਕਰਸ਼-ਪ੍ਰਵਣ ਨਹੀਂ ਹੁੰਦਾ ਬਲਕਿ ਸਿਰਫ ਵਿਅਕਤੀ ਹੁੰਦੇ ਹਨ ਅਤੇ ਅਸਾਡਾ ਦੌਰ ਭੀ ਉਤਨਾ ਹੀ ਮ-ਸ਼ਤ ਹੈ ਜਿਤਨੇ ਹੋਰ ਦੌਰ ਸਨ । ਸਾਂਤਿਕ ਕਾਲ-ਖੰਡ ਕੁਛ ਆਰਥਿਕ ਕਾਰਣਾਂ ਕਰਕੇ ਅਸਮਾਲੋਚਨਾਤਮਕ ਰਹਿਆ ਹੈ ਅਤੇ ਸਮਾਲੋਚਕ ਪ੍ਰਧਾਨ ਰੂਪ ਵਿੱਚ ਟੀਕਾ-ਟਿਪਣੀ ਹੀ ਕਰਦਾ ਰਹਿਆ ਹੈ ਯਾਮਨੀ ਛੇਤੀ ਿਵੱਚ ਮਜਦੂਰੀ ਕਮਾਉਣ ਵਾਲਾ ਗੈਰ-ਪੇਸ਼ਾਵਰ । ਮੈਨੂੰ ਇਸ ਖ਼ਤਰੇ ਦਾ ਭੀ ਇਹਸਾਸ ਹੈ ਕਿ ਜਿਸ ਪ੍ਰਕਾਰ ਦੀ ਸਮਾਲੋਚਨਾ ਨਾਲ ਮੈਨੂੰ ਦਿਲਚਸਪੀ ਹੈ, ਉਸ ਦੇ ਆਮ ਹੋਣ ਦੇ ਬਾਅਦ ਸਮਾਲੋਚਨਾ ਅਤਿ-ਅਧਿਕ ਸੀਮਾ ਤਕ “ਟੈਕਨੀਕਲ’’ ਅਤੇ ਵਿਵਸਾਯ-ਤੰਤ’ ਵਿਆਪਾਰ ਬਣ ਜਾਵੇਗੀ | ਪਰ ਅਨਾਗਤ ਕਾਲ ਦੀ ਸਮਾਲੋਚਨਾ ਤੋਂ ਜਿਸ ਬਾਤ ਦੀ ਮੈਨੂੰ ਆਸ਼ਾ ਹੈ ਉਹ ਇਹ ਹੈ ਕਿ ਵਿਭਿੰਨ ਵਿਸ਼ੇਸ਼ ਗਿਅਤਾ-ਯੁਕਤ ਸਮਾਲੋਚਕਾਂ ਦਿਆਂ ਕੰਮਾਂ ਵਿਚ ਸਹਯੋਗ ਸੰਪੰਨ ਹੋ ਜਾਵੇ ਅਤੇ ਨਾਲ ਨਾਲ ਉਨ੍ਹਾਂ ਦਿਆਂ ਕਾਰਨਾਮਿਆਂ ਨੂੰ ਐਸੇ ਵਿਅਕਤੀ ਜੋ ਨਾ ‘ਵਿਸ਼ੇਸ਼ਗਿਅੱਤਾ-ਵਿਸ਼ਿਸ਼ਟ ਹੋਣ ਅਤੇ ਨਾ ਹੀ "ਵਿਅਵਸਾਯੀ ਚੋਣ ਕਰ ਕੇ ਸੰਕਲਿਤ ਕਰ ਦੇਣ । 20