ਪੰਨਾ:Alochana Magazine November 1962.pdf/24

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਅਤੇ ਅੰਤਿਮ ਲਹਰਾਂ’ ਵਗਦੇ ਹੋਏ ਪਾਣੀ ਜਿਥੇ ਸਾਫ ਜਾਂ ਨਿਰਮਲ ਹੁੰਦੇ ਹਨ, ਉਥੇ ਉਨ੍ਹਾਂ ਵਿੱਚ ਇਕ ਜੀਵਨ ਭੀ ਹੁੰਦਾ ਹੈ । ਉਹ ਕਿਸੇ ਬੰਧਨਾਂ ਯਾ ਕਿਨਾਰਿਆਂ ਨੂੰ ਨਹੀਂ ਕਬੂਲਦੇ ਹਨ । ਦੀਵਾਨ ਸਿੰਘ ਦੇ ‘ਵਗਦੇ ਪਾਣੀ’ ਭੀ ਕਾਵਿ-ਰਸ ਦੇ ਉਹ ਝਰਨੇ ਹਨ ਜਿਹੜੇ ਬੰਨਿਆਂ ਬੰਨ੍ਹੇ ਨਹੀਂ' ਜਾ ਸਕਦੇ, ਰੋਕਿਆਂ ਰੋਕੇ ਨਹੀਂ ਜਾ ਸਕਦੇ ਅਤੇ ਆਪਣਾ ਨਵਾਂ ਤੇ ਨਰੋਇਆ ਥਾਂ . ਬਣਾਉਂਦੇ, ਰਸਤੇ ਦੇ ਪੱਥਰਾਂ ਟੀਲਿਆਂ ਨੂੰ ਭੰਨਦੇ ਤੋੜਦੇ ਅਗਾਂਹ ਵਧ ਰਹੇ ਹਨ । -- - - ਡਾ: ਦੀਵਾਨ ਸਿੰਘ ਨੇ ਪੰਜਾਬੀ ਕਾਵਿ ਵਿੱਚ ਪ੍ਰੋ: ਪੂਰਨ ਸਿੰਘ ਰਾਹੀਂ ਪਾਈ ਪਿਰਤ-ਕਤ ਛੰਦ ਦਾ ਪ੍ਰਯੋਗ’-ਨੂੰ ਅੱਗੇ ਵਧਾਇਆ ( ਪੰਜਾਬੀ ਕਵਿਤਾ ਵਿੱਚ ਭਾਵੇਂ ਭਾਈ ਵੀਰ ਸਿੰਘ ਜੀ ਭੀ ਆਪਣੇ ਰਾਣਾ ਸੂਰਤ ਸਿੰਘ ਵਿਚ ਮੁਕਤ , ਕਾਵਿ ਯਾ ਸੈਲਾਨੀ ਛੰਦ ਦਾ ਤਜਰਬਾ ਕਰ ਚੁੱਕੇ ਸਨ, ਪਰ ਇਸ ਨੂੰ ਪੂਰਣਤਾ , ਪ੍ਰੋ: ਪੂਰਣ ਸਿੰਘ ਜੀ ਨੇ ਹੀ ਦਿਤੀ ਸੀ ਅਤੇ ਇਸ ਨੂੰ ਹੋਰ ਅਗਾਂਹ ਵਧਾਉਣ ਵਿੱਚ ਡਾ: ਦੀਵਾਨ ਸਿੰਘ ਜੀ ਦਾ ਹੀ ਨਾਮ ਸਰਬ ਪ੍ਰਮੁਖ ਹੈ । ਜਿਵੇਂ ਹਿੰਦੀ ਸਾਹਿਤ ਵਿੱਚ ਨਿਰਾਲਾ ਜੀ ਦਾ ਨਾਮ ਲੈਂਦਿਆਂ ਹੀ ਮੁਕਤ ਛੰਦ ਅਤੇ ਮੁਕਤ ਛੰਦ ਦਾ ਨਾਮ ਲੈਂਦਿਆਂ ਹੀ ਨਿਰਾਲਾ ਜੀ ਦਾ ਨਾਮ ਸਾਹਮਣੇ ਆ ਜਾਂਦਾ ਹੈ, ਉਸੇ ਤਰ੍ਹਾਂ ਪਜਾਬੀ ਵਿਚ ਮੁਕਤ-ਛੰਦ ਦੇ ਨਾਂ ਨਾਲ ਪ੍ਰੋ: ਪੂਰਨ ਸਿੰਘ ਅਤੇ ਡਾ: ਦੀਵਾਨ ਸਿੰਘ ਕਾਲੇਪਾਣੀ ਦਾ ਨਾਂ ਸੰਬੰਧਤ ਹੈ । ਡਾਕਟਰ ਸਾਹਿਬ ਦੀ ਕਵਿਤਾ ਵਿਚ ਕਾਵਿ-ਰੂਪ ਨਾਲ ਕਿਸੇ ਕਿਸਮ ਦਾ ਸਕਤਾ ਯਾ ਅਵਰੋਧ ਪੈਦਾ ਨਹੀਂ ਹੋਇਆ ਹੈ, ਸਗੋਂ ਉਸ ਵਿੱਚ ਉਸੇ ਤਰ੍ਹਾਂ ਵਲਵਲੇ ਕਲਪਨਾ ਅਤੇ ਅਨੁਭਵ ਦਾ ਜ਼ੋਰ ਹੈ ਜੋ ਕਿ ਕਵਿਤਾ ਦੇ ਸ਼ਿੰਗਾਰ ਮੰਨੇ ਗਏ ਹਨ । ਉਸ ਦੀ ਕਵਿਤਾ ਵਿੱਚ ਇੱਕ ਨਵਾਂ ਸਾਦ ਹੈ, ਨਵਾਂ ਹੁਲਾਰਾ ਹੈ ਅਤੇ ਸਭ ਤੋਂ ਵਧ ਗੰਭੀਰਤਾ ਹੈ । ਜੀਵਨ ਦੀਆਂ ਕੌੜੀਆਂ ਸਚਾਈਆਂ ਨਾਲ ਵਾਸਤਾ ਪੈਣ ਕਰ ਕੇ ਅਤੇ ਆਪਣੇ ਪੇਸ਼ੇ ਦੀ ਛਾਪ ਕਰ ਕੇ ਭਾਵੇਂ ਇਸ ਕਵੀ ਵਿੱਚ ਉਹ ਮਸਤੀ ਨਹੀਂ ਆ ਸਕੀ, ਜਿਹੜੀ ਕਿ ਪ੍ਰੋ: ਪੂਰਨ ਸਿੰਘ ਵਿੱਚ ਸੀ, ਤਾਂ ਵੀ ਇਨ੍ਹਾਂ ਦੀ ਕਵਿਤਾ ਸਭ ਕਾਵਿ-ਗੁਣਾਂ ਦੀ ਧਾਰਨੀ ਹੈ । ਮੈਂ ਪ੍ਰੋ: ਗੁਰਬਚਨ ਸਿੰਘ ਤਾਲਿਬ ਹੋਰਾਂ ਨਾਲ ਇਸ ਗੱਲ ਵਿੱਚ ਸਹਮਤ ਨਹੀਂ ਹੋ ਸਕਦਾ ਕਿ ਇਨ੍ਹਾਂ ਦੀ ਕਲਾ-ਕਿਰਤ ਪ੍ਰੋ: ਪੂਰਨ ਸਿੰਘ ਨਾਲੋਂ ਕੋਈ ਹੀਨ ਦਰਜੇ ਦੀ ਸੀ; ਉਨ੍ਹਾਂ ਦਾ ਕਥਨ ਹੈ, "ਪ੍ਰੋ: ਪੂਰਨ ਸਿੰਘ ਵਾਂਗ ਇਸ ਨੇ ਭੀ ਸੈਲਾਨੀ ਛੰਦ ਜਾਂ ਮੁਕਤ ਕਾਵਿ ਦਾ ਸਫ਼ਲ ਤਜਰਬਾ ਕੀਤਾ ਹੈ । ਭਾਵੇਂ ਉਸ ਜਿੰਨੇ ਵੇਗ, ਕਲਪਨਾ ਤੇ ਸੌਂਦਰਯ ਦੀਆਂ ਟੀਸੀਆਂ ਨੂੰ ਇਹ ਨਹੀਂ ਛੋਹ ਸਕਿਆ, ਨਾ ਹੀ 22