ਪੰਨਾ:Alochana Magazine November 1962.pdf/26

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸੰਤੋਖ ਕਰਨਾ ਪਵੇਗਾ । ਕਵੀ ਇਕ ਬਾਗੀ ਆਦਮੀ ਹੈ । ਉਹ ਵੇਖ ਰਹਿਆ ਹੈ ਕਿ ਪੁਰਾਣੀਆਂ ਕੀਮਤਾਂ ਬਦਲ ਰਹੀਆਂ ਹਨ ਅਤੇ ਨਵਾਂ ਯੁਗ ਆ ਰਹਿਆ ਹੈ । ਉਹ ਪੰਜਾਬੀ ਦਾ ਪਹਿਲਾ ਕਵੀ ਹੈ, ਜਿਸ ਨੇ ਨਵੇਂ ਯੁਗ ਦੇ ਦਰਸ਼ਨ ਸਭ ਤੋਂ ਪਹਿਲਾਂ ਕੀਤੇ ਸਨ । ਜਿਸ ਵੇਲੇ ਅਜੇ ਭਾਰਤੀਯ ਪ੍ਰਤਸ਼ੀਲ-ਲੇਖਕ ਸੰਘ ਦੀ ਸਥਾਪਨਾ ਲਈ ਪ੍ਰਯਤਨ ਹੀ ਹੋ ਰਹੇ ਸਨ, ਉਸ ਵੇਲੇ ਕਵੀ ਦਾ ਇਹ ਸੰਨ੍ਹ ਛਪਦਾ ਹੈ, ਜਿਸ ਵਿੱਚ ਦਬੀ ਸੀ ਮਾਨਵਤਾ ਲਈ ਸਹਾਨਭੂਤਿ, ਦਯਾ ਤੇ ਸ਼ੁਭ ਇਛਾਵਾਂ ਭਰੀਆਂ ਹੋਈਆਂ ਹਨ । ਉਹ ਪਰਖ ਕਰਦਾ ਹੈ ਕਿ ਮਾਨਵ ਇਤਨਾ ਦੁਖੀ ਕਿਉਂ ਹੈ ? ਸ਼ਾਇਦ ਧਾਰਮਿਕ ਅੰਧ-ਵਿਸ਼ਵਾਸ ਅਤੇ ਵਿਚ-ਵਿਚੋਲਿਆਂ ਦੇ ਬੁਰੇ ਵਿਵਹਾਰ ਕਰ ਕੇ ਇਉਂ ਹੈ । ਕਵੀ ਦੇਖ ਰਹਿਆ ਹੈ ਕਿ ਇਕ ਹਨੇਰੀ ਆ ਰਹੀ ਹੈ, ਜਿਸ ਵਿੱਚ ਪਰਾਣਾ ਸਭ ਕੁਝ ਨਸ਼ਟ ਹੋ ਜਾਵੇਗਾ ਅਤੇ ਨਵਾਂ ਨਵੇਲਾ ਯੁਗ ਵਰਤ ਜਾਵੇ ਗਾ:- ਹਨੇਰੀ ਆ ਰਹੀ ਹੈ, ਹਨੇਰੀ ! ਇਨਕਲਾਬ ਦੀ, ਤਬਾਹੀ ਦੀ, ਤਬਦੀਲੀ ਦੀ । ਹੇਠਲੀ ਉਤੇ ਹੋ ਜਾਵੇਗੀ, ਦਿੱਸੇਗਾ ਕੁਝ ਨਾ, ਸਿਆਣ ਨਾ ਰਹੇਗੀ ਕਿਸੇ ਨੂੰ ਕਿਸੇ ਦੀ, ਕੀਮਤਾਂ ਸਭ ਬਦਲੀਆਂ ਜਾਵਸਨ । ਜੋ ਅੜੇਗਾ, ਸੋ ਝੜੇ ਗਾ, ਜੋ ਅਟਕੇਗਾ, ਸੋ ਭੱਜੇਗਾ । ਹੇਠਲੀ ਉੱਤੇ ਹੋ ਜਾਣ ਦੇ ਸੁਪਨ ਅੱਜ ਭਾਵੇਂ ਹਰ ਕੋਈ ਲੈ ਰਹਿਆ ਹੈ, ਪਰ ਇਸ ਸਦੀ ਦੇ ਤੀਜੇ ਚੌਥੇ ਦਹਾਕੇ ਵਿੱਚ ਇਸ ਦੇ ਖ਼ਿਆਲ ਭੀ ਵਰਜਿਤ ਸਨ । ਕਵੀ ਦੀ ਆਤਮਾ ਇਸ ਸੰਸਾਰ ਦੇ ਭੇੜਾਂ ਤੇ ਐਬਾਂ ਨੂੰ ਚੰਗੀ ਤਰ੍ਹਾਂ ਪਰਖ ਚੁਕੀ ਸੀ ਅਤੇ ਇਹ ਇਸ ਅਨੁਭਵ ਦਾ ਹੀ ਨਤੀਜਾ ਹੈ ਕਿ ਕਵੀ ਉਸ ਵੇਲੇ ਦੇ ਸਮਾਜ, ਧਰਮ ਤੇ ਕਾਨੂੰਨ ਦੇ ਖ਼ਿਲਾਫ਼ ਮੁਕਤ-ਕੰਠ ਨਾਲ ਬੋਲ ਸਕਿਆ । ਉਸ ਨੂੰ ਆਪਣੇ ਨਿਜੀ ਐਸ਼-ਆਰਾਮ ਯਾ ਨਿਜੀ ਲੱਭ-ਲਾਲਚ ਦੀ ਜਾਂ ਨੌਕਰੀ ਦੀ ਚਿੰਤਾ ਨਾ ਸੀ, ਸਗੋਂ ਉਹ ਤਾਂ ਆਪਣੇ ਅਨੁਭਵ ਨੂੰ ਲੋਕਾਂ ਤਾਈਂ ਪਹੁੰਚਾਉਣ ਲਈ ਉਤਾਵਲਾ ਸੀ । ਇਸੇ ਲਈ ਉਹ ‘ਜਣੇ ਨੂੰ' ਆਖਦਾ ਹੈ ਕਿ ਵਕਤ ਹੈ--ਝੱਖੜ ਝੁਲਾ ਦੇ । ਅਕਲਾਂ ਵਾਲਿਆ ਲਿਆ, ਅਕਲਾਂ ਵੰਡ, ਝੱਖੜ ਝੁਲਾ ਦੇਹ,ਇਕ ਅਕਲਾਂ ਦਾ, ਕਿ ਭਰਮਾਂ ਦੇ ਛੱਪਰ ਉੱਠਣ, ਢਹਿਣ ਢੇਰੀਆਂ ਭੁਲੇਖਿਆਂ ਦੀਆਂ । ਜਣੇ ਨੂੰ) 28