ਪੰਨਾ:Alochana Magazine November 1962.pdf/28

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਝੂਠੇ ਭਗਤਾਂ ਦੀ ਨਿਖੇਧੀ ਕਰਦਾ ਹੈ ਅਤੇ ਮੰਦਿਰਾਂ, ਮਸਜਿਦਾਂ-ਗੁਰਦੁਆਰਿਆਂ ਵਿੱਚ ਕੇਵਲ ਫੋਕੇ ਕਰਮ ਕਾਂਡ ਦੀ ਨਿੰਦਾ ਕਰਦਾ ਹੈ । ਕਵੀ ਦੀ ਧਾ-ਭਗਤੀ ਦਾ ਅਨੁਮਾਨ ਇਸੇ ਗੱਲ ਤੋਂ ਲੱਗ ਸਕਦਾ ਹੈ ਕਿ ਜਦ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਮੁਰੰਮਤ ਹੋਈ ਸੀ ਤਾਂ ਉਸ ਨੇ ਖੁਦ ਆਪਣੇ ਸਿਰ ਤੇ ਟੋਕਰੀ ਰੱਖ ਕੇ ਇਕ ਕੁਲੀ ਵਾਂਗੂ ਦਿਨ ਰਾਤ ਕੰਮ ਕੀਤਾ ਸੀ * । ਉਸਨੇ ਅੰਡੇਮਾਨ ਵਿਚ ਕਦੇ ਭੀ ਗੁਰਦੁਆਰੇ ਜਾਣਾ ਨਹੀਂ ਛੱਡਿਆ ਸੀ । ਰੱਬ ਦੀ ਗੁੜ ਭਗਤੀ ਕਰ ਕੇ ਹੀ ਉਸ ਦਾ ਸਾਦੇ ਤੇ ਸੁੱਚੇ ਜੀਵਨ ਵਿੱਚ ਵਿਸ਼ਵਾਸ ਸੀ । ਇਸੇ ਲਈ ਉਹ ਸਦਾ ਸਾਧਾਰਣ ਜਿਹੀ ਪੁਸ਼ਾਕ ਪਹਿਨਦਾ ਸੀ, ਦਾੜੀ ਖੁਲੀ ਰੱਖ ਕੇ ਗੁਰ-ਮੁਖੀ ਪਗੜੀ ਬੰਦਾ ਸੀ । ਡਾ: ਦੀਵਾਨ ਸਿੰਘ ਕਾਲੇਪਾਣੀ ਰੱਬ ਦੀ ਜ਼ਰੂਰਤ ਇਥੋਂ ਤੀਕ ਅਨੁਭਵ ਕਰਦਾ ਹੈ ਕਿ ਉਹ ਇਸ ਲਈ ਦੁਖਾਂ-ਕਸ਼ਟਾਂ ਦਾ ਵੀ ਸ਼ਾਗਤ ਕਰਦਾ ਹੈ:- ਲੋੜ ਹੈ ਮਨੁੱਖ ਡਿੱਗੇ ਤੇ ਮਾਯੂਸ ਹੋਵੇ, ਰਸਤਾ ਭੁਲੇ ਤੇ ਡਾਵਾਂ ਡੋਲ ਹੋਵੇ, ਕਿ ਕੇਸ ਨੂੰ ਗਿਆਨ ਹੋਵੇ - ਆਪਣੀ ਉਣਤਾਂ ਅਲਪੱਗਤਾ ਤੇ ਅਗਿਆਣਤਾ ਦਾ, ਤੇ ਉਹ ਮਹਿਸੂਸ ਕਰੋ, ਰੱਬ ਦੀ ਲੋੜ ਨੂੰ, ਰੱਬ ਦੀ ਹੋਂਦ ਨੂੰ ! ਦੁਖ ਦਾਰੂ) ਡਾਕਟਰ ਸਾਹਿਬ ਦਾ ਰੱਬ ਕੇਵਲ ਮੰਦਿਰ ਵਿੱਚ ਹੀ ਲੁਕ ਕੇ ਨਹੀਂ ਬੈਠਾ, ਸਗੋਂ ਦੁਖੀ ਤੇ ਢੱਠੀ ਮਾਨਵਤਾ ਦੇ ਮਨ-ਮੰਦਿਰਾਂ ਵਿੱਚ ਛਿਪ ਕੇ ਬੈਠਾ ਹੋਇਆ ਹੈ । ਆਪਾ ਵਾਰ ਕੇ ਹੀ ਉਸ ਸਦਾ ਵਿਗਾਸੀ ਰੱਬ ਨੂੰ ਪਾ ਸਕੀਦਾ ਹੈ । ਇਨ੍ਹਾਂ ਸਤਰਾਂ ਵਿੱਚ ਜਿਥੇ ਇਕ ਪਾਸੇ ਪਰਮਾਮਤਾ ਦੀ ਸਰਬ-ਵਿਆਪਕਤਾ ਵਲ ਇਸ਼ਾਰਾ ਕੀਤਾ ਗਇਆ ਹੈ, ਉਥੇ ਜਪੁਜੀ ਸਾਹਿਬ ਦੇ ਇਸ ਵਾਕ “ਨਾਨਕ ਭਗਤਾਂ ਸਦਾ ਵਿਗਸ) ਦਾ ਭੀ ਪ੍ਰਭਾਵ ਪ੍ਰਤੱਖ ਹੈ-- ਹੁਣ ਸਾਰੇ ਰੱਬ ਦਿਸਦਾ ਸੀ-ਸਾਰਿਆਂ ਵਿਚ ਓਹੋ । ਕਾਫ਼ਰ ਕੋਈ ਨਾਂ ਸੀ, ਨਾਸਤਕ ਕੋਈ ਨਾ, ਕਾਫਰ ਉਸ ਦੇ ਸਨ, ਨਾਤਕ ਉਸ ਦੇ, ਉਹ ਮੇਰਾ ਸਦਾ ਵਿਗਾਸੀ ਰੱਬ ਹੈ, ਮੈਂ ਉਸਦਾ ਵਿਗਾਸ ਭਗਤ ਉਹ ਹੈ, ਮੈਂ ਨਹੀਂ। (ਰੱਬ ਸਭਨਾਂ ਦਾ ਰਾਖਾ) * ਵੇਖੋ: ਲੇਖ ਕ੍ਰਿਤ ਸ਼੍ਰੀ ਸੋਮ ਆਨੰਦ, ਕਾਰਵਾਨ, ਪੰਨਾ ੧੮, ਤਾਰੀਖ ਦਸੰਬਰ ੧੯੬੦ 2€