ਪੰਨਾ:Alochana Magazine November 1962.pdf/32

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਰੂਪਕ ਬਹੁਤ ਹੀ ਉੱਚ ਕਲਪਨਾ ਅਤੇ ਦੀਰਘ ਜਾਂ ਦਿਵਸ ਦ੍ਰਿਸ਼ਟੀ ਤੇ ਗੂੜੇ ਜੀਵਨਅਨੁਭਵ ਦਾ ਸੁੰਦਰ ਨਮੂਨਾ ਹੈ । ਜੋ ਆਲੋਚਕ ਡਾਕਟਰ ਸਾਹਿਬ ਵਿੱਚ ਕਲਪਨਾ, ਵੇਗ ਜਾਂ ਅਨੁਭਵ ਦੀ ਥੁੜ੍ਹ ਅਨੁਭਵ ਕਰਦੇ ਹਨ, ਉਨ੍ਹਾਂ ਲਈ ਇਹ ਕਵਿਤਾ ਅਤੇ ਇਸੇ ਵਰਗੀਆਂ ਹੋਰ ਕਵਿਤਾਵਾਂ ਪਟੇ ਵਾਲਾ ਕੁੱਤਾ ‘ਪਟੇ ਬਿਨਾ ਕੁੱਤਾ, “ਕੋਹਲੂ ਆਦਿ ਇਸ ਗੱਲ ਦੀ ਸ਼ਾਹਦੀ ਭਰਨ ਲਈ ਕਾਫ਼ੀ ਹਨ ਕਿ ਕਵੀ ਦਾ ਅਨੁਭਵ ਕਿਤਨਾ ਵਿਸ਼ਾਲ ਹੈ । ਕਵੀ ਹਰੇਕ ਕਵਿਤਾ ਦਾ ਰੂਪਕ ਦਸ ਕੇ ਅੰਤ ਵਿਚ ਆਪਣੇ ਦਾਰਸ਼ਨਿਕ ਤੱਤੂ ਸਪਸ਼ਟ ਕਰਦਾ ਹੈ ਕੈਸੀ ਇਹ ਦੁਨੀਆਂ, ਜ਼ੁਲਮ ਨੂੰ ਤਮਾਸ਼ਾ ਆਂਹਦੀ ਖਰਚ ਖਰਚ ਪੈਸੇ ਵੇਖਦੀ, ਜ਼ੁਲਮ ਦਾ ਤਮਾਸ਼ਾ, ਇਹ ਜ਼ਾਲਮ ਦੁਨੀਆਂ । (ਕਲੰਦਰ ਤੇ ਬਾਂਦਰ) ਇਸ ਸਾਰੇ ਸੰਹ ਵਿਚ ਸਭ ਤੋਂ ਸੁੰਦਰ ਰੂਪਕ ‘ਕੋਹਲੂ ਦਾ ਹੈ । ਪ੍ਰੋ: ਪੂਰਣ ਸਿੰਘ ਦੇ 'ਖਹ ਤੇ ਗਿਰਾਂ ਬਾਰਾ ਵਸਦਾ ਵਾਂਗੂ ਇਥੇ ਤੇਲੀ ਦੇ ਕੋਹਲੂ ਤੇ ਨ ਕੇਵਲ ਸਾਰਾ ਗਿਰਾਂ ਹੀ ਵਸਦਾ ਹੈ, ਸਗੋਂ ਅਸਲੀ ਤੇ ਨਕਲੀ ਦੁਨੀਆਂ ਦੇ ਭੇਦ ਭੀ ਨਿਖੇੜੇ ਜਾਂਦੇ ਹਨ । ਇਸ ਕਵਿਤਾ ਵਿੱਚ ਪਿੰਡ ਦੀ ਦਸ਼ਾ ਇੰਨ ਬਿੰਨ ਅੱਖਾਂ ਸਾਹਮਣੇ ਆ ਜਾਂਦੀ ਹੈ । ਇਹ ਰੂਪਕ ਗ੍ਰਾਮ-ਜੀਵਨ ਦਾ ਹੈ, ਜੀਵਨ ਦੀ ਵਾਸਤਵਿਕਤਾ ਨੂੰ ਉਘੜਦਾ ਹੈ । ਸਮਾਜ ਵਿੱਚ ਅਨੇਕ ਹੀ ਬੇਇਨਸਾਫੀਆਂ ਚਲਦੀਆਂ ਹਨ, ਪਰ ਸਭ ਤੋਂ ਵੱਡਾ ਜ਼ੁਲਮ ਇਸਤਰੀ ਅਤੇ ਪ੍ਰੇਮ ਤੇ ਹੋ ਰਹਿਆ ਹੈ । ਇਕ ਮੁਟਿਆਰ ਨੂੰ ਬੁਢੇ ਬਾਬੇ ਨਾਲ ਪਰਣਾ ਦਿਤਾ ਜਾਂਦਾ ਹੈ, ਜਿਸ ਦਾ ਨਤੀਜਾ ਇਹ ਹੁੰਦਾ ਹੈ ਕਿ ਸਮਾਜ ਵਿੱਚ ਅਨਾਚਾਰ ਤੇ ਵਿਭਚਾਰ ਫੈਲਦਾ ਹੈ । ਪਿੰਡਾਂ ਦੀ ਧਰਮਸ਼ਾਲਾ ਗੁੰਡਿਆਂ ਦੇ ਅੱਡੇ ਹਨ ਅਤੇ ਉਨ੍ਹਾਂ ਦੇ ਪ੍ਰਬੰਧਕ ਛੜੇ ਛਾਂਟ ਤੇ ਜੁਆਰੀ । ਇਹ ਇਕ ਕੋਝੀ ਸਚਾਈ ਹੈ, ਜਿਹੜੀ ਕਿ ਕਵੀ ਦੀ ਨਜ਼ਰੇ ਓਹਲੇ ਨਹੀਂ ਹੋ ਸਕੀ ਹੈ । ਕਵੀ ਪ੍ਰੋ: ਪੂਰਣ ਸਿੰਘ ਵਾਂਗੂ ਕੇਵਲ ਮਸਤੀ ਹੀ ਦਿਖਲਾ ਕੇ ਚੁਪ ਨਹੀਂ ਹੋ ਜਾਂਦਾ, ਸਗੋਂ ਇਕ ਗੰਭੀਰ ਵਿਚਾਰਕ ਦੀ ਤਰ੍ਹਾਂ ਦਾਰਸ਼ਨਿਕ ਸਿੱਟੇ ਭੀ ਕੱਢਦਾ ਹੈ ਤੇ ਅਗੋਂ ਭਿੱਤ ਝੱਟ ਖੁਲਦੇ, ਪ੍ਰੇਮੀ ਸਦਾ ਜਾਗਦੇ ਰਹਿੰਦੇ ਅਧੀਆਂ ਰਾਤਾਂ । ਤੇ ਵੜ ਜਾਂਦੀ ਉਹ ਭਾਈ ਦੀ ਪੇਮਣ, ਭਾਈ ਦੀ ਨਿਘੀ ਬੁੱਕਲੇ । ਕੇਹਾ ਫਰੀ ਹੋਈ ਆਈ ਸੀ, ਕੱਕਰ ਪਾਲਿਆਂ ਦੀ...... ਉਸ ਬੁੱਢੇ ਹਟਵਾਣੀਏ ਦੀ ਇਹ ਜਵਾਨ ਨਾਰ ! ... ... 30