ਪੰਨਾ:Alochana Magazine November 1962.pdf/37

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਤਰ੍ਹਾਂ ਦੀ ਹੁੰਦੀ ਹੈ । ਬੌਧਿਕ ਸਹਾਨੁਭੂਤੀ ਅਤੇ ਅਨੁਭੂਤੀ-ਜਾਤ ਸਹਾਨਭੂਤੀ । ਕਵਿਤਾ ਦੇ ਵਿੱਚ ਵਧੇਰੀ ਥਾਂ ਦੂਸਰੀ ਤਰਾਂ ਦੀ ਸਹਾਨੁਭੂਤੀ-ਅਨੁਭੂਤੀਜਾਤ ਸਹਾਨੁਭੂਤੀ ਨੂੰ ਪ੍ਰਾਪਤ ਹੈ । | ਗਰੀਬ ਦੀ ਗਰੀਬ ਦੇ ਪ੍ਰਤਿ ਹਮਦਰਦੀ ਅਨੁਭੂਤੀ ਦਾਰਾ ਪੈਦਾ ਹੋਈ ਹਮਦਰਦੀ ਹੁੰਦੀ ਹੈ । ਗਰੀਬ ਨੂੰ ਖੁਦ ਗਰੀਬੀ ਦੀ ਤੀਬ ਅਨੁਭੂਤੀ ਹੁੰਦੀ ਹੈ । ਪਰ ਦੂਜੇ ਪਾਸੇ ਅਮੀਰ ਦੀ ਗਰੀਬ ਦੇ ਤਿ ਹਮਦਰਦੀ ਕੇਵਲ ਬੌਧਿਕ ਹੁੰਦੀ ਹੈ, ਸ਼ਾਨਭੂਤ ਨਹੀਂ । ਕਵਿਤਾ ਦਾ ਨਿਜੀ ਵਿਸ਼ਯ ਇਹ ਸਾਨ ਭੂਤ ਹਮਦਰਦੀ ਹੀ ਹੁੰਦਾ ਹੈ । ਇਹ ਨਹੀਂ ਕਿ ਬੌਧਿਕ ਹਮਦਰਦੀ ਦੀ ਕਵਿਤਾ ਲਿਖੀ ਹੀ ਨਹੀਂ ਜਾਂਦੀ । ਇਹ ਲਿਖੀ ਤਾਂ ਜ਼ਰੂਰ ਜਾਂਦੀ ਹੈ ਅਤੇ ਭਵਿਖ ਵਿੱਚ ਭੀ ਲਿਖੀ ਜਾਵੇਗੀ, ਪਰ ਐਸੀ ਕਵਿਤਾ ਸਿਖਰ ਦੀ ਕਵਿਤਾ ਨਹੀਂ ਬਣ ਸਕਦੀ । ਵਾਸਤਵ ਵਿੱਚ ਭਾਰਤੀ ਭਾਸ਼ਾਵਾਂ ਵਿੱਚ ਲਿਖੀ ਹੋਈ ਬਹੁਤ ਸਾਰੀ ਪ੍ਰਤਿਵਾਦੀ ਕਵਿਤਾ ਬੌਧਿਕ ਹਮਦਰਦੀ ਦੀ ਹੀ ਕਵਿਤਾ ਹੈ ਅਤੇ ਇਸੇ ਲਈ ਇਸ ਦੇ ਵਿੱਚ ਰਸ ਤੇ ਪ੍ਰਭਾਵ ਦੀ ਕਮੀ ਹੈ । ਇਹ ਉਨ੍ਹਾਂ ਕਵੀਆਂ ਦੀ ਰਚਨਾ ਹੈ ਜਿਨ੍ਹਾਂ ਨੂੰ ਮਜ਼ਦੂਰਾਂ ਦੇ ਕਿਸੇ ਭੀ ਦੁਖ ਅਤੇ ਘਾਟੇ ਦੀ ਬਹੁਤ ਘਟ ਅਨੁਭੂਤੀ ਹੈ । | ਉਦਾਹਰਣ ਵਜੋਂ ਮੈਂ ਪ੍ਰੋ: ਮੋਹਨ ਸਿੰਘ ਦੀ ਪ੍ਰਗਤਿਵਾਦੀ ਕਵਿਤਾ ਨੂੰ ਦੂਜੇ ਦਰਜੇ ਤੇ ਤੀਜੇ ਦਰਜੇ ਦੀ ਕਵਿਤਾ ਮੰਨਦਾ ਹਾਂ । ਇਸ ਦੇ ਵਿੱਚ ਅਨੁਭੂਤੀ ਦੀ ਯਾਦ ਹੈ । ਇਹ ਦਿਲ ਨੂੰ ਟੁੰਬਦੀ ਨਹੀਂ ਕਿਉਂਕਿ ਉਸ ਦੀ ਹਮਦਰਦੀ ਕੇਵਲ ਬੌਧਿਕ ਪਧਰ ਤੇ ਹੀ ਹੈ । ਜਦ ਤਕ ਕੋਈ ਦਰਦ ਜਾਂ ਪੀੜਾ ਕਵੀ ਦਾ ਪਾ ਨਾ ਬਣ ਜਾਏ, ਤਦ ਤਕ ਉਤਮ ਕਵਿਤਾ ਦਾ ਜਨਮ ਹੀ ਨਹੀਂ ਹੋ ਸਕਦਾ । ਕੋਈ ਮਜ਼ਦੂਰ ਕਵੀ ਜੇਕਰ ਮਜ਼ਦੂਰ ਦੀ ਦਸ਼ਾ ਤੇ ਕੋਈ ਕਵਿਤਾ ਲਿਖੇ, ਤਾਂ ਉਹ ਵਧੇਰੇ ਟੁੰਬਵੀਂ ਹੋ ਸਕਦੀ ਹੈ ਕਿਉ ਕਿ ਇਸ ਸੂਰਤ ਵਿੱਚ ਮਜ਼ਦੂਰ ਦਾ ਆਪਾ ਕਵੀ ਦਾ ਆਪ ਬਣ ਜਾਂਦਾ ਹੈ ਤੇ ਕਵੀ ਦਾ ਆਪਾ ਮਜ਼ਦੂਰ ਦਾ । ਦੋਨੋਂ ਆਪੇ ਅਭਿੰਨ ਹੋ ਜਾਂਦੇ ਹਨ-ਇਕ ਤੇ ਇਕ ਇਕ ਹੀ ਰਹ ਜਾਂਦਾ ਹੈ । ਕਲਪਨਾ ਕਦੇ ਭੀ ਅਨੁਭੂਤੀ ਦੀ ਥਾਂ ਨਹੀਂ ਲੈ ਸਕਦੀ । ਕਵਿਤਾ ਦਾ ਸਤਯ ਕਰੀ ਕਲਪਨਾ ਦਾ ਸਤਰ ਨਹੀਂ, ਇਹ ਅਨੁਭੂਤੀ ਦਾ ਸਤਯ ਹੈ । ਪੱ: ਮੋਹਨ ਸਿੰਘ ਚਾਹੇ ਜਿੰਨੀ ਭੀ ਮਜ਼ਦੂਰ ਦੇ ਦੁਖ ਦੀ ਕਲਪਨਾ ਕਰ ਲਵੇ , ਉਹ ਉਸ ਦੁਖ ਦੀ ਗਹਿਰਾਈ ਤਕ ਨਹ ਜ ਸਕਦਾ ਤੇ ਉਸ ਨੂੰ ਚਿਤ ਨਹੀਂ ਸਕਦਾ ਜਦ ਤਕ ਕਿ ਉਹ ਖੁਦ ਉਸ ਦੁਖ ਵਿਚੋਂ ਨਹੀਂ ਗੁਜ਼ਰ ਜਾਂਦਾ । ਮੋਹਨ ਸਿੰਘ! ਇਸ਼ਕ ਦੀਆਂ ਗਲਾਂ ਕਰਦਾ ਤਾਂ ਜ਼ਰੂਰ ਚੰਗਾ ਲਗਦਾ ਹੈ ਅਤੇ ਦਿਲ ਨੂੰ ਟੁੰਬਦਾ ਭੀ ਹੈ, ਪਰ ਲੋਹੇ ਯਾ ਕਿਸੇ ਮਾਰਕਸਵਾਦੀ ਸਿੱਧਾਂਤ ਨੂੰ ਛੰਦਬਧ ਕਰਦਾ ਉਹ ਉੱਕਾ ਹੀ ਚੰਗਾ 34