ਪੰਨਾ:Alochana Magazine November 1962.pdf/38

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਨਹੀਂ ਲਗਦਾ। ਹਿੰਦੀ ਦੇ ਆਧੁਨਿਕ ਕਵੀ ਸੁਮਿਤਰਾ ਨੰਦਨ ਪੰਤ ਦੀ ਭੀ ਇਹੋ ਗੱਲ ਹੈ । ਇਸ ਕੁਦਰਤ ਦੇ ਸਕੁਮਾਰ ਕਵੀ ਨੇ ਆਪਣੀ ਜਵਾਨੀ ਦੇ ਦਿਨਾਂ ਵਿੱਚ ਸੋਚਿਆ ਕਿ ਮਾਰਕਸਵਾਦ ਉਸ ਦੀਆਂ ਸਾਰੀਆਂ ਮਾਨਸਿਕ ਗੁੰਝਲਾਂ ਨੂੰ ਸਾਫ਼ ਕਰ ਦੇਵੇਗਾ । ਫਿਰ ਕੀ ਸੀ ! ਉਸਨੇ ਆਪਣੀਆਂ ਕਾਵਿ-ਪੁਸਤਕਾਂ 'ਯੁਗਾਂਤ’ ਤੇ ‘ਯੁਗਵਾਣੀ ਵਿੱਚ ਆਰੰਭ ਕਰ ਦਿਤਾ ਮਾਰਕਸਵਾਦੀ ਸਿੱਧਾਂਤਾਂ ਨੂੰ ਛੰਦਬਧ ਕਰਨਾ । ਕੁਝ ਕਾਲ ਦੇ ਬਾਅਦ ਹੀ ਉਸ ਨੇ ਮਹਸੂਸ ਕਰ ਲੀਤਾ ਕਿ ਮਾਰਕਸਵਾਦ ਨਾਲ ਤਾਂ ਕੇਵਲ ਉਸ ਦੀ ਬੌਧਿਕ ਸਹਾਨਭੂਤੀ ਹੀ ਸੀ ; ਤੇ ਇਹ ਕਿ ਉਸ ਦਾ ਸ਼ਾਨਭੂਤ ਸਤਰੀ ਨਹੀਂ ਸੀ। ਉਸ ਨੇ ਫਿਰ ਮਾਰਕਸ ਦਾ ਮਾਰਗ ਛੱਡ ਦਿਤਾ ਅਤੇ ਅਰਵਿੰਦ ਦੇ ਪ੍ਰਭਾਵ ਥੱਲੇ ਆ ਗਇਆ। | ਕਹਣ ਦਾ ਅਭਿਪ੍ਰਾਯ ਇਹ ਹੈ ਕਿ ਕਵਿਤਾ ਦਾ ਸਤਯ ਬੁਧੀ ਦਾ ਸਤ ਨਹੀ ਅਤੇ ਇਹ ਬੌਧਿਕ ਹਮਦਰਦੀ ਦਾ ਭੀ ਸਤਯ ਨਹੀਂ। ਅਜਿਹਾ ਕਿਉਂ ਹੈ ? ਇਹ ਇਸ ਲਈ ਹੈ ਕਿ ਕਵਿਤਾ ਕਵੀ ਦੇ ਭਾਵਾਤਮਕ ਕਰਮ ਨੂੰ ਅਭਿਵਿਅਤ ਕਰਦੀ ਹੈ, ਨਾ ਕਿ ਬੌਧਿਕ ਪ੍ਰਤਿਕਰਮ ਨੂੰ ! ਸੰਤ ਸਿੰਘ ਸੇਖੋਂ ਵਰਗੇ ਤਿਵਾਦੀ ਆਲੋਚਕ ਜਦ ਸਾਹਿਤ ਦੇ ਖੇਤਰ ਵਿੱਚ ਬੌਧਿਕਤਾ ਤੇ ਵਿਸ਼ੇਸ਼ ਬਲ ਦੇਂਦੇ ਹਨ, ਤਾਂ ਉਹ ਇਹ ਤਥ ਉੱਕਾ ਹੀ ਭੁੱਲ ਜਾਂਦੇ ਹਨ ਕਿ ਕਵਿਤਾ ਦਾ ਸਤਯ ਬੁਧੀ ਦਾ ਸਤਯ ਨਹੀਂ ਤੋਂ ਭਾਵਾਤਮਕ ਕਵਿਤਾ ਬੁਧੀ ਦੀ ਕਸਵੱਟੀ ਤੇ ਕੱਸੀ ਨਹੀਂ ਜਾ ਸਕਦੀ । ਕਵਿਤਾ ਦਾ ਸਤਯ ਵਾਸਤਵ ਵਿੱਚ ਧੀ ਦੇ ਸਤਯ ਦਾ ਵਿਰੋਧ ਨਹੀਂ ਕਰਦਾ । ਇਹ ਉਸ ਸਤਹ ਤੋਂ ਪਰੇ ਦੀ ਵਸਤੂ ਹੈ । ਕਵਿਤਾ ਦਾ ਸਤ ਭਾਵਗਤ ਹੈ, ਬੁਧੀਗਤ ਨਹੀਂ। ਹਾਂ ਵਿਗਿਆਨ ਦਾ ਸਤਹ ਜ਼ਰੂਰ ਬੁਧੀਗਤ ਹੈ । ਇਥੇ ਮੈਂ ਵਰਡਜ਼ਵਰਥ (Wordsworth) ਦੀ ਇਕ ਨਿੱਕੀ ਜਿਹੀ ਕਵਿਤਾ “We are Seven' (ਅਸੀਂ ਸਤ ਹਾਂ) ਵਲ ਜ਼ਰੂਰ ਸੰਕੇਤ ਕਰਾਂਗਾ ਕਿਉਂਕਿ ਇਸ ਵਿੱਚ ਸਾਨੂੰ ਭਾਵਗਤ ਸਤਯ ਦਾ ਬੜਾ ਚੰਗਾ ਉਦਾਹਰਣ ਲਭ ਜਾਂਦਾ ਹੈ । ਕਵਿਤਾ ਦੀ ਘਟਨਾ ਹੈ ਬੜੀ ਛੋਟੀ ਜਿਹੀ, ਪਰ ਬੜੀ ਅਰਥਪੂਰਣ । ਕਵੀ ਦੀ ਮੁਲਾਕਾਤ ਇਕ ਨਿੱਕੀ ਜਿਹੀ ਅੱਠ ਸਾਲ ਦੀ ਕੁੜੀ ਨਾਲ ਹੁੰਦੀ ਹੈ । ਉਹ ਇਸ ਜੰਗਲੀ ਸੁੰਦਰਤਾ ਨਾਲ ਭਰਪੂਰ ਕੁੜੀ ਨੂੰ ਪੁਛ ਬੈਠਦਾ ਹੈ ਕਿ ਤੁਸੀਂ ਕਿੰਨੇ ਭੈਣ-ਭਰਾ ਹੈ । ਕੁੜੀ ਤੁਰੰਤ ਹੀ ਕਹ ਦੇਂਦੀ ਹੈ ਕਿ ਅਸੀਂ ਸੱਤ ਹਾਂ । ਫਿਰ ਅੱਗ ਗੱਲ-ਬਾਤ ਕਰਨ ਨਾਲ ਕਵੀ ਨੂੰ ਪਤਾ ਚਲਦਾ ਹੈ ਕਿ ਵਾਸਤਵ ਵਿੱਚ ਉਹ ਹੁਣ ਪੰਜ ਹੀ ਭੈਣ-ਭਰਾ ਹਨ ਕਿਉਂਕਿ ਉਨ੍ਹਾਂ ਸੱਤਾਂ ਵਿਚੋਂ ਦੋ ਮਰ ਚੁਕੇ ਹਨ । ਪਰ ਉਹ ਕੁੜੀ 36