ਪੰਨਾ:Alochana Magazine November 1962.pdf/39

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕਿਸੇ ਭੀ ਕੀਮਤ ਤੇ ਸੱਤ ਦੀ ਸੰਖਿਆ ਵਿਚੋਂ ਦੋ (ਚਿਹੜੇ ਕਿ ਮਰ ਚੁੱਕੇ ਹਨ, ਉਨਾਂ ਦੀ ਸੰਖਿਆ ਘਟਾਉਣ ਲਈ ਤਿਆਰ ਨਹੀਂ। ਉਹ ਵਾਸਤਵ ਵਿੱਚ ਇੰਨੀ ਭਾਵਕ ਤੇ ਕਲਪਨਾਸ਼ੀਲ ਹੈ ਕਿ ਉਹ ਜੇਨ (Jane) ਤੇ ਜੋਨ (John) ਜਿਹੜੇ ਉਸ ਦੇ ਭੈਣ-ਭਰਾ ਮਰ ਚੁੱਕੇ ਹਨ, ਉਨਾਂ ਦੀਆਂ ਕਬਰਾਂ ਹਾਲੇ ਤੀਕ ਹਰਆਂ ਹਨ ਇਸ ਲਈ ਉਨ੍ਹਾਂ ਨੂੰ ਸਤਾਂ ਦੀ ਗਿਣਤੀ ਵਿਚੋਂ ਕਿਵੇਂ ਕੱਢ ਦਿਤਾ ਜਾਵੇ । ਇਹ ਹੈ ਕਵਿਤਾ ਦੇ ਸਤਯ ਦਾ ਜੁਲੰਤ ਉਦਾਹਰਣ । ਕਵਿਤਾ (ਉਹ ਕੁੜੀ ਭੀ ਤਾਂ ਕਵਿਤਾ ਦਾ ਇਕ ਪੁੰਗਰਦਾ ਹੀ ਰੂਪ ਹੈ) ਦਾ ਸਤਯ ਕਹਿੰਦਾ ਹੈ ਕਿ ਉਹ ਸਤ ਭੈਣ-ਭਰਾ ਹਨ, ਪਰ ਧੀ ਕਹਿੰਦੀ ਹੈ ਕਿ ਕਿਉਂਕਿ ਉਨ੍ਹਾਂ ਵਿਚੋਂ ਦੋ ਮਰ ਚੁੱਕੇ ਹਨ, ਇਸ ਲਈ ਉਹ ਪੰਜ ਭੈਣ-ਭਰਾ ਹਨ । ਕਵੀ ਮਿਤ ਨੂੰ ਭੀ ਜੀਵਿਤ ਸਮਝ ਲੈਂਦਾ ਹੈ ਤੇ ਜੜ ਵਿੱਚ ਭੀ ਚੇਤਨ ਦੀ ਕਲਪਨਾ ਕਰ ਲੈਂਦਾ ਹੈ । ਕਵੀ ਦਾ ਸਤਯ ਵਾਸਤਵ ਵਿੱਚ ਵਸਤੂਗਤ ਨਹੀਂ, ਭਾਵਗਤ ਹੈ । ਹਰ ਬਾਹਰਲੀ ਸ਼ੈ ਨੂੰ ਕਵੀ ਦੇ ਭਾਵਾਂ ਵਿੱਚ ਇਕ-ਮਿਕ ਹੋ ਕੇ ਹੀ ਆਪਣਾ ਥੋੜਾ ਬਹੁਤ ਅਸਤਿਤੁ ਕਾਇਮ ਰਖਣਾ ਪੈਂਦਾ ਹੈ । ਕਵਿਤਾ ਦਾ ਵਿਸ਼ਯ ਸਦਾ ਵਲਵਲਾ ਰਹਿਆ ਹੈ ਤੇ ਰਹੇਗਾ ਭੀ । ਕਵਿਤਾ ਵਿੱਚ ਬੌਧਿਕਤਾ ਦਾ ਇਹ ਅਰਥ ਨਹੀਂ ਕਿ ਬੁਧੀ ਨੇ ਵਲਵਲੇ ਦੇ ਵਿਚ ਜੋਸ਼ ਅਤੇ ਰਸ ਕੱਢ ਹੀ ਲੈਣਾ ਹੈ ਤੇ ਇਸ ਨੂੰ ਉੱਕਾ ਹੀ ਪ੍ਰਭਾਵ-ਰਹਿਤ ਕਰ ਦੇਣਾ ਹੈ । ਕਵਿਤਾ ਵਿੱਚ ਉਨੀ ਹੀ ਬੌਧਿਕਤਾ ਦੀ ਲੋੜ ਹੈ ਜਿਹੜੀ ਇਕ ਵਲਵਲੇ ਨੂੰ ਯਾ ਅਨੁਭੂਤੀ ਨੂੰ ਚੰਗੀ ਤਰ੍ਹਾਂ ਅਭਿਵਿਅਕਤ ਕਰ ਸਕੇ । ਵਲਵਲੇ ਨੂੰ ਚਿਤ੍ਰਣ ਲਈ ਸ਼ਬਦਾਂ ਦੀ ਸੁੰਦਰ ਸ਼ੈਲੀ ਦੀ ਲੋੜ ਹੈ । ਇਸ ਸ਼ੈਲੀ ਰਾਹੀਂ ਹੀ ਕਵਿਤਾ ਵਿੱਚ ਬੌਧਿਕਤਾ ਦਾ ਸਮਾਵੇਸ਼ ਹੁੰਦਾ ਹੈ । | ਦੇਸ਼-ਭਗਤੀ ਭੀ ਇਕ ਵਲਵਲਾ ਹੈ । ਅਨੇਕ ਕਵਿਤਾਵਾਂ ਇਸ ਵਲਵਲੇ ਅਧੀਨ ਲਿਖੀਆਂ ਜਾ ਚੁੱਕੀਆਂ ਹਨ । ਜਦ ਕੋਈ ਕਵੀ ਇਹ ਕਹਿੰਦਾ ਹੈ ਕਿ ਜੇਹੜਾ ਦੇਸ਼ ਲਈ ਮਰੇਗਾ, ਉਹ ਹੀ ਵਾਸਤਵ ਵਿੱਚ ਜੀਵਿਤ ਰਹੇਗਾ ਤਾਂ ਉਹ ਇਕ ਭਾਵਗਸਤ ਨੂੰ ਹੀ ਵਿਅਕਤ ਕਰ ਰਹਿਆ ਹੈ ਕਿਉਂਕਿ ਜਿਹੜਾ ਇਕ ਵਾਰ ਮਰ ਗਇਆ ਫਿਰ ਕਿਸੇ ਤਰ੍ਹਾਂ ਭੀ ਜੀਵਿਤ ਨਹੀਂ ਹੋ ਸਕਦਾ ਤੇ ਨਾ ਰਹ ਸਕਦਾ ਹੈ । ਭਾਈ ਵੀਰ ਸਿੰਘ ਦੀ ਇਕ ਚੰਗੀ ਕਵਿਤਾ “ਫੁਲ ਤੇ ਯੋਗੀ ਦਾ ਹਰ ਉਦਾਹਰਣ ਲੈ ਲਉ । ਯੋਗੀ ਕੋਈ ਬਧਿਕ ਪਾਣੀ ਹੀ ਜਾਪਦਾ ਹੈ । ਉਹ ਫੁਲ ਵਲ ਤਕ ਰਹਿਆ ਸੀ ਤੇ ਉਸ ਦੇ ਮੂੰਹ ਰਾਹੀਂ ਹੀ ਉਸ ਦੀਆਂ ਗਲਾਂ ਸੁਣਨਾ ਚਾਹੁੰਦਾ ਸੀ। ਉਹ ਇਸ ਆਸ ਵਿੱਚ ਸੀ ਕਿ ਫਲ ਆਪਣੀ ਜ਼ਬਾਨ ਖੋਲੇ । 30