ਪੰਨਾ:Alochana Magazine November 1962.pdf/4

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਧਿਆਨਯੋਗ ਸਮਝਦੇ ਹਾਂ । ਇਹ ਗੱਲ ਸਪਸ਼ਟ ਹੈ ਕਿ ਹਰ ਨਸਲ ਆਪਣਾ ਇਕ ਨਵੀਨ ਦੁਸ਼ਟਿਕਣ ਰਖਦੀ ਹੈ ਅਤੇ ਇਹ ਦ੍ਰਿਸ਼ਟਿਕਣ ਆਲੋਚਨਾਤਮਕ ਰਚਨਾਵਾਂ ਵਿੱਚ ਪ੍ਰਗਟ ਹੁੰਦਾ ਹੈ । ਆਲੋਚਨਾਤਮਕ ਰਚਨਾਵਾਂ ਦੇ ਪ੍ਰਕਾਰ ਦੀਆਂ ਹੁੰਦੀਆਂ ਹਨ-ਵਰਤਮਾਨ ਨੂੰ ਮੁਖ ਰਖ ਕ ਅਤੀਤ ਦੀ ਵਿਆਖਿਆ ਅਤੇ ਅਤੀਤ ਅਨੁਸਾਰ ਵਰਤਮਾਨ ਦਾ ਜਾਇਜ਼ਾ । ਸਾਹਿਤ ਨੂੰ ਭਲੀ ਪ੍ਰਕਾਰ ਸਮਝਣ ਲਈ ਅਸੀਂ ਆਪਣੇ ਭਾਵ-ਸੰਸਕਾਰ ਦਾ ਸਹਾਰਾ ਲੈਂਦੇ ਹਾ ਹਾਲਾਂਕਿ , ਅਸਾਡੀ ਅਭਿਗਿਆਤਾ ਸਦਾ ਪੱਖਪਾਤੀ ਰਹਿੰਦੀ ਹੈ ਅਤੇ ਅਸਾਡੇ ਨਿਰਣਯ ਪਖਪਾਤ ਦੀ ਵਿੱਤੀ ਦੇ ਅਧੀਨ ਹੁੰਦੇ ਹਨ । ਇਹ ਇਕ ਨਿਰਵਿਵਾਦ ਤਥਯ ਹੈ ਕਿ ਹਰ ਨਸਲ ਅਤੇ ਹਰ ਵਿਅਕਤੀ ਅਤੀਤ-ਕਾਲ ਦੇ ਹਰ ਲੇਖਕ ਯਾ ਹਰ ਕਾਲ-ਖੰਡ ਦੀ ਪ੍ਰਸ਼ੰਸਾ ਨਹੀਂ ਕਰ ਸਕਦਾ । ਸਰਵਗਤ ਕਬਗਿਆਤਾ ਪਰਿਸਾਧ ਨਹੀਂ ਹੈ । ਇਸ ਤਰਾਂ ਜੇ ਇਹ ਕਹ ਦਿਤਾ ਜਾਵੇ ਤਾਂ ਗਲਤ ਨਹੀਂ ਹੋਵੇਗਾ ਕਿ ਸਮਸਤ ਸਮਾਲੋਚਨਾ ਇਸ ਲਿਹਾਜ਼ ਨਾਲ ਪ੍ਰਯੋਗਾਤਮਕ ਕਹੀ ਜਾ ਸਕਦੀ ਹੈ, ਜਿਸ ਹਦ ਤਕ ਹਰ ਨਸਲ ਦੀ ਜੀਵਨ-ਵਿਵਸਥਾ ਇਕ ਪ੍ਰਯੋਗ-ਮਾਤ ਹੈ । ਮੈਂ ਇਸ ਪੱਖ ਤੋਂ ਪ੍ਰਯੋਗਾਤਮਕ ਸਮਾਲੋਚਨਾ ਬਾਰੇ ਵਿਚਾਰ ਪ੍ਰਗਟ ਕਰਕੇ ਇਹ ਵੇਖਣਾ ਚਾਹੁੰਦਾ ਹਾਂ ਕਿ ਅਜ ਸਮਾਲੋਚਕ ਚੇਤਨਾਤਮਕ ਤੌਰ ਤੇ ਕਿਸ ਪ੍ਰਕਾਰ ਦੀਆਂ ਆਲੋਚਨਾਤਮਕ ਰਚਨਾਵਾਂ ਦਾ ਯਤਨ ਕਰ ਰਹੇ ਹਨ, ਜਿਨ੍ਹਾਂ ਵੱਲ ਇਸ ਤੋਂ ਪਹਿਲਾਂ ਸਚੇਤਨ ਰੂਪ ਵਿੱਚ ਕਿਸੇ ਨੇ ਧਿਆਨ ਨਹੀਂ ਕੀਤਾ | ਇਸ ਗੱਲ ਨੂੰ ਪੂਰਣ-ਰੂਪੇਣ ਸਪਸ਼ਟ ਕਰਨ ਲਈ ਕਿ ਉਹ ਕਿਹੜਾ ਅੰਸ਼ ਹੈ । ਜਿਸ ਨੂੰ ਸਮਕਾਲੀਨ ਸਮਾਲੋਚਨਾਤਮਕ ਰਚਨਾਵਾਂ ਵਿੱਚ ਨਵੀਨ ਆਖਿਆ ਜਾ ਸਕਦਾ ਹੈ, ਮੈਨੂੰ ਸੌ ਸਾਲ ਪਿਛੇ ਵਲ ਨਜ਼ਰ ਫੇਰਨੀ ਪਵੇਗੀ । ਸਰਸਰੀ ਤੌਰ ਤੇ ਅਸੀਂ ਇਹ ਕਹ ਸਕਦੇ ਹਾਂ ਕਿ ਨਵੀਨ ਸਮਾਲੋਚਨਾ ਫ਼ਰਾਂਸੀਸੀ ਸਮਾਲੋਚਕ Sanite Beuve ਤੋਂ ਸ਼ੁਰੂ ਹੁੰਦੀ ਹੈ । ਇਹ ੧੮੨੬ ਦਾ ਸਾਲ ਹੈ । ਇਸ ਤੋਂ ਪਹਲਾਂ ਕਾਲਰਿਜ ਨੇ ਇਕ ਨਵੀਨ ਪ੍ਰਕਾਰ ਦੀ ਸਮਾਲੋਚਨਾ ਦਾ ਪ੍ਰਯਤਨ ਕੀਤਾ ਸੀ ਅਤੇ ਜੋ ਇਕ ਤਰ੍ਹਾਂ ਨਾਲ ਉਸ ਚੀਜ਼ ਦੇ ਅਧਿਕ ਸਮੀਪ ਸੀ ਜਿਸ ਨੂੰ ਹਣ ਸਾਹਿਤਕ ਸਮਾਲੋਚਨਾ ਦੀ ਅਪੇਸ਼ਾ ‘ਸੌਂਦਰਯਵਾਦ ਦੇ ਨਾਮ ਨਾਲ ਅਭਹਿਤ ਕੀਤਾ ਜਾਂਦਾ ਹੈ । ਪੁਨਰਜਾਗਰਣ ਕਾਲ ਤੋਂ ਲੈ ਕੇ ੧੮ਵੀਂ ਸ਼ਤਾਬਦੀ ਤਕ ਸਾਹਿਤਕ ਸਮਾਲੋਚਨਾ ਦੇ ਸੰਕਰਣ ਪ੍ਰਕਾਰ-ਭੇਦਾਂ ਤਕ ਸੀਮਿਤ ਰਹੀ ਹੈ-ਇਕ ਕਸਮ ਤਾਂ ਉਹ ਹੈ ਜੋ ਸਦਾ ਤੋਂ ਵਿਦਮਾਨ ਰਹੀ ਹੈ ਅਤੇ ਮੇਰਾ ਵਿਚਾਰ ਹੈ ਕਿ ਮਹਤ ਦੇ ਪੱਖ ਤੋਂ ਹਮੇਸ਼ਾ ਬਾਕੀ ਰਹੇਗੀ । ਇਸ ਤੋਂ ਮੇਰਾ ਅਭਿਯ ਉਹ ਅਮਲੀ ਨੋਟਸ ਹਨ ਜਿਨ੍ਹਾਂ ਨੂੰ ਸਾਹਿਤਕਾਰਾਂ ਅਤੇ ਕਲਾਕਾਰਾਂ ਨੇ ਅੰਕਿਤ ਕੀਤਾ ਹੈ । ਉਦਾਹਰਣ ਵਜੋਂ ਚਿਤ੍ਰਕਲਾ ਬਾਰੇ ਉਹ ਰਚਨਾਵਾਂ ਜਿਨ੍ਹਾਂ ਨੂੰ (Leonardo do Vince) ਲਿਓਨਾਰਡੋ-ਡ-ਵਿਨਸੀ ਯਾ ਉਸੀ ਪ੍ਰਕਾਰ ਦੇ ਹੋਰ