ਪੰਨਾ:Alochana Magazine November 1962.pdf/41

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕਿਰਪਾਲ ਸਿੰਘ ਯੋਗੀ ਚੱਠਿਆਂ ਦੀ ਵਾਰ ਪੰਜਾਬੀ ਦੇ ਵੀਰ ਕਾਵਿ-ਸਾਹਿਤ ਵਿੱਚ ਕਵੀ ਪੀਰ ਮੁਹੰਮਦ ਰਚਿਤ “ਚੱਠਿਆਂ ਦੀ ਵਾਰ ਦਾ ਇਕ ਮਹਤੂ-ਪੂਰਣ ਸਥਾਨ ਹੈ । ਇਹ ਵਾਰ ਜਿਥੇ ਪੰਜਾਬੀ ਦੀ ਵਾਰ-ਪਰੰਪਰਾ ਵਿੱਚ ਯਥਾ-ਸ਼ਕਤ ਹਿੱਸਾ ਪਾਉਂਦੀ ਹੈ, ਉਥੇ ਇਹ ਰਚਨਾ ਕੁਝ ਹੋਰ ਭੀ ਐਸੇ ਗੁਣਾਂ ਨਾਲ ਭਰਪੂਰ ਹੈ, ਜੋ ਅਸਾਨੂੰ ਦੂਜੀਆਂ ਵਾਰਾਂ ਵਿੱਚ ਨਹੀਂ ਮਿਲਦੇ, ਯਾ ਘੱਟ ਮਿਲਦੇ ਹਨ । | ਇਸ ਵਾਰ ਦੀ ਕਥਾ ਵਿੱਚ ਚੌਧਰੀ ਪੀਰ ਮੁਹੰਮਦ ਤੇ ਉਸਦੇ ਪੁੱਤਰ ਗੁਲਾਮ ਹੰਮਦ ਚੱਠੇ ਦੀਆਂ ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਸ: ਮਹਾਂ ਸਿੰਘ ਅਤੇ ਭੰਗੀ ਮਿਸਲ ਦੇ ਆਗੂ ਸਰਦਾਰ ਗੁੱਜਰ ਸਿੰਘ ਨਾਲ ਰਸੂਲ ਨਗਰ ਅਤੇ ਸੈਦ ਨਗਰ ਦੇ ਸਥਾਨਾਂ ਤੇ ਹੋਈਆਂ ਲੜਾਈਆਂ ਦਾ ਓਜਪੂਰਣ ਵਰਣਨ ਦਰਜ ਕੀਤਾ ਹੋਇਆ ਮਿਲਦਾ ਹੈ । ਕਵੀ ਦੀ ਇਤਿਹਾਸਕ ਜਾਣਕਾਰੀ ਦੀ ਘਾਟ ਕਾਰਣ ਇਸ ਰਚਨਾ ਦੀ ਇਤਿਹਾਸਕ ਮਹੱਤਾ ਭਾਵੇਂ ਕੋਈ ਬਹੁਤੀ ਨਹੀਂ ਆਖੀ ਜਾ ਸਕਦੀ, ਪਰ ਇਸਦੇ ਸਾਹਿਤਕ ਮਹਤ ਨੂੰ ਕੋਈ ਭੀ ਨਿਰਪੱਖ ਆਲੋਚਕ ਅੱਖੋਂ ਉਹਲੇ ਨਹੀਂ ਕਰ ਸਕਦਾ। ਬੜੀ ਅਸਚਰਜ-ਜਨਕ ਗੱਲ ਹੈ ਕਿ ਬਹੁਤ ਚਿਰ ਤਕ ਇਹ ਰਚਨਾ ਅਣਗੌਲੀ ਹੀ ਪਈ ਰਹੀ-ਕਿੰਨੇ ਹੀ ਸਾਹਿਤ ਦੇ ਇਤਿਹਾਸਕਾਰਾਂ ਯਾ ਖੋਜੀਆਂ ਨੂੰ ਇਸ ਦੀ ਹੱਦ ਦਾ ਗਿਆਨ ਤਕ ਨਾ ਹੋ ਸਕਿਆ । ਸਾਹਿਤ ਦੇ ਇਤਿਹਾਸ ਦੀਆਂ ਕਈ ਪੁਸਤਕਾਂ ਵਿਚ ਤਾਂ ਇਸ ਵਾਰ ਦਾ ਕਿਤੇ ਨਾਂ-ਥੇਹ ਭੀ ਨਹੀਂ ਮਿਲਦਾ ਤੇ ਕਈਆਂ ਵਿੱਚ ਸਾਧਾਰਣ ਜਿਹਾ ਜ਼ਿਕਰ ਹੀ ਕੀਤਾ ਗਇਆ ਮਿਲਦਾ ਹੈ । ਸਭ ਤੋਂ ਪਹਲਾ ਇਹ ਰਚਨਾ ਕਾਜ਼ੀ ਫ਼ਜ਼ਲ ਹੱਕ ਦੀ ਦ੍ਰਿਸ਼ਟੀ ਦਾ ਕੇਂਦ ਬਣੀ ਅਤੇ ਉਨ੍ਹਾਂ ਨੇ ਸਨ ੧੯੨੫ ਵਿੱਚ ਇਸ ਨੂੰ ਫ਼ਾਰਸੀ ਅੱਖਰਾਂ ਵਿੱਚ ਪ੍ਰਕਾਸ਼ਿਤ ਕਰਨ ਦਾ ਉੱਦਮ ਕੀਤਾ ਉਸ ਤੋਂ ਪੂਰੇ ਪੰਝੀ ਵਰੇ fਪਿਛੋਂ ਅਰਥਾਤ ਸੰਨ ੧੯੫੦ ਵਿੱਚ ਸ: ਸ਼ਮਸ਼ੇਰ ਸਿੰਘ ਅਸ਼ਕ ਦਾਰਾ ਸੰਪਾਦਿਤ ਪੁਸਤਕ “ਪ੍ਰਾਚੀਨ ਜੰਗਨਾਮੇ' ਵਿੱਚ ਇਹ ਵਾਰ ਗੁਰਮੁਖੀ ਅੱਖਰਾਂ ਵਿੱਚ ਛਪੀ ਵੇਖੀ ਗਈ । BE