ਪੰਨਾ:Alochana Magazine November 1962.pdf/42

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਉਕਤ ਦੋਹਾਂ ਖੋਜੀਆਂ ਨੇ ਇਸ ਵਾਰ ਦਾ ਮਸਾਲਾ ਵੱਖ ਵੱਖ ਹੱਥ-ਲਿਖਤਾਂ ਦਾਰਾ ਪ੍ਰਾਪਤ ਕੀਤਾ ਹੈ, ਅਤੇ ਦੁਹਾਂ ਦੇ ਪਾਠਾਂ ਵਿਚਲੇ ਬਹੁਤ ਸਾਰੇ ਸ਼ਬਦਾਂ ਦਾ ਅੰਤਰ ਹੈ । ਅਸਲ ਹੱਥ-ਲਿਖਤਾਂ ਫ਼ਾਰਸੀ ਅੱਖਰਾਂ ਵਿੱਚ ਹੋਣ ਕਾਰਣ ਕਈ ਸ਼ਬਦ ਅਸਪਸ਼ਟ ਅਥਵਾ ਨਿਰਾਰਥਕ ਭੀ ਜਾਪਦੇ ਹਨ । ਨਾਲੇ ਦੋਵੇਂ ਹੀ ਹੱਥਲਿਖਤਾਂ ਅਪੂਰਣ ਤੇ ਫਟੀਆਂ-ਪੁਰਾਣੀਆਂ ਸਨ, ਜਿਸ ਕਾਰਣ ਸੰਪਾਦਕ-ਜਨ ਕਾਫ਼ੀ ਮਿਹਨਤ ਕਰਨ ਤੋਂ ਉਪਰਾਂਤ ਭੀ ਸਹੀ ਤੇ ਸੰਪੂਰਣ ਪਾਠ ਨਹੀਂ ਤਿਆਰ ਕਰ ਸਕੇ । “ਅਸ਼ਕ” ਜੀ ਦੇ ਪਾਠ ਵਿਚੋਂ ਇਸ ਵਾਰ ਦੇ ੯੧ ਬੰਦ ਅਤੇ ਅਗਲੇ ਬੰਦ ਦੀਆਂ ਕੇਵਲ ਦੋ ਸਤਰਾਂ ਮਿਲਦੀਆਂ ਹਨ । ਇਸ ਤਰ੍ਹਾਂ ਕਾਜ਼ੀ ਫ਼ਜ਼ਲ ਹੱਕ ਜੀ ਦੇ ਪਾਠ ਵਿਚ ੯੫ ਬੰਦ ਅਤੇ ਦੋ ਤੁਕਾਂ ਅਗਲੇ ਬੰਦ ਦੀਆਂ ਮਿਲਦੀਆਂ ਹਨ । ਕਾਜ਼ੀ ਜੀ ਦੇ ਆਪਣੇ ਕਥਨ-ਅਨੁਸਾਰ ਉਨ੍ਹਾਂ ਦਾ ਹੱਥ-ਲਿਖਤੀ ਨੁਸਖਾ ਬਹੁਤ ਪੁਰਾਣਾ ਤੇ ਫਟਿਆਂ ਹੋਣ ਕਾਰਣ ਉਨ੍ਹਾਂ ਨੂੰ ਅਜਿਹੇ ਭੱਟਾਂ ਤੇ ਮਰਾਸੀਆਂ ਦੀ ਮਦਦ ਭੀ ਲੈਣੀ ਪਈ, ਜਿਨਾਂ ਨੂੰ ਇਹ ਵਾਰ ਲਗ-ਪਗ ਜ਼ਬਾਨੀ ਯਾਦ ਸੀ ਕਾਜ਼ੀ ਜੀ ਦੇ ਪਾਠ ਵਿੱਚ ਫ਼ਾਰਸੀ ਸ਼ਬਦਾਂ ਦੀ ਬਹੁਤਾਤ ਹੈ, ਪਰ ਫਿਰ ਭੀ ਦੁਹਾਂ ਹੱਥ-ਲਿਖਤਾਂ ਵਿਚ ਇਕ ਨਿੱਜੀ ਸਾਂਝ ਦਿਸਦੀ ਹੈ- ਅਰਥਾਤ ਕਾਜ਼ੀ ਦੇ ਪਾਠ ਵਿਚਲੇ ਫ਼ਾਰਸੀ ਭਾਸ਼ਾ ਦੇ ਤੇ ਮੁਸਲਮਾਨੀ-ਰੰਗਣ ਵਾਲੇ ਸ਼ਬਦਾਂ ਦੀ ਥਾਂ ਅਸ਼ੋਕ ਜੀ ਦੇ ਪਾਠ ਵਿੱਚ ਬਿਲਕੁਲ ਉਸੇ ਭਾਵ ਦੇ ਕਈ ਪੰਜਾਬੀ ਭਾਸ਼ਾ ਦੇ ਤੇ ਭਾਰਤੀ ਰੰਗਣ ਵਾਲੇ ਸ਼ਬਦ ਮਿਲਦੇ ਹਨ । ਉਦਾਹਰਣ ਵਜੋਂ, ਕਾਜ਼ੀ ਜੀ ਦੇ ਪਾਠ ਦੀ ਪਹਲੀ ਸਤਰ ਇਉਂ ਹੈ:- “ਰੱਬ ਜੱਬਾਰ ਕਹਾਰ ਦਾ, ਕਿਸੇ ਅੰਤ ਨਾ ਪਾਇਆ । ਤੇ ਇਹੀ ਸਤਰ ਅਸ਼ੋਕ ਜੀ ਦੇ ਪਾਠ ਵਿੱਚ ਇੰਜ ਦਰਜ ਹੈ:- “ਰੱਬ ਬੇਅੰਤ ਅਪਾਰ ਦਾ, ਕਿਸੇ ਅੰਤ ਨਾ ਪਾਇਆ | ਇਥੇ 'ਜੱਬਾਰ ਹਾਰ’ ਅਤੇ ‘ਬੇਅੰਤ ਅਪਾਰ' ਵਿਚਲਾ ਅੰਤਰ ਸਪਸ਼ਟ ਹੈ । ਜਾਪਦਾ ਹੈ ਕਿ ਸ਼ਬਦਾਂ ਦੀ ਇਹ ਅਦਲਾ-ਬਦਲੀ ਤੇ ਤੋੜ-ਭੰਨ ਮਰਾਸੀਆਂ ਤੇ ਭੱਟਾਂ ਨੇ ਆਪਣੀ ਰੁਚੀ ਅਨੁਸਾਰ ਕਰ ਲਈ ਹੋਵੇਗੀ । ਸੰਨ ੧੯੧ ਵਿੱਚ ਸ: ਪਿਆਰਾ ਸਿੰਘ ਪਦਮ ਨੇ 'ਪੰਜਾਬੀ ਵਾਰਾਂ' ਨਾਮੀ ਵੀਰ-ਕਾਵਿ ਸੰਗ੍ਰਹ ਵਿੱਚ ਚੱਠਿਆਂ ਦੀ ਵਾਰ ਦਾ ਅਸ਼ੋਕ ਜੀ ਵਾਲਾ ਪਾਠ ਹੀ ਦਰਜ ਕੀਤਾ । ਪ੍ਰਿੰਸੀਪਲ ਸੀਤਾ ਰਾਮ ਕੋਹਲੀ ਦੇ ਕਥਨੁਸਾਰ ਇਸ ਵਾਰ ਵਿਚ ਵਾਕਿਆਤੇ ਦੀ ਤਰਤੀਬ, ਜੋੜ ਸੰਬੰਧਿਤ ਲੜੀ ਯਾ ਦਰਜਾ-ਬਦਰਜਾ ਬਯਾਨ ਨਹੀਂ ਦਿਖਾਈ ਦੇਦਾ, ਸਗੋਂ ਇਉਂ ਪ੍ਰਤੀਤ ਹੁੰਦਾ ਹੈ ਕਿ ਉਸ ਨੇ ਇਕ ਲੜਾਈ ਦੀ 80