ਪੰਨਾ:Alochana Magazine November 1962.pdf/44

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਹੈ । ਉਨ੍ਹਾਂ ਦੀ ਨਜ਼ਰ ਵਿੱਚ ਸਭ ਸਿੱਖ ਸੂਰਮੇ ਤੇ ਸਚੇ ਹਨ ਅਤੇ ਸਭ ਮੁਸਲਮਾਨ ਕਪਟੀ, ਬੁਜ਼ਦਿਲ ਅਤੇ ਝੂਠੇ ਹਨ । ਨਾਨਕ ਸਿੰਘ ਦਾ ਨਾਵਲ 'ਇਕ ਮਿਆਨ ਦੋ ਤਲਵਾਰਾਂ” ਭੀ ਇਕ ਇਤਿਹਾਸਕ ਕਹਾਣੀ ਬਯਾਨ ਕਰਦਾ ਹੈ, ਪਰ ਇਸ ਕਹਾਣੀ ਨੂੰ ਰੋਮਾਂਟਿਕ ਰੰਗਣ ਦੇਣ ਲਈ ਉਨ੍ਹਾਂ ਨੇ ਆਪਣੀ ਰੁਚਿ ਤੇ ਪਾਠਕਾਂ ਦੀ ਲੋੜ ਅਨੁਸਾਰ ਮੁਖ-ਪਾਤ੍ਰ ਕਰਤਾਰ ਸਿੰਘ ਸਰਾਭੇ ਦੇ ਜੀਵਨ ਨਾਲ ਇਕ ਕਲਪਿਤ ਤੇ ਆਦਰਸ਼ ਪ੍ਰੀਤ-ਕਥਾ ਜੋੜ ਦਿਤੀ ਹੈ । ਉਪਰੋਕਤ ਸਾਰੇ ਹਵਾਲੇ ਦੇਣ ਤੋਂ ਮੇਰਾ ਮੰਤਵ ਕੇਵਲ ਇਹੀ ਦਰਸਾਉਣਾ ਹੈ ਕਿ ਜਦੋਂ ਕੋਈ ਭੀ ਇਤਿਹਾਸਕ ਘਟਨਾ ਸਾਹਿਤਕ ਖੇਤਰ ਵਿੱਚ ਆ ਜਾਂਦੀ ਹੈ ਤਾਂ ਉਹ ਸ਼ੁੱਧ-ਇਤਿਹਾਸ ਨਹੀਂ ਰਹੇ ਜਾਂਦੀ ਤੇ ਨਾ ਹੀ ਸੁਘੜ ਪਾਠਕ ਤੇ ਨਿਰਪੱਖ ਆਲੋਚਕ ਐਸੀਆਂ ਸਾਹਿਤਕ ਕਿਰਤਾਂ ਪਾਸੋਂ ਕੁਮਵਾਰ ਅਤੇ ਸੱਚੀਆਂ ਇਤਿਹਾਸਕ ਘਟਨਾਵਾਂ ਦੀ ਕਦੇ ਆਸ ਰਖਦੇ ਹਨ । ਸਾਹਿਤਕਾਰ ਜਿਥੇ ਇਤਿਹਾਸਕ ਘਟਨਾਵਾਂ ਨੂੰ ਤੋੜ ਮਰੋੜ ਸਕਦਾ ਹੈ, ਉਥੇ ਉਹ ਕਈ ਵੇਰਾਂ ਇਤਿਹਾਸ ਬਾਰੇ ਗਲਤ-ਬਯਾਨੀ ਭੀ ਕਰ ਜਾਂਦਾ ਹੈ । ਪ੍ਰਸਿੱਧ ਕਵੀ ਸ਼ਾਹ ਮੁਹੰਮਦ ਦੇ ਜੰਗਨਾਮੇ ਵਿਚਲੀਆਂ ਬਹੁਤ ਸਾਰੀਆਂ ਘਟਨਾਵਾਂ ਕੁਝ ਸਿੱਖ ਇਤਿਹਾਸਕਾਰਾਂ ਦੀ ਦ੍ਰਿਸ਼ਟੀ ਵਿੱਚ ਗਲਤ ਹਨ, ਪਰ ਸਾਰੇ ਇਤਿਹਾਸਕਾਰ ਇਸ ਵਿਚਾਰ ਨਾਲ ਪੂਰੀ ਤਰਾਂ ਸਹਮਤ ਨਹੀਂ ਹਨ । ਇਸੇ ਤਰ੍ਹਾਂ ਜੇ ਸਾਨੂੰ “ਚੱਠਿਆਂ ਦੀ ਵਾਰ ਵਿੱਚ ਕੁਝ ਇਤਿਹਾਸਕ ਗ਼ਲਤ-ਬਯਾਨੀਆਂ ਜਾਪਦੀਆਂ ਹਨ ਤਾਂ ਉਹ ਕੇਵਲ ਇਸ ਲਈ ਕਿ ਅਸੀਂ ਸਿਖ ਹਾਂ, ਤੇ ਸਾਨੂੰ ਜੰਮਦਿਆਂ ਹੀ ਇਹ ਗੁੜਤੀ ਦੇ ਦਿੱਤੀ ਜਾਂਦੀ ਹੈ ਕਿ ਸਿਖ ਹਮੇਸ਼ਾ ਹੀ ਸਚਾਈ ਅਤੇ ਇਨਸਾਫ਼ ਦੇ ਆਧਾਰ ਤੇ ਲੜਦੇ ਆਏ ਹਨ, ਸਿਖਾਂ ਨੇ ਕਦੇ ਦੁਸ਼ਮਨ ਨਾਲ ਭੀ ਧੋਖਾ ਨਹੀਂ ਕੀਤਾ ਅਤੇ ਕਦੇ ਹਾਰ ਭੀ ਨਹੀਂ ਖਾਧੀ ! ਇਸੇ ਵਾਰ ਦਾ ਅਧਿਐਨ ਜੇ ਕੋਈ ਮੁਸਲਮਾਨ ਪਾਠਕ ਕਰੇ ਤਾਂ ਸ਼ਾਇਦ ਉਸ ਨੂੰ ਇਸ ਵਿਚੋਂ ਕੋਈ ਭੀ ਗ਼ਲਤ-ਬਯਾਨੀ ਨਹੀਂ ਦਿਸੇਗੀ । ਕਾਰਣ ਸਪਸ਼ਟ ਹੈ ਕਿ ਇਸ ਵਾਰ ਦਾ ਲੇਖਕ ਇਕ ਮੁਸਲਮਾਨ ਹੈ-ਅਤੇ ਭਾਵਿਕ ਤੌਰ ਤੇ ਉਹ ਇਤਿਹਾਸ ਨੂੰ ਇਕ ਮੁਸਲਮਾਨ ਦੀ ਦ੍ਰਿਸ਼ਟੀ ਤੋਂ ਹੀ ਵੇਖੇ ਤੇ ਵਿਚਾਰੇਗਾ । | ਇਸ ਵਾਰ ਦੇ ਕਰਤਾ ਬਾਰੇ ਅਜੇ ਤਕ ਕੋਈ ਭਰੋਸੇ ਯੋਗ ਜਾਣਕਾਰੀ ਨਹੀਂ ਮਿਲ ਸਕੀ-ਕੇਵਲ ਕੁਝ ਕੁ ਕਿਆਫ਼ੇ ਹੀ ਹਨ । ਕਾਜ਼ੀ ਫ਼ਜ਼ਲ ਹੱਕ ਨੇ ਉਸ ਨੂੰ ਗੁਜਰਾਤ ਦਾ ਵਸਨੀਕ ਦਸਿਆ ਹੈ ਤੇ ਡਾ: ਮੋਹਨ ਸਿੰਘ ਦੇ ਵਿਚਾਰਅਨੁਸਾਰ ਉਹ ਮੁਲਤਾਨ ਦੇ ਇਲਾਕੇ ਦਾ ਰਹਿਣ ਵਾਲਾ ਸੀ । ਕਵੀ ਦੇ ਨਾਮ ਬਾਰੇ ਭੀ ਕੁਝ ਪਤਾ ਨਹੀਂ ਲਗਦਾ, ਛੁੱਟ ਇਸ ਵਾਰ ਦੇ ਅੰਦਰਲੇ ਇਨ੍ਹਾਂ ਹਵਾਲਿਆਂ ਦੇ :- ਕਹ ਤੂੰ ਪੀਰ ਮੁਹੰਮਦਾ, ਇਕ ਗੱਲ ਗਿਆਨਾਂ । 82