ਪੰਨਾ:Alochana Magazine November 1962.pdf/46

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਹੈ ਕਿ ਇਸਤਰੀ ਵਾਂਗ ਦੁਨੀਆਂ ਭੀ ਕਿਸੇ ਨਾਲ ਵਫ਼ਾ ਨਹੀਂ ਕਰਦੀ-ਤੇ ਇਸਤਰੀ ਵਾਂਗ ਹੀ ਇਹ ਪਹਲਾਂ ਹਾਰ ਸ਼ਿੰਗਾਰ ਲਾ ਕੇ ਮਨੁਖ ਨੂੰ ਲਾਡ ਲਡਾਂਦੀ ਹੈ ਤੇ ਫਿਰ ਜ਼ਹਰ ਦੇ ਕੇ ਮਰਵਾ ਦੇਂਦੀ ਹੈ । ਇਥੇ ਕਵੀ ਇਕ ਤੀਰ ਨਾਲ ਦੇ ਸ਼ਿਕਾਰ ਫੰਡਦਾ ਹੈ:- ਦੁਨੀਆਂ ਖ਼ਾਬ ਖ਼ਿਆਲ ਹੈ, ਇਸ ਈਹੋ ਭਾਵੇ । ਜਾਂ ਇਹ ਮਕਰ ਫ਼ਰੇਬ ਹੈ, ਜਗ ਮਕਰ ਫੈਲਾਵੇ ! ਹਾਰ ਸ਼ਿੰਗਾਰਾਂ ਲਾਇਕੇ ਇਹ ਆਪ ਵਿਖਾਵੇ । ਰੰਨਾਂ ਵਾਂਗੂੰ ਰਾਨ ਕੇ ਦਿਲ ਮਿਹਰਾਂ ਪਾਵੇ । ਲਾਡ ਦਿਖਾ ਕੇ ਡੇਕੜੇ, ਦਾ ਜ਼ਹਿਰ ਖਵਾਵੇ । ਤੇ ਉਸ ਨੂੰ ਸਿਰ ਤੋਂ ਮਾਰਕੇ, ਚਾ ਹੋਰ ਕਰਾਇ } ਤੇ ਫਿਰਦੀ ਵਾਂਗੂੰ ਔਰਤਾਂ, ਨਾ ਕਰੇ ਵਫਾਇ । ਜਾਪਦਾ ਹੈ, ਕਵੀ ਨਾਲ ਕਿਸੇ ਇਸਤਰੀ ਨੇ ਉਸਦੇ ਜੀਵਨ-ਕਲ ਵਿੱਚ ਸਚਮੁਚ ਹੀ ਬੜੀ ਭਾਰੀ ਬੇਵਫਾਈ ਕੀਤੀ ਹੋਵੇਗੀ, ਜਿਸ ਕਾਰਣ ਕਵੀ ਦੁਨੀਆਂ ਅਤੇ ਇਸਤਰੀ ਦੋਹਾਂ ਪਤਿ ਘੋਰ ਨਿਰਾਸ਼ਾਵਾਦੀ ਹੈ ਅਤੇ ਸੰਸਾਰ ਤੋਂ ਕਿਨਾਰਾ-ਕਸ਼ੀ ਚਾਹੁੰਦਾ ਹੈ । ਇਸਤਰੀ ਵਾਂਗ ਉਹ ਦੁਨੀਆਂ ਨੂੰ ਭੀ ਤਲਾਕ ਦੇਣ ਲਈ ਆਖਦਾ ਹੈ:- ਜੇ ਰੱਬ ਦੇਵੇ ਹੋਸ਼ ਤਾਂ ਇਸ ਕੋਲ ਨਾ ਬਹੀਏ । ਘੱਤ ਤਲਾਕਾਂ ਏਸ ਨੂੰ ਦੇ ਕੰਨੀਂ ਬਹੀਏ । ' ਦੁਨੀਆਂ ਯਾਰ ਨਾ ਕਿਸੇ ਦੀ, ਨਾ ਰਖਦੀ ਯਾਰੀ । ਕਵੀ ਦੀ ਨਜ਼ਰ ਵਿੱਚ ਇਕ ਚੰਗੀ ਇਸਤਰੀ ਭੀ ਸ਼ਲਾਘ ਦੀ ਪਾਤ ਨਹੀਂ ਬਣ ਸਕਦੀ :- ਔਰਤ ਚੰਗੀ ਵੇਖਕੇ, ਨਾ ਬਹੁਤ ਸਲਾਹੀਏ । ਤੇ ਇਸਤਰੀ ਭੈੜੀ ਤੋਂ ਭੈੜੀ ਭੀ ਹੋ ਸਕਦੀ ਹੈ:- ਤੇ ਔਰਤ ਮੰਦੀ ਘੱਟ ਭੀ ਨਾ ਹੁੰਦੀ ਰਿੱਛੋਂ । ਕਵੀ ਲੜਾਈ ਅਤੇ ਜ਼ੁਲਮ ਦਾ ਦਿਲੋਂ ਵਿਰੋਧੀ ਅਤੇ ਤਕਦੀਰ ਦਾ ਸ਼ਾਕਿਰ ਪ੍ਰਤੀਤ ਹੁੰਦਾ ਹੈ:- ਪਰ ਜ਼ਾਲਿਮ ਸਿਰ ਪਰ ਮਾਰੀਏ, ਜਿਸ ਜ਼ੁਲਮ ਉਠਾਇਆ ਪਰ ਕਲਮ ਵੁੜੀ ਤਕਦੀਰ ਦੀ, ਉਸ ਕੌਣ ਮਿਟਾਏ !