ਪੰਨਾ:Alochana Magazine November 1962.pdf/50

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਲੇਖਕ ਦੋਹਾਂ ਧੜਿਆਂ ਦੀ ਸ਼ਾਨ ਤੇ ਫ਼ੌਜੀ-ਤਾਕਤ ਨੂੰ ਨਿਰਪੱਖਤਾ ਨਾਲ ਬਯਾਨ ਕਰ ਰਹਿਆ ਹੈ । ਭਾਵੇਂ ਇਕ ਮੁਸਲਮਾਨ ਹੋਣ ਦੇ ਨਾਤੇ ਉਸ ਦੀ ਦਿਸ਼ਟੀ ਦਾ ਕੇਂਦ ਤੇ ਹਮਦਰਦੀ ਦਾ ਪਾਤ੍ਰ ਪੀਰ ਮੁਹੰਮਦ ਯਾ ਉਸ ਦਾ ਪੁੱਤਰ · ਗੁਲਾਮ ਹੰਮਦ ਚੱਠਾ ਹੀ ਹੈ, ਪਰ ਫਿਰ ਵੀ ਸਿੱਖ ਸਰਦਾਰਾਂ ਦੀ ਬੀਰਤਾ ਦਰਸਾਉਣ ਤੋਂ ਉਹ ਝਿਜਕਦਾ ਨਹੀਂ :- ਗੱਜਣ ਮਹਾਂ ਸਿੰਘ ਦੇ ਮੈਦਾਨੀ ਘੋੜੇ । ਲਸ਼ਕਰ ਫ਼ੌਜਾਂ ਓਸ ਨੇ ਸੰਜੋਆਂ ਜੋੜੇ । ਆਕੀ ਕੋਈ ਨਾ ਛਡਿਆ ਉਸ ਸੱਭੋ ਤੋੜੇ । ਫ਼ਤਹ ਹੋਵੇ ਅਜ਼ਗੈਬ ਦੀ, ਉਹ ਜਿੱਤ ਵਲ ਦੋੜੇ । ਜੇਹਾ ਕੋਈ ਨਾ ਜੰਮਿਆ ਮੂੰਹ ਉਸ ਦਾ ਮੋੜੇ ! ਪਰ ਧੰਨ ਚੱਠਾ ਜੰਗਣ ਮਰੀਏ, ਮਾਂ ਜੰਮੇ ਥੋੜੇ । ਉਸ ਦੇ ਜੇਹੇ ਆਦਮੀ, ਘਟ ਲਭਣ ਲੜੇ । ਸ: ਹਰਨਾਮ ਸਿੰਘ ਸ਼ਾਨ ਦਾ ਵਿਚਾਰ ਹੈ ਕਿ ਕਵੀ ਸੱਚੇ ਦਿਲੋਂ ਚੱਠਿਆਂ ਦੀ ਵਡਿਆਈ ਕਰਨੀ ਚਾਹੁੰਦਾ ਹੈ, ਇਸ ਲਈ ਮਜਬੂਰਨ ਉਸ ਨੂੰ ਸਿੱਖਾਂ ਦੀ ਵਡਿਆਈ ਭੀ ਕਰਨੀ ਹੀ ਪੈਂਦੀ ਹੈ, ਤਾਕਿ ਉਹ ਬੱਚਿਆਂ ਨੂੰ ਸਿਖ ਸਰਦਾਰ ਨਾਲੋਂ ਉਚੇਰੇ ਦਿਖਾ ਸਕੇ । ਸ਼ਾਨ ਜੀ ਦਾ ਕਥਨ ਹੈ, ਪਰੰਤੂ ਅਜਿਹੀ ਵਡਿਆਈ ਆਮ ਤੌਰ ਤੇ ਆਪਣੇ ਨਾਇਕਾਂ (ਚੱਠਿਆਂ ਨੂੰ ਆਪਣੇ ਪ੍ਰਤਿਨਾਇਕਾਂ (ਸੁਕਰਚੱਕੀਆਂ) ਨਾਲੋਂ ਵਧੇਰੇ ਬਲਵਾਨ, ਨੀਤਿਵਾਨ ਤੇ ਦਿਆਨਤਦਾਰ ਦੱਸਣ ਲਈ ਕੀਤੀ ਗਈ ਚ'ਪਦੀ ਹੈ । ਪਰ ਮੈਨੂੰ ਕਵੀ ਦੇ ਬਯਾਨ ਵਿਚੋਂ ਇਸ ਪ੍ਰਕਾਰ ਦੀ ਦੈਤ ਦਾ ਝਾਉਲਾ ਪੈਂਦਾ ਨਹੀਂ ਦਿਸਦਾ। ਸ਼ਾਨ ਜੀ ਨੂੰ ਸ਼ਾਇਦ ਇਹ 2 ਕਿ ਕਵੀ ਨੇ ਮਹਾਂ ਸਿੰਘ ਦੀ ਬੀਰਤਾ ਦੇ ਇੰਨੇ ਸੋਹਲੇ ਗਾ ਕੇ ਭੀ ਅੰਤਲੀਆਂ ਦੋ ਤੁਕਾਂ ਵਿੱਚ ਚੱਠੇ ਨੂੰ ਕਿਉਂ ਉਚਿਆ ਦਿੱਤਾ ਹੈ ! ਪਰ ਮੈਂ ਸਮਝਦਾ ਹਾਂ ਕਿ ਅਜਿਹ। ਕਰਨਾ ਤਾਂ ਵਾਰ -ਲੇਖਕ ਲਈ ਕਲਾਤਮਕ ਪੱਖ ਤੋਂ ਅਤਿ-ਆਵਸ਼ਕ ਹੈ । ਜੇ ਉਹ ਇਕ ਧੜੇ ਨੂੰ ਦੂਜੇ ਦੇ ਮੁਕਾਬਲੇ ਵਿਚ ਬਿਲਕੁਲ ਬਲ-ਹੀਨ, ਉਤਸਾਹ-ਹੀਨ ਤੇ ਡਰਪੋਕ ਸਿੱਧ ਕਰਨ ਦਾ ਜਤਨ ਕਰੇਗਾ ਤਾਂ ਕਦਾਚਿਤ ਲੜਾਈ ਦਾ ਅਸਲ ਰੰਗ ਨਹੀਂ ਤੇ ਨਾ ਹੀ ਬੀਰ-ਰਸ ਉਪਜਣ ਦੀ ਸੰਭਾਵਨਾ ਪੈਦਾ ਹੋਵੇਗੀ । ਸੋ ਸ਼ਾਨ ਜੀ ਦਾ ਉਕਤ ਦੂਸ਼ਣ ਕੇਵਲ ਤੰਗ ਨਜ਼ਰੀਏ ਦੀ ਉਪਜ ਤੋਂ ਛੁੱਟ ਹੋਰ ਕੁਝ ਨਹੀਂ ਜਾਪਦਾ। ਅਸਲ ਵਿੱਚ ਕਵੀ ਨੇ ਕਿਤੇ ਭੀ ਸੁਚੇਤ ਭਾਂਤ ਸਚਾਈ ਨੂੰ ਝੁਠਲਾਉਣ ਦਾ ਯਤਨ ਨਹੀਂ ਕੀਤਾ। ਸਾਹਿਤ-ਖੇਤਰ ਵਿੱਚ ਤਾਂ ਸਚਾਈ ਨੂੰ ਕਈ ਲੇਖਕ ਜਿਤਨਾ ਭੀ ਛੁਪਾਉਣ ਦੀ ਕੋਸ਼ਸ਼ ਕਰਗ, ਉਤਨੀ ਹੀ ਤੀਬ ਨਾਲ ਇਹ ਨੰਗੇ ਹੋ ਕੇ ਸਾਹਮਣੇ ਆਵੇਗੀ । ਇਸ ਲਈ ਇਕ ਆਲੋਚਕ ਦਾ ਦਿਸਟਿਕਣ ਕੀ ਨੂੰ 86