ਪੰਨਾ:Alochana Magazine November 1962.pdf/7

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਅਧਿਐਨ ਕਰੋ ਤਾਂ ਆਪ ਨੂੰ ਮਹਸੂਸ ਹੋਵੇਗਾ ਕਿ ‘‘ਕਲਾ ਕਲਾ ਲਈ ਦਾ ਅਰਥ ਇਸ ਤੋਂ ਅਧਿਕ ਹੋਰ ਕੁਛ ਨਹੀਂ ਕਿ ਕਲਾ ਹਰ ਵਸਤੂ ਦਾ ਤਿਰੂਪ ਹੈ ਅਤੇ ਉਨ੍ਹਾਂ ਭਾਵਾਂ ਤਥਾ ਉਦਗਾਰਾਂ ਨੂੰ ਪ੍ਰਸਤੁਤ ਕਰਨ ਦਾ ਮਾਧਯਮ ਹੈ ਜਿਨ੍ਹਾਂ ਦਾ ਸੰਬੰਧ ਕਲਾ ਦੀ ਅਪੇਸ਼ਾ ਜੀਵਨ ਨਾਲ ਹੈ । ਇਨ੍ਹਾਂ ਦੁਹਾਂ ਰੁਚੀਆਂ-'ਕਲਾ ਕਲਾ ਲਈ ਅਤੇ '੧੮ਵੀਂ ਸ਼ਤਾਬਦੀ ਦਾ ਸੂਭਾਵ-ਵਿੱਚ ਸਪਸ਼ਟਤਾ-ਪੂਰਵਕ ਅੰਤਰ ਕਰਨ ਲਈ ਕਲਪਨਾ-ਸ਼ਕਤੀ ਦੀ ਅਤਿ ਪ੍ਰਬਲ ਉੜਾਨ ਦੀ ਲੋੜ ਪੈਂਦੀ ਹੈ । ਪ੍ਰਮੋਕਤ ਸਿੱਧਾਂਤ ਪ੍ਰਾਰੰਭਕ ਕਾਲ-ਖੰਡ ਲਈ ਇਸ ਲਈ ਅਬੋਧ ਹੁੰਦਾ ਕਿਉਂਕਿ ਪ੍ਰਾਰੰਭਕ ਕਾਲ ਵਿਚ ਕਲਾ ਅਤੇ ਸਾਹਿਤ, ਧਰਮ ਅਤੇ ਦਰਸ਼ਨ, ਸਦਾਚਾਰ ਯਾ ਰਾਜਨੀਤ, ਯੁਧ ਸੰਘਰਸ਼, ਪ੍ਰੇਮ ਪਿਆਰ ਦੇ ਤਿਰੂਪ ਨਹੀਂ ਸਨ ਸਗੋਂ ਉਹ ਜੀਵਨ ਦੇ ਵਿਸ਼ੇਸ਼ ਅਤੇ ਨਿਸ਼ਚਿਤ ਅਤੇ ਸੀਮਿਤ ਪਰਿਸ਼ਕਾਰ ਦੇ ਸਾਧਨ ਸਨ । ਇਨ੍ਹਾਂ ਦੁਹਾਂ ਰੁਚੀਆਂ ਵਿੱਚ ਲਾਭ-ਪ੍ਰਾਪਤੀ ਦਾ ਪਹਲ਼ ਭੀ ਹੈ ਅਤੇ ਨੁਕਸਾਨ ਦਾ ਭੀ । ਇਹ ਜ਼ਰੂਰ ਹੈ ਕਿ ਸ਼ਾਇਦ ਕਦੀ ਗੰਭੀਰ ਗਿਆ-ਦੀਪਤੀ ਭੀ ਪ੍ਰਾਪਤ ਹੋਈ ਹੈ । ਪਰ ਇਸ ਦੇ ਬਾਵਜੂਦ ਮੈਂ ਇਹ ਬਾਤ ਨਹੀਂ, ਕਹ ਸਕਦਾ ਕਿ ਕੀ ਅਸੀਂ ਆਪਣੇ ਪੂਰਵਜਾਂ ਦੀ ਅਪੇਸ਼ਾ ਸਾਹਿਤ ਤੋਂ ਅਧਿਕ ਰਸਾਦਨ ਕਰਦੇ ਹਾਂ ਯਾ ਨਹੀਂ । ਮੇਰਾ ਵਿਚਾਰ ਹੈ ਕਿ ਇਸ ਸਰਲ ਅਤੇ ਸਾਧਾਰਣ ਸਤਯ ਨੂੰ ਸਪਸ਼ਟਤਾ-ਪੂਰਵਕ ਤਿਪਾਦਿਤ ਕਰਨ ਲਈ ਕਿ ਸਾਹਿਤ ਮੂਲ ਰੂਪ ਵਿੱਚ ਸਾਹਿਤ ਹੁੰਦਾ ਹੈ ਅਤੇ ਨਾਲ ਨਾਲ ਸੂਖਮ ਮਾਨਸਿਕ ਆਨੰਦ-ਪ੍ਰਾਪਤੀ ਦਾ ਇਕ ਨੈਤਿਕ ਸਾਧਨ ਹੈ, ਅਸਾਨੂੰ ਬਾਰ ਬਾਰ ੧੭ ਵੀ ਅਤੇ ੧੮ ਵੀਂ ਸ਼ਤਾਬਦੀ ਦੀਆਂ ਆਲੋਚਨਾਤਮਕ ਰਚਨਾਵਾਂ ਵਲ ਉਨਮੁਖ ਹੋਣਾ ਚਾਹੀਦਾ ਹੈ । | ਹੁਣ ਅਸੀਂ ਤੁਰੰਤ ਇਹ ਪ੍ਰਸ਼ਨ ਉਠਾ ਸਕਦੇ ਹਾਂ ਕਿ ਕਿਵੇਂ ਇਨਸਾਨ ਸਮਾਲੋਚਨਾ ਦੇ ਇਸ ਸਰਲ ਅਤੇ ਸੰਤੋਸ਼ਜਨਕ ਪ੍ਰਤਿਬੰਧ ਦੇ ਪਰਿਹਾਰ ਵੱਲ ਉਨਮੁੱਖ ਹੋਇਆ । ਇਹ ਪਰਿਵਰਤਨ ਸੰਯੋਗਵਸ਼ ਇਕ ਵਿਸ਼ਾਲਤਰ ਪਰਿਵਰਤਨ ਦਾ ਕਾਰਣ ਬਣਦਾ ਹੈ ਜਿਸ ਨੂੰ ਇਤਿਹਾਸਕ ਅਭਿਓ ਦੀ ਪ੍ਰਤਿ ਯਾ ਵਿਕਾਸ ਦਾ ਨਾਮ ਦਿੱਤਾ ਜਾ ਸਕਦਾ ਹੈ । ਪਰ ਇਹ ਪਰਿਵਰਤਨ (ਜਿਸ ਉਪਰ ਮੈਂ ਅਗੇ ਚਲ ਕੇ ਚਰਚਾ ਕਰਾਂਗਾ) ਜਿਥੋਂ ਤਕ ਸਾਹਿਤ-ਸਮਾਲੋਚਨਾ ਦਾ ਸੰਬੰਧ ਹੈ ਭਾਵਚਪਲਤਾ ਅਤੇ ਵਿਸ਼ਿਸ਼ਟ ਮੌਲਿਕਤਾ ਦੇ ਭਾਵ ਵਜੋਂ ਸ਼ੁਰੂ ਹੁੰਦਾ ਹੈ । ਮੇਰਾ ਅਭਿਯ ਇਹ ਹੈ ਕਿ ਇਹ ਇਕ ਐਸੀ ਪੁਸਤਕ ਨਾਲ ਸ਼ੁਰੂ ਹੁੰਦਾ ਹੈ ਜਿਸ ਦਾ ਰਚਿਯਤਾ ਆਪਣੇ ਜ਼ਮਾਨੇ ਦਾ ਬਹੁਤ ਵਡਾ ਗਿਆਵਾਨ ਅਤੇ ਅਤਿ-ਅਧਿਕ ਦਰਜੇ ਦਾ ਮੂਰਖ ਸੀ। ਸ਼ਾਇਦ ਅਤਿ-ਉਤਮ ਦਰਜੇ ਦਾ ਅਸਾਧਾਰਣ ਵਿਅਕਤੀ ਭੀ ਸੀ-- ਇਹ ਇਕ ਐਸੀ ਪੁਸਤਕ ਹੈ ਜੋ ਆਪਣੇ ਆਪ ਵਿੱਚ ਗਿਆਨ-ਪੂਰਣ ਭੀ ਹੈ ਅਤੇ ਮੂਰਖਤਾ-ਯੁਕਤ ਭੀ, ਜੋ ਪ੍ਰੇਰਣਾਦਾਇਕ ਭੀ ਹੈ ਅਤੇ ਨੀਰਸ ਭੀ । ਮੇਰਾ ਮਤਲਬ