ਪੰਨਾ:Alochana Magazine November 1962.pdf/9

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸੂਖਮ ਅੰਤਰ ਜੋ ਉਸ ਨੇ ਸਥਾਪਿਤ ਕੀਤਾ ਸਥਿਰ ਮੂਲ-ਗੌਰਵ ਦਾ ਧਾਰਣੀ ਨਹੀਂ ਕਹਿਆ ਜਾ ਸਕਦਾ ਕਿਉਂਕਿ ਇਹ ਸਤਯਤਾ ਹੈ ਕਿ ਰਿਸ਼ਤੇ ਨਾਤੇ ਬਦਲਦੇ ਰਹਿੰਦੇ ਹਨ । ਪਰ ਇਸ ਦੇ ਬਾਵਜੂਦ ਇਹ ਅੰਤਰ ਹੁਣ ਭੀ ਉਨ੍ਹਾਂ ਸਭਨਾ ਲਈ ਜੋ ਕਾਵਿਆਤਮਕ ਕਲਪਨਾ ਦੇ ਭਾਵ-ਪ੍ਰਕਾਰ ਬਾਰੇ ਮਨਨ ਕਰਦੇ ਹਨ, ਇਕ ਆਵਸ਼ਕ ਤੱਤੂ ਦੀ ਹੈਸੀਅਤ ਰਖਦਾ ਹੈ । ਉਹ ਸਾਹਿਤਕ ਸਮਾਲੋਚਨਾ ਨੂੰ ਦਰਸ਼ਨ ਦੇ ਇਕ ਅੰਸ਼ ਯਾ ਸ਼ਾਖਾ ਦੇ ਰੂਪ ਵਜੋਂ ਪੇਸ਼ ਕਰਦਾ ਹੈ ਯਾ ਫਿਰ ਸੰਤੁਲਨ-ਪ੍ਰਯਤਾ ਵਜੋਂ ਇਸ ਨੂੰ ਇਉਂ ਕਹਿਆ ਜਾ ਸਕਦਾ ਹੈ ਕਿ ਉਸ ਨੇ ਇਕ ਸਾਹਿਤਕ ਸਮਾਲੋਚਕ ਲਈ ਇਹ ਆਵਸ਼ਕ ਕਰਾਰ ਦਿੱਤਾ ਕਿ ਉਹ ਸਾਮਾਨਯ ਦਰਸ਼ਨ ਅਤੇ ਤੱਤ-ਗਿਆਨ ਵਿੱਚ ਪਾਰੰਗਤ ਹੋਵੇ । Biographia Literaria ੧੯੧੭ ਵਿੱਚ ਪ੍ਰਕਾਸ਼ਿਤ ਹੋਈ । Sainte-Beuve ਦੀਆਂ ਸਰਗਰਮੀਆਂ ੧੮੧੬ ਦੇ ਲਗ ਪਗ ਸ਼ੁਰੂ ਹੋਈਆਂ ! ਕਾਲਜ ਅਤੇ Sainte Beuve ਵਿੱਚ ਲਗਤ ਸਾਮ ਬਹੁਤ ਘਟ ਹੈ । ਇਨ੍ਹਾਂ ਦੁਹਾਂ ਵਿਚਕਾਰ ਇਹ ਸਾਮ ਇਤਨਾ ਹੀ ਸੁਲਪ ਹੈ ਜਿਤਨਾ ਉਨ੍ਹਾਂ ਦੇ ਵਿਅਕਤੀਆਂ ਵਿੱਚ ਹੋ ਸਕਦਾ ਹੈ, ਜੋ ਮਹਾਨ ਸਮਾਲੋਚਕ ਭੀ ਹੋਣ । Saiute-Beuve ਸਿਰਫ ਆਪਣੀ ਨਵੀਨਤਾ ਯਾ ਪ੍ਰਯੋਗਸ਼ੀਲ ਹੋਣ ਵਜੋਂ ਹੀ ਮਹਾਨ ਸਮਾਲੋਚਕ ਨਹੀਂ ਕਹਿਆ ਜਾ ਸਕਦਾ। ਉਸ ਵਿੱਚ ਫ਼ਰਾਂਸੀਸੀ ਸਰੁਚਿਪੂਰਣ ਰਸਰਿਅਤਾ ਅਤੇ ਮਨੀਸ਼ਾ ਅਤਿ-ਅਧਿਕ ਸੀ, ਜਿਸ ਦੇ ਕਾਰਣ ਉਸ ਨੇ ਹਰ ਕਾਲ-ਖੰਡ ਦੇ ਮਹਾਨ ਫ਼ਰਾਂਸੀਸੀ ਸਾਹਿਤਕਾਰਾਂ ਦੇ ਆਦਰਸ਼ਾਂ ਵਿਚ ਆਪਣਾ ਸਥਾਨ ੜਾ-ਪੂਰਵਕ ਬਣਾ ਲੀਤਾ ਸੀ। ਉਸ ਵਿੱਚ ੧੮ਵੀਂ ਸ਼ਤਾਬਦੀ ਦਾ ਸੁਭਾਵ-ਸੰਸਕਾਰ ਰਚਿਆ ਹੋਇਆ ਸੀ ਅਤੇ ਇਕ ਸੀਮਾ ਤਕ ੧੭ਵੀਂ ਸ਼ਤਾਬਦੀ ਦਾ ਭੀ । ਸਮਕਾਲੀਨ ਅਤੇ ਪੂਰਵ-ਵਰਤੀ ਕਲਾਕਾਰਾਂ ਦੀ ਸਾਹਿਤਕ ਸ਼ੰਸਾ ਦੇ ਪ੍ਰਕਰਣ ਵਿਚ ਉਸ ਵਿੱਚ ਬਹੁਤ ਸਾਰੇ ਦੇਸ਼ ਦੁਸ਼ਟਿਗੋਚਰ ਹੁੰਦੇ ਹਨ । ਪਰ ਉਸ ਵਿੱਚ ਕਲਪਨਾ-ਤੱਤ ਦੀ ਉਹ ਆਵਸ਼ਕ ਵਿਸ਼ੇਸ਼ਤਾ ਵਿਦਮਾਨ ਸੀ, ਜਿਸ ਨੇ ਉਸ ਵਿੱਚ ਸਾਹਿਤ ਨੂੰ ਸਾਮਕ ਇਕਾਈ ਵਜੋਂ ਆਪਣੀ ਪਕੜ ਵਿੱਚ ਲੈਣ ਦੀ ਯੋਗਤਾ ਪੈਦਾ ਕਰ ਦਿੱਤੀ ਸੀ। ਜਿਥੇ ਕਿਤੇ ਉਹ ਪੂਰਵਵਰਤੀ ਸਮਾਲੋਚਕਾਂ ਨਾਲ ਮਤਭੇਦ ਰਖਦਾ ਹੈ, ਉਥੇ ਉਹ ਵਸਤ: ਸਾਹਿਤ ਸੰਬੰਧੀ ਆਪਣਾ ਦ੍ਰਿਸ਼ਟਿਕੋਣ ਪ੍ਰਸਤੁਤ ਕਰਦਾ ਹੈ । ਉਚ ਸਾਹਿਤ ਦਾ ਰਸਾਦਨ ਕਰਨ ਲਈ ਉਸ ਨੂੰ ਸਿਰਫ਼ ਰਚਨਾਵਾਂ ਦਾ ਸਮਸ਼ਟੀ-ਮਾੜ੍ਹ ਨਹੀਂ ਸਮਝਦਾ ਸਗ ਇਤਹਾਸ ਦੇ ਪਰਿਵਰਤਨ ਦੀ ਇੱਕ ਕਿਯਾ ਅਤੇ ਇਤਿਹਾਸਕ ਅਧਿਐਨ ਦਾ ਇੱਕ ਅੰਸ਼ ਸਮਝਦਾ ਹੈ । ਉਹ ਇਹ ਭੀ ਸਮਝਦਾ ਹੈ ਕਿ ਸਾਹਿਤਕ ਮੂਲ-ਮ ਦਾ ਸੰਬੰਧ ਸਾਹਿਤਕ ਕਾਲ-ਖੰਡ ਨਾਲ ਹੁੰਦਾ ਹੈ ਅਤੇ ਇਹ ਇੱਕ ਕਾਲਖੰਡ ਦਾ ਸਾਹਿਤ ਮੂਲ ਰੂਪ ਵਿੱਚ ਕਾਲ-ਵਿਸ਼ੇਸ਼ ਦਾ ਲਕਸ਼ਣ-ਪ੍ਰਤੀਕ ਅਤੇ ਅਭਿ 6