ਪੰਨਾ:Alochana Magazine November 1964.pdf/12

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਤੇਜਵੰਤ ਸਿੰਘ ਗਿੱਲ ਗੁਰ ਨਾਨਕ ਅਤੇ ਭਾਰਤੀ ਸਭਿਅਤਾ ਜਿਵੇਂ ਜਵਾਹਰ ਲਾਲ ਨਹਿਰੂ ਨੇ ਆਪਣੀ ਪੁਸਤਕ ‘ਭਾਰਤ ਦੀ ਖੋਜ ਵਿਚ ਲਿਖਿਆ ਹੈ ਹਰ ਦੇਸ਼ ਅਤੇ ਹਰ ਕੰਮ ਦਾ ਆਪਣਾ ਵਿਚਾਰ ਜਾਂ ਮਿਥਿਹਾਸ ਹੁੰਦਾ ਹੈ । ਹਰ ਇਕ ਦੇਸ਼ ਦੀ ਸਭ ਅਤਾ ਵਿਚ ਪਰਿਵਰਤਨ ਆਉਂਦਾ ਰਹਿੰਦਾ ਹੈ ਪਰ ਉਸਦਾ ਸਦੀਵੀ ਰੂਪ ਵਿਸ਼ੇਸ਼ ਤੌਰ ਤੇ ਉਹੀ ਰਹਿੰਦਾ ਹੈ । ਇਹ ਗੱਲ ਭਾਰਤਵਰਸ਼ , ਚੀਨ ਅਤੇ ਅਰਬ ਗਣਰਾਜ ਦੀਆਂ ਸਤਾਵਾਂ ਉਤੇ ਨਜ਼ਰ ਮਾਰਦਿਆਂ ਸਾਰ ਹੀ ਸਮਝ ਵਿਚ ਪੈ ਜਾਂਦੀ ਹੈ । ਕਿਉਂਕਿ ਸfਭਤਾਵਾਂ ਸਦੀਵੀ ਯੁਗ ਤੋਂ ਚਲੀਆਂ ਆ ਰਹੀਆਂ ਹਨ ਇਸ ਲਈ ਪੁਰਾਣੇ ਸਮਿਆਂ ਤੋਂ ਹੀ ਜੱਗ ਵਿਚ ਚੇਤੰਨਤਾ ਦੇ ਦੀਵੇ ਜਗਦੇ ਰਹੇ ਹਨ । ਸਮੇਂ ਦੇ ਬੀਤਣ ਨਾਲ ਚੇਤੰਨਤਾ ਦੇ ਉਦ ਲੇ ਵਾਧੂ ਅਤੇ ਘਟ-ਲੋੜੀਦੀਆਂ ਰਵਾਇਤਾਂ ਵੀ ਇਕੱਠੀਆਂ ਹੁੰਦੀਆਂ ਰਹਿੰਦੀਆਂ ਹਨ ਅਤੇ ਸਭਿਤਾਵਾਂ ਅਨਿੱਖੜਵੇਂ ਅੰਗ ਬਣ ਜਾਂਦੀਆਂ ਰਹੀਆਂ ਹਨ । ਆਮ ਤੌਰ ਤੇ ਇਹ ਚੇਤੰਨਤਾ ਮਹਾਨ ਵਿਅੱਕਤੀਆਂ ਦੇ ਰਹਿਣ ਸਹਿਣ ਦੇ ਢੰਗ ਰਾਹੀਂ ਰੂਪਮਾਨ ਹੁੰਦੀ ਹੈ । ਗੁਰੂ ਨਾਨਕ ਅਤੇ ਟੈਗੋਰ ਨੇ ਭਾਰਤੀ ਸਭਿਅਤਾ ਦੀ ਚੇਤੰਨਤਾ ਨੂੰ ਬੜੀ ਸੋਹਣੀ ਤਰ੍ਹਾਂ ਰੂਪਮਾਨ ਕੀਤਾ ਹੈ । ਇਸ ਦਾ ਮਤਲਬ ਇਹ ਨਹੀਂ ਕਿ ਉਹ ਭੂਤ ਦੇ ਗੁਲਮ ਸਨ । ਉਹ ਨਾਂ ਤਾਂ ਭੂਤ ਦੇ ਗੁਲਾਮ ਸਨ ਅਤੇ ਨਾਂ ਹੀ ਜਾਤੀ ਹਉਮੈਂ ਦੇ । ਪਹਿਲੀ ਕਿਸਮ ਦੀ ਗੁਲਾਮੀ ਨੇ ਉਹਨਾਂ ਦੀ ਮਾਨਸਿਕਤਾ ਵਿਚ ਪਲ ਇਣ ਦੀ ਰੁਚੀ ਪੈਦਾ ਕਰ ਦੇਣੀ ਸੀ ਅਤੇ ਦੂਸਰੀ ਪਰਕਾਰ ਦੀ ਗੁਲਾਮੀ ਨੇ ਉਹਨਾਂ ਨੂੰ ( ਖੋਖਲੇ ਬੰਦੇ ਬਣਾ ਦੇਣਾ ਸੀ । ਉਹਨਾਂ ਨੇ ਭੂਤ ਦੇ ਗਿਆਨ ਅਤੇ ਵਰਤਮਾਨ ਦੀ ਅਨੁਭਵੀ ਚੇਤੰਨਤਾ ਵਿਚਕਾਰ ਸੁਰਮੇਲ ਪੈਦਾ ਕਰ ਲਇਆ । ਇਸ ਤਰਾਂ ਉਹ ਸੰਸਾਰਕਤਾ ਅਤੇ ਸਦੀਵਤਾ ਦੇ ਮੋੜ ਤੇ ਪਹੁੰਚ ਗਏ । ਸ਼ਾਇਦ ਗੁਰੂ ਨਾਨਕ ਨੇ ਇਸ ਕੰਮ ਵਿਚ ਵਧੇਰੇ ਮਹਾਨਤਾ ਵਿਖਾਈ ਕਿਉਂਕਿ ਉਨ੍ਹਾਂ ਦੇ ਵਿਚਾਰਾਂ ਨੇ ਮਗਰੋਂ ਜਾ ਕੇ ਇਕ ਧਰਮ ਦੀ ਨੀਹ ਰੱਖ ਦਿੱਤੀ । | ਗੁਰੂ ਨਾਨਕ ਕਾਲ ਤੱਕ ਭਾਰਤੀ ਚੇਡੀ ਨਤਾ ਦੇ ਸਮੇਂ ਸਨ : ਵੇਦ, ਉਪਨਿਸ਼ਦ, ਗੀਤਾ, ਬੁੱਧ-ਧਰਮ,ਜੈਨ-ਧਰਮ,ਤਿਆਗਵਾਦ, ਇਸਲਾਮ, ਸੂਫੀਵਾਦ ਤੇ ਮਧਕਾਲ ਵਿਚ ਆਈ ૧૧