ਪੰਨਾ:Alochana Magazine November 1964.pdf/13

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਭਾਰਤ ਵਿਚ ਜਾਗ੍ਰਿਤੀ ਦੇ ਨੇਤਾ ਕਬੀਰ ਅਤੇ ਰਵੀਦਾਸ । ਗੁਰੂ ਨਾਨਕ ਨੇ ਉਹਨਾਂ ਦੇ ਪ੍ਰਭਾਵਾਂ ਨੂੰ ਪੂਰਨ ਤੌਰ ਤੇ ਸਵੀਕਾਰ ਕਰਕੇ ਝੂਠੀ ਵਿੱਦਵਤਾ ਦਾ ਬਹਾਨਾ ਨਹੀਂ ਕੀਤਾ। ਬੜੀ ਸੂਝ ਨਾਲ ਉਨ੍ਹਾਂ ਨੇ ਉਪਰ ਲਿਖੇ ਧਰਮਾਂ ਅਤੇ ਦਾਰਸ਼ਨਿਕ ਗ੍ਰੰਥਾਂ ਦੇ ਕੇਵਲ ਉਹੀ ਪ੍ਰਭਾਵ ਕਬੂਲ ਕੀਤੇ ਜਿਹੜੇ ਉਨਾਂ ਦੇ ਵਿਅੱਕਤਿਤਵ ਅਤੇ ਟੁੱਟ ਰਹੀ ਸਾਮਾਜਿਕ ਬਣਤਰ ਵਿਚ ਏਕਤਾ ਪੈਦਾ ਕਰ ਸਕਦੇ ਮਨ । ਇਸ ਤਰ੍ਹਾਂ ਉਨ੍ਹਾਂ ਦੇ ਵਿਚਾਰਾਂ ਵਿਚ ਉਹ ਮੌਲਿਕਤਾ ਸੀ ਜਿਹੜੀ ਕਿਸੇ ਇਤਹਾਸਕ ਸਥਿਤੀ ਵਿਚ ਕਿਸੇ ਮਹਾਨ ਵਿਚਾਰਵਾਨ ਦੇ ਵਿਚਾਰਾਂ ਵਿਚ ਹੋ ਸਕਦੀ ਹੈ । ਘੱਟ ਤੋਂ ਘੱਟ ਉਹ ਇਟਲੀ ਦੇ ਮਹਾਨ ਕਵੀ ਦਾਂਤੇ ਨਾਲੋਂ ਤਾਂ ਵਧੇਰੇ ਮੌਲਿਕ ਸਨ । ਵੇਦਾਂ ਵਿਚ ਅੰਕਿਤ ਕੀਤੀ ਸਭਿਅਤਾ ਆਰੀਆ ਲੋਕਾਂ ਦੇ ਭਾਰਤ ਵਿਚ ਆ ਜਾਣ ਤੋਂ ਮਗਰੋਂ ਦੀ ਹੈ । ਧਰਤੀ ਉਪਜਾਊ ਸੀ ਅਤੇ ਲੋਕ ਬੌਧਿਕ ਤੌਰ ਤੇ ਭੋਲੇ ਭਾਲੇ ਸਨ । ਸੋ ਵੇਦਾਂ ਵਿਚ ਉਹਨਾਂ ਦੇ ਮਨੁੱਖੀ ਹੋਂਦ ਦੇ ਭੇਦ ਅਤੇ ਡਰ ਵਲ ਅਨੁਭਵ ਕੀਤੇ ਗਏ ਸਮੂਹ ਪ੍ਰਤੀਕਰਮਾਂ ਦਾ ਕਾਵਿਕ ਪ੍ਰਗਟਾਉ ਹੈ । ਕੁਦਰਤੀ ਤੌਰ ਤੇ ਉਹ ਬਹੁ ਦੇਵ-ਵਾਦ ਪ੍ਰਕ੍ਰਿਤੀਵਾਦ ਅਤੇ ਮਨੁੱਖਾਕਾਰਵਾਦ ਨਾਲ ਭਰਪੂਰ ਹਨ । ਉਹਨਾਂ ਵਿਚ ਉਹ ਵਿਚਾਰ ਵੀ ਪ੍ਰਗਟ ਕੀਤੇ ਗਏ ਹਨ ਜਿਹੜੇ ਅਦਵੈਤਵਾਦੀ ਅਤੇ ਏਕੀਸ਼ਵਰ ਵਾਦੀ ਹਨ । ਠੀਕ ਹੈ ਕਿ ਏਕੀਸ਼ਵਰਵਾਦੀ ਵਿਚਾਰ ਉੱਨੇ ਮਹੱਤਤਾਭਰਪੂਰ ਨਹੀਂ ਜਿੱਨੇ ਕਿ ਅਦਵੈਤਵਾਦੀ ਹਨ । ਧੁੰਧਲਾ ਜਿਹਾ ਪਰਮਾਤਮਾ ਦਾ ਵਿਚਾਰ ਵੀ ਪ੍ਰਗਟ ਕੀਤਾ ਹੈ ਪਰੰਤ ਲਗਦੇ ਹੱਥ ਹੀ ਉਸਨੂੰ ਰੱਦ ਵੀ ਕਰ ਦਿੱਤਾ ਹੈ : "He, the first origin of this creation, whether he formed it all or did not form it. Whose eye control this world in highest heaven, he verily knows it or perhaps he knows it not.'" ਪਰਾਰਥਨਾ ਅਤੇ ਧਾਰਮਿਕ ਰੀਤੀਆਂ ਨੂੰ ਬਹੁਤ ਮਹਾਨਤਾ ਦਿਤੀ ਗਈ ਹੈ ਕਿਉਂਕਿ ਉਹਨਾਂ ਦੇ ਵਿਚਾਰ ਵਿਚ ਇਹ ਚੀਜ਼ਾਂ ਮਨੁੱਖਾਂ ਅਤੇ ਦੇਵਤਿਆਂ ਵਿਚਕਾਰ ਮੇਲ ਮਿਲਾਪ ਕਰਨ ਵਿਚ ਸਹਾਈ ਹੁੰਦੀਆਂ ਹਨ । ਸਦਾਚਾਰਕ ਪੱਧਰ ਤੇ ਜਾਦੂ ਟੂਣਿਆਂ ਨੂੰ ਨਿੰਦਿਆ ਅਤੇ ਨੇਕੀ ਨੂੰ ਵਡਿਆਇਆ ਗਇਆ ਹੈ , ਕਿਤੇ ਕਿਤੇ ਤਆਗਵਾਦ ਦੀ ਵੀ ਪ੍ਰਸੰਸਾ ਕੀਤੀ ਗਈ ਹੈ ਅਤੇ ਸਮਾਜ-ਧਾਰ ਲਈ ਸੰਮ ਜ ਦੀਆ ਚਾਰ ਜਾਤੀਆਂ ਵਿਚ ਕੀਤੀ ਵੰਡ ਉਤੇ ਜ਼ੋਰ ਦਿਤਾ ਗਇਆ ਹੈ । ਇਸਤਰੀ ਵਲ ਰੁਚੀ ਸਨਮਾਨ-ਭਰਪੂਰ ਤਾਂ ਜ਼ਰੂਰ ਹੈ ਪਰੰਤੂ ਉਸਨੂੰ ਸਮਾਨਤਾ ਨਹੀਂ ਦਿਤੀ ਗਈ । ਉਪਨਿਸ਼ਦ ਵੇਦਾਂ ਦੇ ਅੰਤਰਮੁਖੀ ਸਾਥੀ ਹਨ । ਉਹਨਾਂ ਵਿਚ ਮਨੁੱਖੀ ਰੂਹ ਦੀ ਸਦੀਵਤਾ ਅਤੇ ਉਸਦੇ ਪਰਮਾਤਮਾ ਨਾਲ ਇਕ-ਮਿਕ ਹੋ ਜਾਣ ਉਪਰ ਜ਼ੋਰ ਹੈ । ਵਿਅਕਤਿਤਵ ਅਤੇ ਇਸ ਦੀਆਂ ਆਤਮਿਕ ਸ਼ਕਤੀਆਂ ਨੂੰ ਚਾਰ ਭਾਗਾਂ ਵਿਚ ਵੰਡਿਆ ਗਇਆਂ 2 , ਉਹ ਚਾਰ ਭਾਗ ਹਨ : ਸਰੀਰਕ, ਚੇਤਨ, ਬੌਧਿਕ ਅਤੇ ਸਹਿਜ-ਗਿਆਨੀ । ਅਖੀਰ ੧੨