ਪੰਨਾ:Alochana Magazine November 1964.pdf/16

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਇਹਨਾਂ ਤਿੰਨਾਂ ਦੇ ਵਿਚਾਰਾਂ ਵਿਚ ਕਾਫੀ ਸਾਂਝ ਹੈ । ਉਹਨਾਂ ਦੇ ਵਿਚਾਰਾਂ ਵਿਚ ਕਾਫੀ ਸਾਂਝੀਆਂ ਰੀਜਾਂ ਹਨ ਜਿਨਾਂ ਨੂੰ ਜ ਝ ਪ੍ਰਭਾਵ ਵੀ ਕਹਿਆ ਜਾ ਸਕਦਾ ਹੈ । ਤਿਆਗਵਾਦ, ਦਾ ਵੀ ਇਨ੍ਹਾਂ ਦਿਨਾਂ ਵਿਚ ਕਾਫੀ ਜ਼ੋਰ ਸੀ ਅਤੇ ਉਸਦਾ ਵੀ ਉਲਟ ਤਰੀਕੇ ਨਾਲ ਗੁਰੂ ਨਾਨਕ ਉਪਰ ਕਾਫੀ ਪ੍ਰਭਾਵ ਸੀ । ਇਹ ਹਨ ਭਾਰਤੀ ਸਭਿਅਤਾ ਦੇ ਪੱਖ ਜਿਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਦੇ ਵਿਅਕਤਿਤਵ ਅਤੇ ਉਨ੍ਹਾਂ ਦੇ ਵਿਚਾਰਾਂ ਦੀ ਬਣਤਰ ਵਿਚ ਬਹੁਤ ਹਿੱਸਾ ਪਾਇਆ ਹੈ ! ਉਨਾਂ ਨੂੰ ਸਾਰੇ ਧਰਮਾਂ ਅਤੇ ਮਹੱਤੂ ਭਰਪੂਤ ਰਹਣ ਸਹਣ ਦੇ ਢੰਗ' ਦਾ ਗਿਆਨ ਸੀ । ਉਨਾਂ ਨੇ ਉਹਨਾਂ ਸਾਰਿਆਂ ਤੋਂ ਪ੍ਰਭਾਵ ਕਬੂਲ ਕੀਤੇ ਅਤੇ ਉਹਨਾਂ ਨੂੰ ਆਪਣੇ ਵਿਚਾਰਾਂ ਵਿਚ ਜੜਕੇ ਅਜੇਹੇ ਹੁਣ ਸਹਣ ਦੇ ਢੰਗ ਦਾ ਪਰਚਾਰ ਕੀਤਾ ਜਿਹੜਾ ਮਨੁੱਖੀ ਸਮਾਨਤਾ ਦੀ ਨੀਂਹ ਉਪਰ ਆਧਾਰਿਤ ਸੀ । ਉਨ੍ਹਾਂ ਦੀ ਨਿਰੋਲ ਚਾਹ ਨਿਰਧਨ ਲੋਕਾਂ ਦਾ ਭਲਾ ਕਰਨ ਦੀ ਸੀ-ਉਹਨਾਂ ਨਿਰਧਨ ਲੋਕਾਂ ਦੀ ਜਿਨ੍ਹਾਂ ਵਿਚੋਂ ਇਕ ਉਹ ਆਪ ਵੀ ਸਨ । ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚ । ਨਾਨਕ ਤਿਨ ਕੈ ਸੰਗਿ ਸਾਥਿ, ਵਡਿਆ ਸਿਉ ਕਿਆ ਰੀਸ । ਜਿਥੈ ਨੀਚ ਸਮਾਲੀਅਨ, ਤਿਥੈ ਨਦਰ ਤੇਰੀ ਬ· ਸੀਸ ॥ | ਅਜੇਹਾ ਕਰਨ ਲਈ ਬੜੇ ਮਹਾਨ ਬੌਧਿਕ ਯਤਨਾਂ ਦੀ ਅਵੱਸ਼ਕਤਾ ਸੀ । ਪਰਮਾਤਮਾ ਨੂੰ ਉਨ੍ਹਾਂ ਨੇ ਇਕ ਅਜਿਹੇ ਪੱਧਰ ਤੇ ਟਿਕਾਉਣਾ ਸੀ ਜਿਸਦੀ ਉਚਾਈ ਦੀ ਕਲਪਣਾ ਵੀ ਨਹੀਂ ਕੀਤੀ ਜਾ ਸਕਦੀ । ਬ੍ਰਹਮੰਡ ਨੂੰ ਏਡਾ ਵੱਡਾ ਦਿਖਾਉਣਾ ਸੀ ਜਿੱਨਾ ਅਗੇ ਕਦੇ ਵੀ ਨਹੀਂ ਵਿਖਾਇਆ ਗਿਆ । ਇਸ ਬ੍ਰਹਮੰਡ ਵਿਚ ਮਨੁੱਖੀ ਸਥਿਤੀ ਦੀ ਛਾਨ-ਬੀਨ ਕਰਨੀ ਸੀ ਅਤੇ ਪਰਮਾਤਮਾ ਨਾਲ ਮਿਲਾਪ ਹਾਸਲ ਕਰਨ ਦੇ ਸਾਧਨਾਂ ਦਾ ਪਰਚਾਰ ਕਰਨਾ ਸੀ । ਅਜੇਹੇ ਸਮਾਜ ਦਾ ਚਿੱਤਰ ਪੇਸ਼ ਕਰਨਾ ਸੀ ਜਿਹੜਾ ਆਤਮ-ਪਰਮਾਤਮਾ ਦੇ ਮੇਲ ਵਿਚ ਅਤਿ ਸਹਾਈ ਹੋਵੇ । ਉਹਨਾਂ ਰੂਚੀਆਂ ਨੂੰ ਵੀ ਲਭਣਾ ਸੀ ਜਿਨ੍ਹਾਂ ਦਾ ਮਨੁੱਖ ਆਦਿ-ਕਾਲ ਤੋਂ ਸ਼ਿਕਾਰ ਹੈ 1£ਇਹ ਸਭ ਕੁਝ ਗੁਰੂ ਨਾਨਕ ਨੇ ਬੜੀ ਸਫਲਤਾ ਨਾਲ ਕੀਤਾ | ਉਨਾਂ ਦੇ ਵਿਚਾਰ ਕਈ ਸਦੀਵੀ ਸਚਾਈਆਂ ਨੂੰ ਵੀ ਪ੍ਰਗਟ ਕਰਦੇ ਹਨ । ਭਾਵੇਂ ਸਮਾਂ-ਸਥਾਨ ਦੇ ਪ੍ਰਬੰਧ ਵਿਚ ਕੋਈ ਵਸਤੂ ਵੀ ਸਦੀਵੀ ਨਹੀਂ। ਉਨ੍ਹਾਂ ਦੇ ਵਿਚਾਰ ਸਾਨੂੰ ਕਈ ਆਤਮਕ ਰੰਗਾਂ ਤੋਂ ਬਚਾ ਸਕਦੇ ਹਨ । ਜਿਨ੍ਹਾਂ ਨੇ ਇਸ ਮੰਗਲ ਨੂੰ ਬੀਆਬਾਨ ਬਣਾਇਆ ਹੋਇਆ ਹੈ । ਆਧੁਨਿਕ ਭਾਰਤ ਵਾਸੀਆਂ ਲਈ ਉਨ੍ਹਾਂ ਦੇ ਵਿਚਾਰ ਖਾਸ ਵਿਸੇਸ਼ਤਾ ਰੱਖਦੇ ਹਨ ਕਿਉਕਿ ਉਹ ਆਪ ਭਾਰਤ ਵਾਸੀ ਸਨ ਅਤੇ ਭਾਰਤਵਰਸ਼ ਨੇ ਉਨ੍ਹਾਂ ਦੇ ਵਿਚਾਰਾਂ ਦੀ ਬਣਤਰ ਵਿਚ ਬਹੁਤ ਹਿੱਸਾ ਪਾਇਆ ਸੀ । ਸਭ ਤੋਂ ਪਹਿਲਾਂ ਗੁਰੂ ਨੇ ਪਰਮਾਤਮਾ ਨੂੰ ਉਸ ਪੱਧਰ ਤੇ ਟਿਕਾਇਆ ਜਿਥੇ ਕਿ ਉਹ ਕਿਸੇ ਵੀ ਪੁਰਾਣੇ ਧਰਮ ਅਤੇ ਦਾਰਸ਼ਨਿਕ ਗ੍ਰੰਥ ਵਿਚ ਨਹੀਂ ਸੀ। ਜਪੁਜ ਦੇ ਅਰੰਭ ਵਿਚ ਲਿਖਿਆ ਗਿਆ ਹੈ : ૧પ