ਪੰਨਾ:Alochana Magazine November 1964.pdf/18

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਅਤੇ ਸੇਵਾ ਉਪਰ ਨਿਰਭਰ ਹੋਵੇ । ਸੰਤੋਖ ਅਤੇ ਵਿਸ਼ਵਾਸ਼ ਦੇ ਉਦਗਾਰ ਪੈਦਾ ਕਰਨੇ ਪੈਂਦੇ ਹਨ । ਆਤਮਾ-ਪਰਮਾਤਮਾ ਦਾ ਮੇਲ ਹਾਸਿਲ ਕਰਨ ਵਿਚ ਤਪੱਸਿਆ, ਤੀਰਥ-ਯਾਤਰਾ ਅਤੇ ਧਾਰਮਿਕ ਰੀਤੀ ਕੋਈ ਸਹਾਇਤਾ ਨਹੀਂ ਕਰਦੀ । ਇਹਨਾਂ ਸਾਧਨਾਂ ਨਾਲ ਤਾਂ ਮਾਯੂਸੀ ਅਤੇ ਬੇਚੈਨੀ ਦੀ ਹੀ ਭਾਵਨਾ ਪੈਦਾ ਹੁੰਦੀ ਹੈ ਅਤੇ ਉਹ ਧਾਰਮਿਕ ਮੁਲ ਤੋਂ ਕਰੇ ਖੋਖਲੇ ਅਨਭਵ ਹੀ ਪੇਸ਼ ਕਰਦੇ ਹਨ । ਉਹਨਾਂ ਨਾਲ ਆਤਮਾ ਅਤੇ ਪਰਮਾਤਮਾ ਵਿਚਕਾਰ ਵਿੱਥ ਹੀ ਪੈਦਾ ਹੁੰਦੀ ਹੈ ਅਤੇ ਇਸੇ ਕਾਰਨ ਗੁਰੂ ਨਾਨਕ ਨੇ “ਆਸਾ ਦੀ ਵਾਰ' ਵਿਚ ਉਹਨਾਂ ਦੀ ਬਹੁਤ ਸੱਖ਼ਤ ਨਿੰਦਿਆ ਕੀਤੀ ਹੈ । ਉਨ੍ਹਾਂ ਨੇ ਬ੍ਰਾਹਮਣਾਂ, ਜੈਨੀਆਂ, ਜੋਗੀਆਂ ਅਤੇ ਮੁਲਾਂ ਮੁਲਾਣਿਆਂ ਨੂੰ ਉਹਨਾਂ ਦੀਆਂ ਬੇਵਕੂਫੀਆਂ ਅਤੇ ਗਿਰਾਵਟਾਂ ਕਾਰਨ ਬਹੁਤ ਨਿੰਦਿਆ ਹੈ । ਇਹ ਸਭ ਕੁਝ ਪੜਕੇ ਸਾਨੂੰ ਯਕੀਨ ਹੋ ਜਾਂਦਾ ਹੈ ਕਿ ਗੁਰੂ ਨਾਨਕ ਦੇ ਵਿਚਾਰ ਵੇਦਾਂ ਅਤੇ ਉਪਨਿਸ਼ਦਾਂ ਵਿਚ ਅੰਕਿਤ ਕੀਤੇ ਹਿੰਦੂ ਧਰਮ ਦੇ ਵਿਚਾਰਾਂ ਨਾਲੋਂ ਬਹੁਤ ਵਖਰੇ ਹਨ । ਉਹ ਪੂਰਨ ਤੌਰ ਤੇ ਏਕਸ਼ਵਰਵਾਦੀ ਹਨ ਅਤੇ ਉਨ੍ਹਾਂ ਨੇ ਪਰਮਾਤਮਾ ਨੂੰ ਰੱਜ ਕੇ ਵਡਿਆਇਆ ਹੈ । ਵੇਦ ਆਮ ਤੌਰ ਤੇ ਬਹੁ ਦੇਵ-ਵਾਦੀ ਹਨ ਭਾਵੇਂ ਕਿਤੇ ਕਿਤੇ ਉਹਨਾ ਵਿਚ ਅਦਵੈਤਵਾਦ ਦਾ ਵੀ ਪ੍ਰਗਟਾਉ ਹੈ । ਉਪਨਿਸ਼ਦ ਬਹੁ ਦੇਵ-ਵਾਦੀ ਅਦਵੈਤਵਾਦੀ ਅਤੇ ਕਿਤੇ ਕਿਤੇ ਏਕੀਸ਼ਵਰਵਾਦੀ ਹਨ । ਬਹੁ ਦੇਵ-ਵਾਦੀ ਅਤੇ ਅਦਵੈਤਵਾਦ ਪਰਮਾਤਮਾ ਦੀ ਵਿਸ਼ਾਲਤਾ ਉਪਰ ਰੁਕਾਵਟਾਂ ਪਾਉਂਦਾ ਹੈ ਜਦਕਿ ਏਕਸ਼ਵਰਵਾਦ ਦਾ ਮੰਤਵ ਹੀ ਪਰਮਾਤਮਾ ਦੀ ਵਿਸ਼ਾਲਤਾ ਅਤੇ ਡੂੰਘਾਈ ਨੂੰ ਜ਼ਿਆਦਾ ਮਹੱਤਤਾ ਦੇਣਾ ਹੈ । ਇਸੇ ਤਰ੍ਹਾਂ ਗੁਰੂ ਨਾਨਕ ਪਰਮਾਤਮਾ ਅਤੇ ਸਚਾਈ ਨੂੰ ਇਕ-ਮਿਕ ਕਰ ਦੇਦੇ ਹਨ ਅਤੇ ਗੀਤਾ ਵਿਚ ਕੀਤੀ ਗਈ ਪਰਮਾਤਮਾ ਨੂੰ ਸਰੀਰਕ ਰੂਪ ਦੇਣ ਦੀ ਭੁੱਲ ਨਹੀਂ ਕਰਦੇ । ਉਹ ਗੁਰੂ ਨੂੰ ਮੇਲ ਕਰਵਾਉਣ ਦਾ ਸਾਧਨ ਤਾਂ ਜ਼ਰੂਰ ਮੰਨਦੇ ਹਨ ਪਰ ਸਾਧਨ ਨੂੰ ਕਿਸੇ ਵਸਤੂ ਦੀ ਇਕ-ਰੂਪਤਾ ਕਦੇ ਵੀ ਨਹੀਂ ਦਿੱਤੀ ਜਾ ਸਕਦੀ । ਬੋਧੀਆਂ ਅਤੇ ਜੈਨੀਆਂ ਵਾਂਗ ਗੁਰੂ ਨਾਨਕ ਵਿਨਾਸ਼ਵਾਦੀ ਵੀ ਨਹੀਂ। ਉਨ੍ਹਾਂ ਦੀ ਧਰਤੀ ਹੋਰ ਪਰੇ ਹੋਰ ਹੋਰ ਵਿਚ ਪੂਰੀ ਸ਼ਰਧਾ ਹੈ । ਆਤਮਾ-ਪਰਮਾਤਮਾ ਦੇ ਰਿਸ਼ਤੇ ਵਿਚ ਉਨ੍ਹਾਂ ਨੇ ਸਮਾਨਤਾ ਦਾ ਲੜ ਛੱਡ ਦਿੱਤਾ ਹੈ ਭਾਵੇਂ ਵੀਹਵੀਂ ਸਦੀ ਦੀ ਸਭਿਅਤਾ ਲਈ ਸਮਾਨਤਾ ਅਤਿ ਜ਼ਰੂਰੀ ਹੈ । ਇਸਦਾ ਕਾਰਨ ਇਹ ਹੈ ਕਿ ਗੁਰੂ ਨਾਨਕ ਇਕ ਨੇਕ ਸੁਲਤਾਨ ਤੋਂ ਬਿਨਾਂ ਕਿਸੇ ਵੀ ਲੋਕ-ਰਾਜੀ ਸਮਾਜ ਦੀ ਕਲਪਨਾ ਨਹੀਂ ਕਰ ਸਕਦੇ । ਇਸੇ ਕਾਰਨ ਮਨੁੱਖੀ ਸਮਾਨਤਾ ਦੇ ਨਾਲ ਨਾਲ ਉਨ੍ਹਾਂ ਨੇ ਪਰਮਾਤਮਾ ਦੇ ਪਿਤਾ ਹੋਣ ਦੇ ਪੱਖ ਉਪਰ ਬਹੁਤ ਜ਼ੋਰ ਦਿੱਤਾ ਹੈ । ਸਦਾਚਾਰਕ ਪੱਧਰ ਤੇ ਗੁਰੂ ਨਾਨਕ ਨੇ ਵਿਸ਼ਵਾਸ, ਸੰਤੋਖ ਅਤੇ ਚੰਗੇ ਕੰਮਾਂ ਉਪਰ ਜ਼ੋਰ ਦਿੱਤਾ ਹੈ । ਉਨਾਂ ਦੇ fਚਾਰਾਂ ਅਨੁਸਾਰ ਮਨੁਖ ਨੂੰ ਆਪਣਾ ਮਨ ਉਹ ਤੀਰਥ ਬਣਾ ਲੈਣਾ ਚਾਹੀਦਾ ਹੈ ਜਿਥੇ ਪਿਆਰ ਅਤੇ ਸੇਵਾ ਦੇ ਜਲ ਨਾਲ ਪਾਪ ਧੋਤੇ ਜਾ ਸਕਣ । ਸੋ ਉਨਾਂ ਨੇ ਨੇਕ ਰਹਣ ਸਹਣ ਉਪਰ ਬਹੁਤ ਜ਼ੋਰ ਦਿੱਤਾ ਹੈ । ਇਸ ਪੱਖ ਵਿਚ ਵੀ