ਪੰਨਾ:Alochana Magazine November 1964.pdf/19

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਉਹ ਹਿੰਦੂ ਮੱਤ, ਬੁੱਧ ਮੱਤ, ਜੈਨ ਮੱਤ, ਤਿਆਗ ਵਾਦ ਅਤੇ ਇਸਲਾਮ ਨਾਲੋਂ ਵਖਰੇ ਹਨ । ਵੇਦਾਂ ਵਿਚ ਅੰਕਤ ਕੀਤੀ ਗਈ ਧਰਤੀ ਦੀ ਗੋਦ ਵਿਚ ਮਿਲਦੀ ਪਸੰਨਤਾ ਦੇ ਮੁਕਾਬਲੇ ਵਿਚ ਗੁਰੂ ਨਾਨਕ ਨੇ ਗੰਦੇ ਪਾਣੀ ਉਪਰ ਖਿੜਦੇ ਕੰਵਲ ਫੁਲ ਦੀ ਨਿਰਲੇਪਤਾ ਦਾ ਪੱਖ ਪੂਰਿਆ ਹੈ । ਗੁਰੂ ਨਾਨਕ ਦੇਵ ਉਪਨਿਸ਼ਦਾਂ ਵਾਲੀ ਬੌਧੱਕਤਾ ਨੂੰ ਵੀ ਨਹੀਂ ਸਲਾਹੁੰਦੇ ਭਾਵੇਂ ਇਸ ਗੱਲ ਨੂੰ ਉਹ ਮੰਨਦੇ ਹਨ ਕਿ ਅ'ਤਮਾ-ਪਰਮਾਤਮਾ ਦੇ ਮੇਲ ਨਾਲ ਬ੍ਰਹਮੰਡ ਦੀ ਵਿਸ਼ਾਲਤਾ ਦਾ ਗਿਆਨ ਆਪਣੇ ਆਪ ਹੋ ਜਾਂਦਾ ਹੈ । ਜੈਨੀਆਂ ਦਾ ਤਿਆਗਵਾਦ ਵੀ ਉਨ੍ਹਾਂ ਨੂੰ ਨਹੀਂ ਭਾਉਂਦਾ। ਉਨ੍ਹਾਂ ਦਾ ਸਦਾਚਾਰਕ ਪ੍ਰਬੰਧ ਬੁੱਧ ਧਰਮ ਦੇ ਸਦਾਚਾਰਕ ਪ੍ਰਬੰਧ ਨਾਲ ਜ਼ਰੂਰ ਮਿਲਦਾ ਜੁਲਦਾ ਹੈ, ਹੋ ਸਕਦਾ ਸੀ ਕਿ ਉਨ੍ਹਾਂ ਦਾ ਨਿਰਲੇਪਤਾ ਦਾ ਵਿਚਾਰ ਸਿਖਾਂ ਦੇ ਹੱਥਾਂ ਵਿਚ ਤਿਆਗਵਾਦ ਦਾ ਰੂਪ ਧਾਰਨ ਕਰ ਲੈਂਦਾ ਜੇ ਉਹ ਮੁਗਲ ਬਾਦਸ਼ਾਹਾਂ ਹੱਥੋਂ ਤੰਗ ਆਕੇ ਬਾਗੀ ਨਾ ਹੋ ਜਾਂਦੇ । ਗੁਰੂ ਗੋਬਿੰਦ ਸਿੰਘ ਦੀ ਅਗਵਾਈ ਨੇ ਉਹਨਾਂ ਨੂੰ ਰਾਜ-ਵਿਰੋਧੀ ਜਦੋ-ਜਹਿਦਾਂ ਵਿਚ ਕੁਰਬਾਨ ਹੋਣ ਲਈ ਤਿਆਰ ਕਰ ਦਿੱਤਾ । ਉਨ੍ਹਾਂ ਦੇ ਪਵਿੱਤਰ ਰੂਹਣ ਸਹਣ ਦੇ ਢੰਗ ਦਾ ਮੰਤਵ ਹਿੰਦੂ ਧਰਮ ਦੇ ਸਰਬਦੇਵ-ਅਸਥਾਨ ਨੂੰ ਗੀਤਾਂ ਵਾਂਗ ਪੱਕਿਆਂ ਪੈਰਾਂ ਉਪਰ ਖੜ੍ਹਾ ਕਰਨਾ ਨਹੀਂ ਸੀ । ਆਪਣੀ ਕਵਿਤਾ ਰਾਹੀਂ ਗੁਰੂ ਨਾਨਕ ਨੇ ਇਕ ਅਜੇਹੇ ਸਮਾਜ ਦਾ ਚਿੱਤਰ ਖਿਚਿਆ ਹੈ ਜਿਹੜਾ ਆਤਮਾ-ਪਰਮਾਤਮਾ ਦਾ ਮੇਲ ਪਰਾਪਤ ਕਰਨ ਲਈ ਆਦਰਸ਼ਕ ਵਾਤਾਵਰਣ ਪੇਸ਼ ਕਰਦਾ ਹੋਵੇ । ਇਹ ਸਮਾਜ ਜਨਤਾ ਦਾ ਸਮਾਜ ਹੈ - ਉਹ ਜਨਤਾ ਜਿਹੜੀ ਪਰਮਾਤਮਾ ਦੀ ਪਿਤਾ-ਹੋਂਦ ਅਧੀਨ ਮਨੁੱਖੀ ਸਮਾਨਤਾ ਵਿਚ ਯਕੀਨ ਰੱਖਦੀ ਹੈ । ਇਸੇ ਕਾਰਨ ਸਾਰੇ ਵਿਅੱਕਤੀ-ਚਿੰਨ੍ਹਾਂ ਵਿਚੋਂ ਉਨ੍ਹਾਂ ਨੇ ਮਜ਼ਦੂਰ ਅਤੇ ਕਿਰਸਾਨ ਦੇ ਚਿੰਨ ਨੂੰ ਸਭ ਤੋਂ ਜ਼ਿਆਦਾ ਆਦਰ ਨਾਲ ਵਰਤਿਆ ਹੈ । ਮਨੁ ਹਾਲੀ, ਕਿਰਸਾਣੀ ਕਰਣੀ, ਸਰਮ ਪਾਣੀ, ਤਨੁ ਖੇਤ । ਨਾਮ ਬੀਜ, ਸੰਤੋਖ ਸੁਹਾਗਾ, ਰਖੁ ਗਰੀਬੀ ਵੇਸੁ । ਭਾਉ ਕਰਮ ਕਰਿ ਜੰਸੀ, ਸੇ ਘਰ ਭਾਗਠ ਦੇਖੁ ॥ ਆਪਣੇ ਜਾਤੀ ਜੀਵਨ ਵਿਚ ਵੀ ਉਨ੍ਹਾਂ ਨੇ ਭਾਈ ਲਾਲੋ ਨਾਲ ਨੇੜਤਾ ਰੱਖੀ ਅਤੇ ਉਹ ਮਲਕ ਭਾਗੋ ਨੂੰ ਸੱਖਤ ਨਫ਼ਰਤ ਕਰਦੇ ਸਨ ਕਿਉਂਕਿ ਉਹ ਜਨਤਾ ਦੀ ਕਮਈ ਉਪਰ ਵੱਧਣ ਫੁਲਣ ਵਾਲਾ ਇਕ ਕੀੜਾ ਸੀ : ਆਪਣੇ ਅਖੀਰਲੇ ਜੀਵਨ ਵਿਚ ਉਨi ਨੇ ਪੰਜਾਬ ਦੇ ਇਕ ਪਿੰਡ ਵਿਚ ਇਕ ਕਿਸਾਨ ਬਣ ਕੇ ਰਹਿਣਾ ਸ਼ੁਰੂ ਕਰ ਦਿਤਾ । ਇਉਂ ਉਨਾਂ ਨੇ ਵਿਚਾਰ ਅਤੇ ਕਾਰਜ ਦੀ ਉਹ ਏਕਤਾ ਵਿਖਾਈ ਜਿਹੜੀ ਇਤਹਾਸ ਵਿਚ ਬਹੁਤ ਘੱਟ ਵਿਅੱਕਤੀਆਂ ਦੇ ਹਿਸੇ ਆਈ ਹੈ । ੧੮