ਪੰਨਾ:Alochana Magazine November 1964.pdf/2

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਰਚਰਨ ਸਿੰਘ ਮੈਂ ਕਿਵੇਂ ਲਿਖਦਾ ਹਾਂ ? ਰ ਮੈਂ ਕਿਵੇਂ ਲਿਖਦਾ ਹਾਂ? ਪ੍ਰਸ਼ਨ ਬਾਰੇ ਸੋਚਦਿਆਂ ਅਨੇਕਾਂ ਪ੍ਰਸ਼ਨ ਮਨ ਵਿਚ ਪੈਦਾ jਦੇ ਹਨ, ਜਿਨ੍ਹਾਂ ਦਾ ਸਬੰਧ ਆਤਮਕਥਾ ਅਤੇ ਸਿਰਜਨਾਤਮਕ ਅਮਲ ਨਾਲ ਹੈ । ਲਿਖਣ ਤੇ ਅਮਲ ਨੂੰ ਸਹੀ ਤਰ੍ਹਾਂ ਤੇ ਦਸਣਾ ਬਹੁਤ ਕਠਨ ਹੈ। ਇਹ ਇਕ ਡੂੰਘਾ ਮਨੋਵਿਗਿਆਨਕ ਵਿਸ਼ਾ ਹੈ। ਪਰ ਇਕ ਗਲ ਸਪਸ਼ਟ ਹੈ ਕਿ ਜਨਮ ਪੀੜਾਂ ਸਹਾਰੇ ਬਿਨਾ ਕਦੇ ਕੁਝ ਪੈਦਾ ਨਹੀਂ ਹੋਇਆ (No creation without birth pangs) । ਇਕ ਮਾਂ ਵਾਂਗ ਕਲਾਕਾਰ ਵੀ ਸਿਰਜਨਾਤਮਕ ਅਮਲ ਨੂੰ ਪੂਰੀ ਤਰ੍ਹਾਂ ਬਿਆਨ ਨਹੀਂ ਕਰ ਸਕਦਾ । ਖਿਆਲ ਦੇ ਨਿਮਨ (ਬੀਜ ਰੂਪ ਵਿਚ) ਤੋਂ ਲੈ ਕੇ ਜਨਮ ਜਾਂ ਸ਼ਬਦੀ ਰੂਪ ਧਾਰਨ ਕਰਨ ਤਕ ਬਹੁਤ ਕੁਝ ਵਾਪਰਦਾ ਹੈ, ਜਿਨ੍ਹਾਂ ਵਿਚੋਂ ਕੁਝ ਭੇਦ ਲੇਖਕ ਦੀ ਪਹੁੰਚ ਤੋਂ ਵੀ ਬਾਹਰ ਹੁੰਦੇ ਹਨ, ਕਈਆਂ ਨੂੰ ਉਹ ਭੁੱਲ ਵਿਸਰ ਚੁਕਦਾ ਹੈ, ਕੁਝ ਨਿਜੀ ਗਲਾਂ ਉਹ ਲੁਕਾਣ ਦਾ ਜਤਨ ਕਰਦਾ ਹੈ, ਅਤੇ ਘਟਨਾਵਾਂ ਤੇ ਪਾਤਰਾਂ ਦੇ ਰੂਪ ਬਦਲਨ ਦੇ(displacement) ਢੰਗ ਸੋਚਦਾ ਹੈ । ਫੇਰ ਵੀ ਮੈਂ ਆਪਣੇ ਕੁਝ ਨਾਟਕਾਂ ਦੇ ਮੂਲ ਸਮੇਂ, ਲਿਖਣ ਸਮੇਂ ਦਾ ਮਾਨਸਕ ਅਮਲ ਆਤਮ ਕਥਾ ਦੇ ਰੂਪ ਵਿਚ ਵਰਨਣ ਕਰਨ ਦਾ ਜਤਨ ਕਰਦਾ ਹਾਂ । 'ਮੈਂ ਨਾਟਕ ਕਿਵੇਂ ਲਿਖਦਾ ਹਾਂ' ਦਾ ਉੱਤਰ ਦੇਣ ਤੋਂ ਪਹਿਲਾਂ ਜ਼ਰੂਰੀ ਹੈ ਕਿ ਮੈਂ ਤੁਹਾਨੂੰ ਇਸ ਭੇਦ ਬਾਰੇ ਜਾਣੂ ਕਰਾਵਾਂ ਕਿ ਮੈਂ ਨਾਟਕਕਾਰ ਕਿਵੇਂ ਬਣ ਗਿਆ । ਕਿਹੜੇ ਕਿਹੜੇ ਪ੍ਰਭਾਵਾਂ ਜਾਂ ਘਟਨਾਵਾਂ ਨੇ ਮੈਨੂੰ ਨਾਟਕ ਰਚਨਾ ਵਲ ਪ੍ਰੇਰਿਆ । ਇਸ ਵਿਸ਼ੇ ਬਾਰੇ ਸੋਚਦਿਆਂ ਮੈਂ ਖੁਦ ਵੀ ਕਈ ਦਫ਼ਾ ਹੈਰਾਨ ਹੁੰਦਾ ਹਾਂ ਕਿ ਨਾਟਕ ਕਲਾ ਵਰਗੀ ਗੰਝਲਦਾਰ ਤੇ ਮਿਰਤ-ਕਲਾ ਵਲ ਇਕ ਪੇਂਡੂ ਮੁੰਡਾ ਕਿਵੇਂ ਪ੍ਰੇਰਿਆ ਗਿਆ | ਕਈ ਦਫ਼ਾ ਤਾਂ ਇਹ ਵਿਸ਼ਵਾਸ਼ ਬਝਦਾ ਹੈ ਕਿ ਇਸ ਵਿਚ ਪਿਛਲੇ ਜਨਮ ਦੇ ਸੰਸਕਾਰਾਂ ਦਾ ਜ਼ਰੂਰ ਹਥ ਹੈ । ਸ਼ਾਇਦ ਭਰਤ ਮੁਨੀ ਦੇ ਸੌ ਪੁਤਰਾਂ ਵਿਚੋਂ ਕਿਸੇ ਮਾੜੇ ਮੋਟੇ ਦੀ ਆਤਮਾ ਪ੍ਰਵੇਸ਼ ਕਰ ਗਈ ਹੋਵੇ । ਆਪਣੇ ਪਿਤਾ ਪਤਾਸਿਆਂ ਤੋਂ, ਜਿਥੋਂ ਤਕ ਮੈਨੂੰ ਪਤਾ ਹੈ, ਕੋਈ ਸਾਹਿਤਕ ਜਾਂ ਨਾਟਕੀ ਤੱਤ ਵਿਰਸੇ ਵਿਚੋਂ ਮਿਲਿਆ ਨਹੀਂ ਜਾਪਦਾ ( ਪਿਤਾ ਦੀ ਅਜਾਇਬ-ਘਰ ਅਲਮਾਰੀ ਵਿਚ ਹੋਰ ਅਨੇਕਾਂ ਚੀਜ਼ਾਂ ਸਨ, ਪਰ ਘਰ ਦੀ ਲਾਇਬੇਰੀ ਇਕ