ਪੰਨਾ:Alochana Magazine November 1964.pdf/21

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਨੂੰ ਸ਼ਰਮਿੰਦਾ ਕਰ ਦਿੰਦੇ ਹਨ : ਭੰਡ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ ਭੰਡੁ ਮੁਆ ਭੰਡ ਭਾਲੀਐ ਭੰਡ ਹੋਵੈ ਬੰਧਾਨੁ ਸੋ ਕਿਉਂ ਮੰਦਾ ਆਖੀਐ, ਜਿਤੁ ਜੰਮੈ ਰਾਜਾਨੁ ॥ ਤੀਵੀਂ-ਆਦਮੀ ਦੇ ਰਵਾਇਤੀ ਭਾਰਤੀ ਰਿਸ਼ਤੇ ਨੂੰ ਗੁਰੂ ਨਾਨਕ ਨੇ ਆਤਮਾਪਰਮਾਤਮ ਦੇ ਮੇਲ ਦੀ ਅਵੱਸ਼ਕਤਾ ਬਿਆਨ ਕਰਨ ਲਈ ਬਹੁਤ ਥਾਈਂ ਵਰਤਿਆ ਹੈ । ਜੇ ਇਸ ਚਿੰਨਾਤਮਿਕ ਰਿਸ਼ਤੇ ਨੂੰ ਆਮ ਪੱਧਰ ਤੇ ਲੈ ਲਿਆ ਜਾਵੇ ਤਾਂ ਸਾਨੂੰ ਮਹਿਸੂਸ ਹੁੰਦਾ ਹੈ ਕਿ ਗੁਰੂ ਨਾਨਕ ਇਸਤਰੀ ਨੂੰ ਵਸਤੂ ਸਮਝਦਾ ਹੈ ਪਰ ਕਰਤਾ ਨਹੀਂ । ਪਰ , ਜਿਵੇਂ ਉਪਰ ਲਿਖੇ ਸ਼ਬਦ ਤੋਂ ਸਪੱਸ਼ਟ ਹੈ ਉਹ ਇਸਤਰੀ ਦੇ ਕਰਤਾ ਵਾਲੇ ਪੱਖ ਨੂੰ ਵੀ ਅੱਖੋਂ ਉਹਲੇ ਨਹੀਂ ਕਰਦੇ-ਭਾਵੇਂ ਇਸਨੂੰ ਉਹ ਬਹੁਤੀ ਮਹੱਤਤਾ ਨਹੀਂ ਦਿੰਦੇ । ਬਹੁਤਾ ਗੁੱਸਾ ਗੁਰੂ ਨਾਨਕ ਨੇ ਆਪਣੇ ਵੇਲੇ ਦੇ ਰਾਜਿਆਂ ਉਪਰ ਕਢਿਆ ਹੈ : ਕਲਿ ਕਾਤੀ ਰਾਜੇ ਕਾਸਾਈ, ਧਰਮੁ ਪੰਖ ਕਰਿ ਉਡਰਿਆ॥ ਕੂੜ ਅਮਾਵਸ ਸਚੁ ਚੰਦਰਮਾ, ਦੀਸੈ ਨਾਹੀ ਕਹ ਚੜਿਆ । ਹਉ ਭਾਲਿ ਵਿਨੀ ਹੋਈ । ਆਧੇਰੈ ਰਾਹੁ ਨਾ ਕੋਈ । ਵਿਚਿ ਹਉਮੈਂ ਕਰਿ ਦੁਖ ਰੋਈ, ਕਹੁ ਨਾਨਕ ਕਿਨਿ ਬਿਧਿ ਗਤਿ ਹੋਈ । ਭਾਰਤਵਰਸ਼ ਉਪਰ ਬਾਬਰ ਦਾ ਹੱਲਾ ਉਨਾਂ ਦੇ ਵਿਚਾਰ ਵਿਚ ਨਿਰਦੋਸ਼ ਭਾਰਤ ਵਾਸੀਆਂ ਉਪਰ ਕੀਤੇ ਜਾ ਰਹੇ ਅਤਿਆਚਾਰ ਦਾ ਧੋਖਾ ਸੀ । ਬਾਬਰ-ਵਾਣੀ ਵਿਚ ਅੰਕਿਤ ਕੀਤੇ ਆਪਣੇ ਪ੍ਰਸਿਧ ਸ਼ਬਦਾਂ ਵਿਚ ਗੁਰੂ ਨਾਨਕ ਨੇ ਬਿਦੇਸ਼ੀ ਸਿਪਾਹੀਆਂ ਨੂੰ ਬੜੇ ਰੋਹ-ਭਰੇ ਢੰਗ ਨਾਲ ਨਿੰਦਿਆ ਹੈ । ਇਸ ਤੋਂ ਬਹੁਤੀ ਨਫ਼ਰਤ ਉਨਾਂ ਨੂੰ ਵੇਲੇ ਦੇ ਹਾਕਮਾਂ ਨਾਲ ਸੀ ਕਿਉਂਕਿ ਉਹ ਹਮਲਾ ਕਰਨ ਵਾਲਿਆਂ ਦਾ ਮੁਕਾਬਲਾ ਕਰਨ ਦੀ ਥਾਂ ਕੁਤਿਆਂ ਵਾਂਗ ਉਹਨਾਂ ਦੇ ਗੁਲਾਮ ਬਣ ਗਏ ਸਨ। ਫੇਰ ਉਨ੍ਹਾਂ ਨੇ ਬਾਬਰ ਦੇ ਹੱਲੇ ਨੂੰ ਆਪਣੇ ਅਧਿਆਤਮਕ ਵਿਚਾਰਾਂ ਵਿਚ ਪਰੋ ਲਿਆ । ਇਸ ਨਾਲ ਉਹਨਾਂ ਦਾ ਗੁੱਸਾ ਜ਼ਰੂਰ ਘੱਟ ਗਿਆ ਪਰ ਉਨ੍ਹਾਂ ਦੇ ਲੋਕ-ਪਿਆਰ ਵਿਚ ਕੋਈ ਫਰਕ ਨਾ ਪਿਆ । | ਮਹਾਤਮਾ ਗਾਂਧੀ, ਰਵਿੰਦਰ ਨਾਥ ਠਾਕਰ ਅਤੇ ਜਵਾਹਰ ਲਾਲ ਨਹਿਰੂ ਵੀਹਵੀਂ ਸਦੀ ਦੀ ਭਾਰਤੀ ਸਭਿਅਤਾ ਵਿਚ ਸਭ ਤੋਂ ਵੱਧ ਮਹੱਤਤਾ ਰੱਖਦੇ ਹਨ । ਭਾਵੇਂ ਸਿੱਧੇ ੨੦