ਪੰਨਾ:Alochana Magazine November 1964.pdf/22

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਤੌਰ ਤੇ ਉਹਨਾਂ ਉਪਰ ਗੁਰੂ ਨਾਨਕ ਦਾ ਕੋਈ ਪ੍ਰਭਾਵ ਨਹੀਂ ਤਾਂ ਵੀ ਉਹਨਾਂ ਦੇ ਵਿਚਾਰਾਂ ਅਤੇ ਕਾਰਜਾਂ ਵਿਚੋਂ ਗੁਰੂ ਨਾਨਕ ਦੇ ਵਿਚਾਰਾਂ ਅਤੇ ਕਾਰਜਾਂ ਦੀ ਗੂੰਜ ਆਉਂਦੀ ਹੈ । ਆਪਣੇ ਸਾਰੇ ਵਿਰੋਧਾਂ ਦੇ ਹੁੰਦਿਆਂ ਹੋਇਆਂ ਗਾਂਧੀ ਨੇ “ਨੀਚ ਲੋਕਾਂ ਦੀਆਂ ਸਾਰੀਆਂ ਨਿਮੋਸ਼ੀਆਂ ਦਾ ਭਾਰ ਆਪਣੇ ਸਿਰ ਉਪਰ ਲੈ ਲਿਆ । ਰਵਿੰਦਰ ਨਾਥ ਠਾਕਰ ਨੇ ਪਿਆਰ, ਸਮਾਨਤਾ, ਸੁਤੰਤਰਤਾ ਅਤੇ ਮਨੁੱਖੀ ਭਰੱਪਣ ਦਾ ਸੰਦੇਸ਼ ਆਪਣੀਆਂ ਲਿਖਤਾਂ ਰਾਹੀਂ ਦਿੱਤਾ । ਨਹਿਰੂ ਨੇ ਸਾਰੀ ਉਮਰ ਇਹਨਾਂ ਵਿਚਾਰਾਂ ਨੂੰ ਸਮਾਜਕ ਸਚਾਈਆਂ ਦਾ ਰੂਪ ਦੇਣ ਦਾ ਯਤਨ ਕੀਤਾ ਅਤੇ ਇਹਨਾਂ ਯਤਨਾਂ ਕਾਰਨ ਉਹ ਸੂਰਮਗਤੀ ਦੀਆਂ ਟੀਸੀਆਂ ਉਪਰ ਪਹੁੰਚ ਗਿਆ । ਨਿਰਸੰਦੇਹ ਗੁਰੂ ਨਾਨਕ ਭਾਰਤੀ ਸਭਿਅਤਾ ਦਾ ਚਮਕਦਾ ਸਿਤਾਰਾ ਹੈ ਅਤੇ ਭਵਿੱਖ ਵਿੱਚ ਵੀ ਉਨਾਂ ਦੇ ਵਿਚਾਰ ਲੋਕਾਂ ਨੂੰ ਰੌਸ਼ਨੀ ਦਿੰਦੇ ਰਹਿਣਗੇ । 3 9