ਪੰਨਾ:Alochana Magazine November 1964.pdf/24

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਤਸਵੀਰ ਥੱਲੇ ਲਿਖ ਦਿਤਾ ਜੇ ਕਿਸੇ ਨੂੰ ਇਹ ਤਸਵੀਰ ਕਿਸੇ ਜਗਹ ਤੋਂ ਠੀਕ ਨਜ਼ਰ ਨਾ ਆਵੇ ਤਾਂ ਉਹ ਉਸ ਥਾਂ ਤੋਂ ਠੀਕ ਕਰ ਦੇਵੇ । ਦੂਸਰੇ ਦਿਨ ਤਸਵੀਰ ਉਂਝ ਦੀ ਉਂਝ ਹੀ ਪਈ ਸੀ । | ਪੰਜਾਬੀ ਕਹਾਣੀ ਵਧੇਰੇ ਕਰਕੇ ਲੋਕਾਂ ਲਈ ਕਲਾ’ ਦੀ ਹਾਮੀ ਰਹੀ ਹੈ ਕਿਉਂਕਿ ਪੰਜਾਬੀ ਬੋਲੀ ਵਿਚ ਉੱਨੀ ਸਵੈਚੇਤਨਤਾ ਨਹੀਂ ਆਈ ਜਿਸ ਕਰਕੇ 'ਕਲਾ ਤੀ ਕਲਾ ਦੀ ਸੰਭਾਵਨਾ ਹੋ ਜਾਵੇ । ਇਥੇ ਮੇਰਾ ਮਤਲਬ ਦੋਵਾਂ ਧਿਰਾਂ ਵਿਚੋਂ ਕਿਸੇ ਦਾ ਪੱਖ ਕਰਨ ਦਾ ਨਹੀਂ । ਕੇਵਲ ਅਸਲ ਹਾਲਾੜ (facts) ਵਰਨਣ ਕਰਨ ਦਾ ਹੈ । ਤਕcਕੀ ਆਲੋਚਨਾ ਵਿਚ ਸ਼ਾਇਦ ਅਜੇਹਾ ਪੱਖ ਜਾਇਜ਼ ਵੀ ਨਾ ਹੋਵੇ) । ਪ੍ਰਗਤੀਵਾਦੀ ਆਲੋਚਨਾ ਕਈ ਵਾਰ ਇਸ ਗੱਲ ਦਾ ਵੀ ਦਾਅਵਾ ਕਰਦੀ ਹੈ ਕਿ ਕਹਾਣੀ ਨਾਲ ਪ੍ਰਗਤੀਵਾਦੀ ਹੋਣ ਕਰਕੇ ਹੀ ਜੀਂਦੇ ਰਹ ਸਕਦੇ ਹਨ । ਇਸੇ ਕਾਰਨ ਪ੍ਰਗਤੀਵਾਦੀ ਆਲੋਚਨਾ ਦਾ ਕਵਿਤਾ ਨਾਲ ਘੱਟ ਪਿਆਰ ਹੁੰਦਾ ਹੈ । ਸਾਧਾਰਨ ਰੂਪ ਵਿਚ ਅਸੀਂ ਪ੍ਰਗਤੀਵਾਦੀ ਸਾਹਿਤ ਨੂੰ ਮੱਤ-ਵਾਦੀ ਸਾਹਿਤ ਵਿਚ ਸ਼ਾਮਲ ਕਰ ਸਕਦੇ ਹਾਂ ਜਿਸ ਵਿਚ ਕਲਾਕਾਰ ਨੂੰ ਕਲਾ ਦੇ ਨਾਲ ਨਾਲ (ਜਾਂ ਕਲਾ ਦੇ ਪਰਦੇ ਵਿਚ) ਕੋਈ ਸੰਦੇਸ਼ ਦੇਣ ਦੀ ਲੋੜ ਹੁੰਦੀ ਹੈ । | ਮੇਰੇ ਲੇਖ ਦਾ ਮਤਲਬ ਇਸ ਸਵਾਲ ਦਾ ਜਵਾਬ ਦੇਣਾ ਹੈ ਕਿ ਪੰਜਾਬੀ ਕਹਾਣੀ ਇਸ ਵਿਚ ਕਿਸ ਹੱਦ ਤੱਕ ਕਾਮਯਾਬ ਹੋਈ ਹੈ । ਪੰਜਾਬੀ ਕਹਾਣੀ ਨਾਲ ਅਸੰਤੁਸ਼ਟਤਾ ਹੋਣੀ ਕੋਈ ਵੱਡੀ ਗੱਲ ਨਹੀਂ। ਕਈ ਸੁਹਿਰਦ ਲੱਤਾਂ ਨੂੰ ਇਸ ਵਿਚ ਨਿਪੁੰਨਤਾ ਨਜ਼ਰ ਨਹੀਂ ਆਉਂਦੀ । ਕਈ ਵਾਰ ਕਹਾਣੀ ਦੀ ਨਾਅਰੇਬਾਜ਼ੀ ਮਨ ਤੇ ਭਾਰੂ ਪੈ‘ਦੀ ਹੈ । ਪੰਜਾਬੀ ਕਹਾਣੀ ਵਿਚ ਰੂਪ {farm) ਲਈ ਸ਼ਰਧਾ, ਸਪਸ਼ਟ ਯੋਗਤਾ ਅਤੇ ਨਾਟਕ ਘਟਨਾ ਲਈ ਖਿੱਚ ਨਹੀਂ ਹੈ । ਦੂਸਰੇ ਪਾਸੇ ਮੰਤਵ ਦੀ ਸਮਸਿਆ ਹੋਰ ਵੀ ਵਿਗੜ ਪੈਦਾ ਕਰ ਦਿੰਦੀ ਹੈ । | ਅਗੇ ਜਾਕੇ ਸਪਸ਼ਟ ਹੋ ਜਾਵੇਗਾ ਕਿ ਸੀ ਵਿਰਕ ਨੂੰ ਸਾਧਾਰਨ ਨਿਪੁੰਨਤਾ ਦੀ ਲੋੜ ਨਹੀਂ, ਜਿਸ ਦਾ ਜ਼ਿਕਰ ਉਤੇ ਕੀਤਾ ਗਿਆ ਹੈ । ਉਹ ਕਹਾਣੀ ਵਿਚ ਮੰਤਵ ਸਮਸਿਆ ਜਿਸ ਤਰੀਕੇ ਨਾਲ ਹਲ ਕਰਦੇ ਹਨ, ਇਸ ਦਾ ਜਵਾਬ ਦੇਣ ਤੋਂ ਪਹਿਲਾਂ ਸਾਨੂੰ ਕਹਾਣੀ ਦੇ ਇਕ ਹੋਰ ਸਵਾਲ ਬਾਰੇ ਸੋਚਣ ਪਵੇਗਾ | ਸਾਡੀ ਕਹਾਣੀ ਵਿਚ ਨਾਅਰਾ ਬਾਜ਼ੀ (ਜਾਂ ਅਤਿਭਾਵੁਕਤਾ Sentimentalism) ਜਦੋਂ ਕਿ ਲੇਖਕ ਕਹਾਣੀ ਨੂੰ ਛਡਕੇ ਆਪ ਗੱਲਾਂ ਕਰਨ ਲਗ ਜਾਂਦਾ ਹੈ) ਉਸ ਵੇਲੇ ਪੈਦਾ ਹੁੰਦੀ ਹੈ ਜਦੋਂ ਕਿ ਕਹਾਣੀ ਅਸਫਲ ਹੋ ਗਈ ਹੋਵੇ ਅਤੇ ਘਟਨਾਵਾਂ ਜਾਂ ਕੋਈ ਸਥਿਤੀ ਕੁਝ ਨ ਦਰਸਾ ਸਕਦੀ ਹੋਵੇ । ਸਾਡੇ ਵਿਚ ਤਕਨੀਕੀ ਚੇਤੰਨਤਾ ਘਟ ਹੋਣ ਕਰਕੇ ਅਸੀਂ ਕਹਾਣੀ ਨੂੰ ਜਿਵੇਂ ਹੋਵੇ ਆਰਭ ਕਰ ਲੈਂਦੇ ਹਾਂ । ਸ਼ਾਇਦ ਅਸੀਂ ਨਾਵਲ ਅਤੇ ਕਹ ਣੀ ਦੇ ਫਰਕ ਨੂੰ ਭਲੀ ਭਾਂਤ ਨਹੀਂ ਸਮਝਦੇ । ਨਾਵਲ ਦੇ ਵਿਸਥਾਰ ਵਿਚ ਕਈ ਘਾਟੇ ਵਾਧੇ ਪੂਰੇ ਹੋ ਸਕਦੇ ਹਨ । ਕਹਾਣੀ ਵਿਚ ਨਾਟਕ ਵਾਂਗ ਨਿਯਮ ਅਤੀ ਜ਼ਰੂਰੀ ਚੀਜ਼ ਹੈ । ਇਸ ਵਿਚ ੨੩