ਪੰਨਾ:Alochana Magazine November 1964.pdf/25

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

-- •--- ਸਮਾਨਾਰਥਕ ਸ਼ਬਦਾਂ ਜਾਂ ਵਾਕਾਂ ਦੀ ਲੋੜ ਨਹੀਂ। ਬੋਲ ਚਾਲ ਖਿੱਚਵਾਂ ਅਤੇ ਕਰਮ ' ਦੇ ਅਧੀਨ ਹੋਣੀ ਚਾਹੀਦੀ ਹੈ ਜੇਹੜੀ ਕਿ ਅਚੇਤ ਹੀ ਅੱਗੇ ਨੂੰ ਵਧਦੀ ਜਾਵੇ । ਇਸ ਵਿਚ ਟੀਸੀ (climax) ਦਾ ਮਸਲਾ ਨਾਟਕ ਵਰਗਾ ਹੀ ਹੈ ਪਰ ਉਤਾਰ denonement) ਸ਼ਾਇਦ ਨਾਟਕ ਨਾਲੋਂ ਮੁਸ਼ਕਲ ਹੈ ਜਿਸ ਕਰਕੇ ਕਹਾਣੀ ਦਾ ਅੰਤ ਅਤੇ ਮਹੱਤਵ ਪੂਰਨ ਹੁੰਦਾ ਹੈ । ਕਹਾਣੀ ਵਿਚ ਜਾਨ ਹੋਣਾ ਜਾਂ ਨਾ ਹੋਣੀ ਇਸੇ ਤੇ ਨਿਰਭਰ ਹੈ । ਨਾਵਲ ਦੇ ਪਾਤਰ ਵਧੇਰੇ ਵਿਅਕਤੀਵਾਦੀ ਹੁੰਦੇ ਹਨ । ਕਹਾਣੀ ਦੇ ਪਾਤਰ ਆਕਾਰ ਦੇ ਕਾਰਨ ਸਮਾਜੀ ਪਦਾਰਥਾਂ (social categories) ਤਕ ਹੀ ਸੀਮਤ ਹੁੰਦੇ ਹਨ । ਉਹਨਾਂ ਦਾ ਮਨੋਵਿਗਿਆਨ ਵੀ ਸ਼੍ਰੇਣੀ ਦੇ ਮਨੋਵਿਗਿਆਨ ਹੁੰਦਾ ਹੈ ਕਿਉਂਕਿ ਲੇਖਕ ਕੋਲ ਜਜ਼ਬੇ ਦੀ ਬਾਰੀਕੀ, ਭਾਵਾਂ ਦੇ ਖੇਲ ਅਤੇ ਮੰਤਵ ਦੀ ਗੁੰਝਲ ਖੋਹ ਲਣ ਦਾ ਮੌਕਾ ਨਹੀਂ ਹੁੰਦਾ । ਇਸੇ ਕਾਰਨ ਕਹਾਣੀ ਵਿਚ ਪਾਤਰ ਦੀ ਇੱਨੀ ਉਸਾਰ ਨਹੀਂ ਹੋ ਸਕਦੀ ਕਿ ਉਹ ਚੇਤਨਤਾ ਅਤੇ ਸਿਆਸੀ ਸੂਝ ਪ੍ਰਾਪਤ ਕਰ ਲਵੇ । ਕਹਾਣੀ ਦੀ ਇਸ ਅਸਮਰਥਾ ਤੋਂ ਅਨਜਾਣ ਹੋਣ ਕਰਕੇ ਸਾਡੇ ਕਹਾਣੀਕਾਰ ਮਲੋ-ਜ਼ੋਰੀ ਇਹ ਚੀਜ਼ਾਂ ਲੈ ਆਉਂਦੇ ਹਨ; ਜਿਸ ਕਟਕੇ ਕਹਾਣੀ ਅਤੇ ਲੇਖਕ ਦੋਹਾਂ ਨਾਲ ਅਨਿਆਂ ਹੋ ਜਾਂਦਾ ਹੈ । ਕਹਾਣੀਕਾਰ ਆਪਣਾ ਅਦਰਸ਼ ਨ ਵਲਕਾਰ ਦੇ ਮੁਕਾਬਲੇ ਤੇ ਬੜੇ ਸੰਕੋਚ ਨਾਲ ਦਸਦਾ ਹੈ । ਨਾਵਲ ਅਤੇ ਕਹਾਣੀ ਵਿਚ ਹੋਰ ਵੀ ਭੇਤ ਹਨ । ਸਥਿਤੀ (situation) ਦੀ ਕਹਾਣੀ ਬੜੀ ਕਾਮਯਾਬ ਰਹਿੰਦੀ ਹੈ ਪਰ ਨਾਵਲ ਜਾਸੂਸੀ ਨਾਵਲ ਦੇ ਪੱਧਰ ਤੇ ਜਾ ਡਿਗਦਾ ਹੈ । ਕਹਾਣੀ ਦੇ ਪਾਤਰ, ਸਾਧਾਰਨ, ਮਾਮਲੀ ਅਤੇ ਆਮ ਜਹੇ ਹੁੰਦੇ ਹਨ । ਮੌਪਸਾਂ ਇਸ ਦੀ ਪੂਰਨ ਮਸਾਲ ਹੈ । ਪਾਤਰ ਦੀ ਕਹਾਣੀ ਕੇਵਲ ਕਹਾਣੀ ਦੀ ਹੱਦ ਤਕ ਦਲ ਲਗਵੀਂ ਹੋ ਸਕਦੀ | ਹੈ । ਜੇ ਇਸ ਦਾ ਨਾਵਲ ਬਣ ਜਾਵੇ ਤਾਂ ਬੇਪ੍ਰਤੀ ਹੋ ਜਾਂਦੀ ਹੈ । ਪਾਤਰ ਦੀ ਕਹਾਣੀ (story of character) ਨੂੰ ਪਾਤਰੀ ਨਾਵਲ ( character novel) ਨਾਲ ਰਲਾ ਦੇਣਾ ਕੇਵਲ ਭੁੱਲ ਹੈ । ਇਹਨਾਂ ਵਿਚ ਸ਼ਬਦ 'ਪਾਤਰ' ਦੀ ਸਾਂਝ ਹੈ ਅਤੇ ਬਾਕੀ ਸਭ ਕੁਝ ਭਿੰਨ ਹੈ । ਇਸ ਕਰਕੇ ਸਾਡੀ ਕਹਾਣੀ ਦੀ ਅਤਿ-ਭਾਵੁਕਤਾ (Sentimentalism) ਦਾ ਸੰਬੰਧ ਕਿਸੇ ਦਰਸ਼ਕ ਨਾਲ ਨਹੀਂ ਸਗੋਂ ਕਹਾਣੀ ਦੀ ਤਕਨੀਕੀ ਅਸਫਲਤਾ ਨਾਲ ਹੈ । ਪ੍ਰਗਤੀਵਾਦ ਮੰਤਵ ਦਾ ਇਕ ਹੋਰ ਤਰੀਕੇ ਨਾਲ ਵੀ ਸਬੰਧ ਹੋ ਸਕਦਾ ਹੈ । ਪ੍ਰਗਤੀਵਾਦੀ ਦਰਸ਼ਨ ਤਰਕ (reason) ਤੇ ਬੜਾ ਜ਼ੋਰ ਦਿੰਦਾ ਹੈ । ਇਸ ਦੀ ਦਾਰਸ਼ਨਿਕ ਆਲੋਚਨਾ ਨਾਲ ਆਮ ਲੇਖਕ ਨੇ ਅਜੇ ਘੱਟ ਹੀ ਤਅੱਲਕ ' ਪੈਦਾ ਕੀਤਾ ਹੈ। ਪਰ ਸਾਡੇ ਕਹਾਣੀਕਾਰ ਕਹਾਣੀ ਲਿਖਣ ਵੇਲੇ ਤਰਕ ਨੂੰ ਭੁੱਲ ਜਾਂਦੇ ਹਨ । ਉਹ ਫ਼ਰ' ਸੀਸੀ ਕਹਾਣੀਕਾਰ ਤੋਂ ਸਿੱਖ ਸਕਦੇ ਹਨ ਕਿ ਤਰਕ ਅਤੇ ਕਹਾਣੀ ਨਾਲ ਨਾਲ ਚੱਲ ਸਕਦੇ ਹਨ ਅਤੇ ਦੋਵੇਂ ਇਨੇ ਚੰਗੇ ਤਰੀਕੇ ਨਾਲ ਨਿਭਾਏ ਜਾ ਸਕਦੇ ਹਨ ਕਿ ਪਾਠਕ ਨੂੰ ਤਰਕ ਅਤੇ ਕਹਾਣੀ ਵਿਚ ਕੋਈ ਫ਼ਰਕ ਨਜ਼ਰ ਨਹੀਂ ਆਉਂਦਾ । ਤਰਕ ੨੪