ਪੰਨਾ:Alochana Magazine November 1964.pdf/29

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

Jਸਾ ਹੈ । ਕਹਾਣੀ ਦਾ ਅੰਤ ਇਹ ਹੈ : ......... ਤੂੰ ਕਿਸ ਨੂੰ ਨਮਸਕਾਰ ਕੀਤੀ ਹੈ ? ਮੈਂ ਪੁਛਿਆ । ਉਸ ਇਸਤਰੀ ਨੂੰ ਤੂੰ ਕਹਿੰਦਾ ‘ਮੈਂ ਕਿਸੇ ਪ੍ਰਾਣੀ ਨੂੰ ਇਸਤਰ੍ਹਾਂ ਦੀ ਨਮਸਕਾਰ ਨਹੀਂ ਕਰਦਾ। “ਨਹੀਂ, ਇਹ ਕੋਈ ਇਕਲਾ ਪਾਣੀ ਨਹੀਂ ਹੈ । ਇਹ ਤੇ ਇਕ ਲਹਿਰ ਵਾਂਗ ਹੈ ਇਕ ਹਵਾ ਹੈ, ਇਕ ਰੰਗ ਹੈ । ਅਸਲ ਵਿਚ ਇਹ ਤੁਹਾਡਾ ਨਵਾਂ ਭਾਰਤ ਹੈ ।" ਸੋ ਕਹਾਣੀ ਦੀ ਕਾਮਯਾਬੀ ਸੁਝਾਉ, ਮਲਿੰਗਟਨ ਦੇ ਪਾਤਰ, ਅਤੇ ਡਾਕਟਰਨੀ ਦੀ ਬਹਿਸ ਤੋਂ ਪੈਦਾ ਹੋਈ ਹੈ | ਸ੍ਰੀ ਵਿਰਕ ਦੀ ਅਸਧਾਰਨ ਕਹਾਣੀਕਲਾ ਦੇ ਇਹ ਅਸਾਧਾਰਨ ਹਥਿਆਰ ਹਨ ਜਿਹਨਾਂ ਵਿਚੋਂ ਕੇਵਲ ਸੁਝਾਉ ਹੀ ਉਹਨਾਂ ਦਾ ਪ੍ਰਮੁੱਖ ਸਾਧਨ ਹਨ । ਬਾਕੀ ਤਰੀਕੇ ਲੋੜ ਅਨੁਸਾਰ ਵਰਤ ਲਏ ਜਾਂਦੇ ਹਨ । ਇਹ ਸੀ ਵਿਰਕ ਦੀ ਪ੍ਰਤਿਭਾ ਹੈ ਕਿ ਉਹ ਸਾਡੀ ਕਹਾਣੀ ਦੀ ਊਣਤਾਈ ਨੂੰ ਹੀ ਆਪਣੀ ਤਕੜਾਈ ਵਿਚ ਬਦਲਣ ਦੇ ਸਫਲ ਹੋ ਗਏ ਅਤੇ ਕਹਾਣੀ ਨੂੰ ਯੂਰਪੀ ਪੱਧਰ ਤੇ ਲੈ ਗਏ । ਉਹਨਾਂ ਦੀ ਕਹਾਣੀ ਦਾ ਢੰਗ ਉਹਨਾਂ ਦੀ ਆਪਣੀ ਘਾਲਨਾ ਦੀ ਕਿਰਤ ਹੈ । ਹੁਣ ਪੰਜਾਬੀ ਕਹਾਣੀ ਨੂੰ ਇਹ ਕਹਣ ਦੀ ਲੋੜ ਨਹੀਂ ਕਿ ਫਲਾਨਾ ਕਹਾਣੀਕਾਰ ਚੈਖੌਫ਼ ਵਾਂਗੂ ਅਤੇ ਫਲਾਨਾ ਮੌਪਸਾਂ ਵਾਂਗੂ ਲਿਖਦਾ ਹੈ । ਸੀ ਵਿਰਕ ਦੀ ਤਕਨੀਕ ਸੌਖਿਆਂ ਹੀ ਹੱਥ ਆਉਣ ਵਾਲੀ ਚੀਜ਼ ਨਹੀਂ ਹੈ । ਇਸ ਲਈ ਨਵੇਂ ਕਹਾਣੀ ਕਾਰ ਨੂੰ ਇਹਨਾਂ ਪਿਛੇ ਕਾਫ਼ੀ ਸਿਖਿਆਂ ਤੋਂ ਬਾਅਦ ਹੀ ਲੱਗਣਾ ਪਵੇਗਾ। ਉਹਨਾਂ ਦੀ ਜਿੱਤ ਬਾਕੀ ਕਲਾਕਾਰਾਂ ਲਈ · ਆਪਣੀ ਸ਼ੈਲੀ ਤੇ ਕਾਬੂ ਪਾਉਣ ਲਈ ਵੰਗਾਰ ਹੈ । ਇਸ ਸਾਧਾਰਨ ਜਿਹੇ ਲੇਖਕ ਦੀ ਆਸ ਹੈ ਕਿ ਇਸ ਤੋਂ ਕਿਤੇ ਜ਼ਿਆਦਾ ਤਕੜੇ ਆਲੋਚਕ ਅਤੇ ਵਿਦਵਾਨ ਸਾਡੇ ਸਾਹਿਤ ਦੀ ਤਕਨੀਕੀ ਆਲੋਚਨਾ ਕਰਕੇ ਕਲਾਕਾਰਾਂ ਦੇ ਸਹਾਈ ਹੋਣਗੇ । 8 ੨੮