ਪੰਨਾ:Alochana Magazine November 1964.pdf/3

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਪੁਸਤਕ ਤਕ ਸੀਮਤ ਸੀ । ਉਹ ਪੁਸਤਕ ਮੀ ‘ਹਾਤਮ ਤਾਈਂ (ਉਰਦੂ ਵਿਚ । ਬਾਲਪਣ ਤੇ ਵਾਤਾਵਰਣ ਨੇ ਇਸ ਪਾਸੇ ਵਲ ਮੋੜਾ ਦੇਣ ਵਿਚ ਜ਼ਰੂਰ ਸਹਾਇਤ' ਕੀਤੀ ਜਾਪਦੀ ਹੈ । ਮੇਰੇ ਪਿਤਾ ਤੇ ਮਾਤਾ ਆਮ ਤੌਰ ਤੇ ਬਾਰ ਜ਼ਿਲਾ ਸ਼ੇਖੂਪੁਰਾ ਵਿਚ ਰਹਿੰਦੇ ਸਨ ਅਤੇ ਪੜ੍ਹਾਈ ਖਾਤਰ ਮੇਰੇ ਭਾਈ ਤੇ ਮੈਨੂੰ ਵਿਧਵਾ ਭੂਆ ਦੀ ਸੁਪ੍ਰਸਤੀ ਹੇਠ ਜੱਦ ਪਿੰਡ (ਜ਼ਿਲਾ ਜਾਲਧਰ) ਵਿਚ ਛਡਿਆਂ ਹੋਇਆ ਸੀ । ਭਲਾ ਬਜ਼ੁਰਗ ਭੂਆ ਨੇ ਸਾਡੇ ਉਤੇ ਕੀ ਕਾਬੂ ਪਾਉਣਾ ਸੀ, ਸਗੋਂ ਅਸੀਂ ਉਸ ਉਤੇ ਭਾਰੂ ਸਾਂ ਤੇ ਉਸ ਲਈ ਆਫ਼ਤ ਬਣੇ ਹੋਏ ਸਾਂ । ਬਚਪਨ ਵਿਚ ਮਿਲੀ ਅੜ-ਖੁਲ ਅਤੇ ਬੇਲਗਾਮ ਰੁਚੀ ਦਾ ਸਾਰੇ ਜੀ : ਨ ਅਤੇ ਰਚਨਾ ਉਤੇ ਪ੍ਰਭਾਵ ਪਿਆ ਲਗਦਾ ਹੈ ।

ਸਾਡੇ ਘਰ ਬਜ਼ੁਰਗਾਂ ਦਾ ਮਲਾਇਆ ਤੋਂ ਲਿਆਂਦਾ ਸਾਰੇ ਦਾ ਸਾਰਾ ਸੀਸ਼ੇ ਦਾ ਇਕ ਜੰਗੀ ਲੈਂਪ ਹੁੰਦਾ ਸੀ, ਜਿਸ ਦੇ ਦੁਆਲੇ ਪੰਦਰਾਂ ਵੀਹ ਪਿੰਡ ਦੇ ਮੁੰਡੇ ਰਾਤ ਨੂੰ ਪੜ੍ਹਦੇ ਹੁੰਦੇ ਸਨ । ਬਿਨਾਂ ਉਸਤਾਦ ਦੇ ਤਾਂ ਮੁੰਡੇ ਕਲਾਸ ਵਿਚ ਨਹੀਂ ਪੜ੍ਹਦੇ ਫੇਰ ਬਿਨਾਂ ਡਰ ਭੌ ਦੇ ਰਾਤਾਂ ਨੂੰ ਪੜ੍ਹਨ ਦਾ ਸ ਲ ਕਿਵੇਂ ਪੈਦਾ ਹੋ ਸਕਦਾ ਸੀ । ਬੈਠਕ ਪਿੰਡ ਦੇ ਇਕਲਵਾਂਝੇ ਹੋਣ ਕਾਰਨ ਸਾਰੀ ਸਾਰੀ ਰਾਤ ਖਪ ਪਾਉਣ, ਗੀਤ ਗਾਉਣ, ਸ਼ਬਦ ਸਲੋਕ ਪੜ੍ਹਨ ਅਤੇ ਸ਼ਰਾਰਤਾਂ ਕਰਨ ਦੀ ਪੂਰਨ ਛੂਟੀ ਹੁੰਦੀ ਸੀ । ਆਂਡ-ਗੁਆਂਢ ਦੇ ਪਿੰਡਾਂ ਵਿਚ ਨਕਲਾਂ ਤੇ ਰਾਸਾਂ ਦੇਖਣ ਲਈ ਖਿਸਕ ਜਾਣਾ ਆਮ ਗਲ ਸੀ । ਸਾਡੇ ਪਿੰਡ ਦੇ ਲਾਗੇ ਦੋਹੀਂ ਪਾਸੀਂ ਦੋ ਵਡੇ ਕਸਬੇ ਹਨ-ਲਸਾੜਾ ਅਤੇ ਔੜ | ਲਸਾੜੇ ਹਰ ਸਾਲ ਕਈ ਕਈ ਦਿਨ ਰਾਮ ਲੀਲਾ ਹੋਇਆ ਕਰਦੀ ਸੀ ਅਤੇ ਔੜ ਦੁਸਹਿਰੇ ਦੇ ਦਿਨਾਂ ਵਿਚ . ਅਠ-ਦਸ ਦਿਨ ਰਾਮ ਲੀਲਾ । ਇਨ੍ਹਾਂ ਦੋਹਾਂ ਥਾਵਾਂ ਦੀਆਂ ਲੀਲਾਵਾਂ ਦਾ ਵੀ ਡੂੰਘਾ ਪਰਭਾਵ ਪਿਆ ਜਾਪਦਾ ਹੈ ।

ਪਰ ਬਚਪਨ ਦਾ ਖੇਡ ਤਮਾਸ਼ੇ ਦੇਖਣ ਦਾ ਅਥਾਹ ਤੇ ਅਮੋੜ ਸ਼ੌਕ ਦੁਆਬਾ ਖਾਲਸਾ ਸਕੂਲ ਜਾਲੰਧਰ ਮੈਕ ਵਿਚ ਪੜ੍ਹਦਿਆਂ ਪ੍ਰਗਟ ਹੋਇਆ । ਉਨੀਂ ਦਿਨੀ ਪਾਰਸੀ ਥੇਟਰੀਕਲ ਕੰਪਨੀਆਂ ਜਾਲੰਧਰ ਸ਼ਹਿਰ ਅਤੇ ਛਾਉਣੀ ਆਮ ਆਉਂਦੀਆਂ ਸਨ । ਹੋਸਟਲ ਤੋਂ ਚੋਰੀ ਨਸ ਕੇ ਨਾਟਕ ਦੇਖਣ ਦਾ ਆਪਣਾ ਸੁਆਦ ਸੀ । ਸ਼ੌਕ ਪੂਰਤੀ ਲਈ ਨਸਣ ਸਮੇਂ ਦਾ ਡਰ ਤੇ ਘਬਰਾਹਟ ਆਪਣੇ ਆਪ ਵਿਚ ਨਾਟਕੀ ਅਮਲ ਸਨ।1931 ਵਿਚ ਭਾਰਤ ਦੀ ਸਭ ਤੋਂ ਪਹਿਲੀ ਬੋਲਣ ਵਾਲੀ ਫ਼ਿਲਮ 'ਆਲਮਆਰਾ' ਲਗੀ । ਪਹਿਲੇ ਦਿਨ ਪਹਿਲਾ ਸ਼ੇ ਦੇਖ ਕੇ ਹੀ ਸਾਹ ਲਿਆ। ਉਨ੍ਹਾਂ ਦਿਨਾਂ ਵਿਚ ਹੀ ਨੰਦਾ, ਗਵਰਨਮੈਂਟ ਕਾਲਜ ਹੁਸ਼ਿਆਰ ਪੁਰ ਤੋਂ ਆਪਣਾ ਨਾਟਕ ਭਰਾ ਖੇਡਣ ਟਾਊਨ ਹਾਲ ਜਾਲੰਧਰ ਸ਼ਹਿਰ ਆਇਆਂ। ਪੰਜਾਬੀ ਦਾ ਪਹਿਲਾਂ ਆਧੁਨਿਕ ਨਾਟਕ ਦੇਖ ਕੇ ਮਨ ਉਤੇ ਅਜੀਬ ਪ੍ਰਭਾਵ ਪਿਆ।

ਨਾਟਕ ਕਲਾ ਵਲ ਇਹ ਅੰਤਰੀਵ ਰੁਚੀ ਤੇ ਸ਼ੌਕ ਐਫ. ਸੀ. ਕਾਲਜ ਲਾਹੌਰ ਪੜ੍ਹਨ ਸਮੇਂ ਵਿਸ਼ੇਸ਼ ਤੌਰ ਤੇ ਪ੍ਰਗਟ ਹੋਇਆ ਜਦੋਂ ਇਕ ਦਿਨ ਮਿਸਿਜ਼ ਨੋਰਾ ਰਿਚਰਡ ਨੇ ਕਾਲਜ ਦੇ ਹਾਲ ਵਿਚ ਨਾਟਕ ਤੇ ਰੰਗ ਮੰਚ ਬਾਰੇ ਸੁਆਦਲਾ ਭਾਸ਼ਣ ਦਿੱਤਾ ਅਤੇ ਵਿਦਿਆਰਥੀਆਂ