ਪੰਨਾ:Alochana Magazine November 1964.pdf/32

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਸਾਵਾਂ ਕਰਨ ਦੀ ਅਸਫਲ ਕੋਸ਼ਿਸ਼ ਕਰ ਰਹਿਆ ਹੈ । ਅਜਿਹੇ ਸਮਿਅਕ ਪ੍ਰਭਾਵ ਤੋਂ ਚੇਤੰਨ ਸਾਹਿਤਕਾਰ ਕਿਵੇਂ ਅਭਿੱਜ ਰਹਿ ਸਕਦਾ ਹੈ । ਪਰ ਸਾਹਿਤ ਦੇ ਹੋਰ ਰੂਪਾਂ ਦੇ ਟਾਕਰੇ ਤੇ ਕਵੀ ਦੀ ਮਾਨਸਿਕ ਅਵਸਥਾ, ਭਾਵਾਤਮਕ ਹੋਣ ਕਰਕੇ, ਪ੍ਰਭਾਵ ਸ੍ਰਣ ਕਰਨ ਲਈ ਵਧੇਰੇ ਤਤਪਰ ਹੁੰਦੀ ਹੈ ।ਉਹ ਛਿਣ-ਭੰਗਰੇ ਅਨੁਭਵ ਨੂੰ ਆਪਣੇ ਵਸੀਕਾਰ ਵਿਚ ਤਰਤ ਲੈ ਲੈਂਦੀ ਹੈ । ਇਹ ਹੀ ਕਾਰਣ ਹੈ ਕਿ ਦਰਸਾਈਆਂ ਗਈਆਂ ਗੁੰਝਲਾਂ, ਭਾਵਨਾਵਾਂ, ਸਚਾਂ ਉਦਗਾਰਾਂ ਅਤੇ ਪਰਸਪਰ ਮਾਨਸਿਕ-ਦਵੰਦਾਂ ਦਾ ਵਰਨਣ ਜਿੰਨਾ ਪਿਛਲੇ ਕੁਝ ਇਕ ਵਰਿਆਂ ਵਿਚ ਪ੍ਰਚੰਡ ਚਿੰਤਨ ਵਾਲੇ ਕਵੀਆਂ ਨੇ ਕੀਤਾ ਹੈ, ਸ਼ਾਇਦ ਹੀ ਕਹਾਣੀ, ਇਕ ਗੀ ਜਾਂ ਹੋਰ ਸਾਹਿਤ-ਰੂਪਾਂ ਦੁਆਰਾ ਕੀਤਾ ਗਇਆ ਹੋਵੇ । ਅਜੋਕੇ ਵਿਅੱਕਤੀ ਦਾ ਸੈ-ਅਧਿਅਨ; ਸਾਮਾਜਿਪ ਵਾਤਾਵਰਣ ਵਿਚ ਮਾਨਸਿਕ ਗੁੰਝਲ ਦਾ ਤਾਰਕਿਕ ਅਤੇ ਮਨੋਵਿਗਿਆਨਕ ਨਿਰੀਖਣ; ਨਿੱਜਵਾਦੀ ਅਤੇ ਅੰਤਰ-ਮੁਖੀ ਰਚੀ; ਕ ਮ ਵਾਸ਼ਨਾ ਦਾ ਮਨੁੱਖੀ ਮਨ ਉਤੇ ਕਰਮ ਅਤੇ ਉਸ ਤੋਂ ਉਥਪਨ ਹੋਏ ਬਹੁਮੁਖੀ ਉਦਗਾਰਾਂ ਉਤੇ ਕਟਾਖਸ਼, ਮਾਨਵ ਦਾ ਆਂਤ੍ਰਿਕ ਖਿਲਾ, ਅਤ ਅਤੇ ਬੇ-ਪਰਤੀ ਵਾਲੀ ਅਸਫਲ ਅਵਸਥਾ ਵਿਚ ਭਰਪੂਰ ਸਫਲਤਾ ਦੀ ਹਉਂ ਭਰੀ ਕਲਪਣਾ, ਸ਼ੈ-ਵਿਰੋਧ ਦੀ ਬਹੁ ਮਾਤਰਾ; ਤੁਲਣਾਤਮਕ ਦ੍ਰਿਸ਼ਟੀ; ਅਣ-ਆਸਤਕ ਅਨੁਭਵ ਅਤੇ ਰੋਮਾਂਚਿਕ ਰੁਚੀ ਦੇ ਰਵਾਇਤੀ ਅਨੁਭਵ-ਪ੍ਰਗਟਾ ਦਾ ਵਿਰੋਧ, ਇਹ ਨਵੀਂ ਕਵਿਤਾ ਦੇ ਕੁਝ ਕੁ ਵਸਤੂ ਦੇ ਪੱਖ ਲੱਛਣ ਹਨ । ਸਰਦੀ ਅਤੇ ਰਵਾਇਤੀ ਸ਼ਬਦ-ਚੋਣ ਤੋਂ ਸੰਕੋਚ, ਵਰਨਣ ਦਾ ਚਿੰਨ੍ਹਾਂ ਮਕ ਤੇ ਸੰਜਮ ਵਾਲੀ ਪ੍ਰਗਟਾ, ਭਾਵ- ਪ੍ਰਤੀਬਿੰਬ ਅਨੁਸਾਰ ਸ਼ਬਦ ਸਮਾਸ-ਉਸਾਰੀ; ਅਲਬੇਲਾ ਪਰ ਸਖਮ ਜਹਾ ਲੈਅ-ਪ੍ਰਬੰਧ; ਰਾਗਾਤਮਕ ਬਲ ਦੀ ਅਣਹੋਂਦ, ਬੌਧਿਕ ਸ਼ੈਲੀ; ਇਤਿਹਾਸਕ ਮਿਥਿਹਾਸਕ ਸੰਕੇਤਾਂ ਅਤੇ ਚਿੰਨ੍ਹਾਂ ਦੁਆਰਾ ਵਿਲੱਖਣ ਭਾਂਤ ਦੇ ਨਵੇਂ ਅਰਥ-ਭਾਵ ਅਤੇ ਤੁਲਣਾ; ਵਰਨਣ ਵਿਚ ਸਪੱਸ਼ਟਤਾ ਦੀ ਥਾਂ ਬਹੁਤ ਕੁਝ ਅਣ-ਕਹਾ ਰਹਿਣ ਦੇਣਾ ਅਤੇ ਅਛੂਤੇ ਭਾਵ-ਚਿਤਰ ਤੇ ਬਿੰਬਾਵਲੀ, ਇਸ ਕਵਿਤਾ ਦੇ ਕੁਝ ਰੂਪ ਗੁਣ ਹਨ । ਅਜੋਕੀ ਨਵੀ ਪੰਜਾਬੀ ਕਵਿਤਾ ਵਿਚ ਉਪਰੋਕਤ ਲੱਛਣ ਵਿਆਪਕ ਹਨ । ਇਸ ਦੀ ਭਾਵ-ਪ੍ਰਣਾਲੀ ਅਤੇ ਸ਼ੈਲੀ ਧਾਰਾ ਨੂੰ ਵਿਲੱਖਣ ਸੇਧ ਦੇਣ ਵਿਚ ਹਰਿਭਜਨ ਸਿੰਘ, ਜਸਵੰਤ ਸਿੰਘ ਨੇਕੀ, ਤਾਰਾ ਸਿੰਘ ਅਤੇ ਸੁਖਬੀਰ ਸਿੰਘ ਆਦਿ ਦੀ ਸੱਚ 'ਲਕ ਸ਼ਕਤੀ ਨੇ ਉਸਾਰ ਅਤੇ ਸਿਹਤਮੰਦ ਕੰਮ ਕੀਤਾ ਹੈ । ਹਰਭਜਨ ਸਿੰਘ ਪ੍ਰਚੰਡ ਬੁੱਧੀ ਵਾਲਾ ਦੁਰਦਰਸ਼ੀ ਕਵੀ ਹੈ, ਜਿਸ ਦੀ ਕਲਾ-ਦ੍ਰਿਸ਼ਟੀ ਕਿਸੇ ਕਾਰਣ ਅਤੇ ਕਰਜ਼ ਦਾ ਬਿੰਬ · ਹੀ ਰੂਪਮਾਨ ਨਹੀਂ ਕਰਦੀ, ਸਗੋਂ ਇਨ੍ਹਾਂ ਦੇ ਪ੍ਰਤੀਕਰਮ ਦਾ ਸੂਖਮ ਪਰ ਗਤੀ-ਸ਼ਲ ਅੰਗਨਿਖੇੜ ਵੀ ਕਰਦੀ ਹੈ ਮੇਰਾ ਦਰਵਾਜ਼ਾ ਇਕ ਉਬਾਸੀ ਵਾਂਗੂ ਖੁਲਦਾ ਹੈ, ਮੈਂ ਆਪਣਾ ਆਪਾ ਹੂੰਝ ਗਲੀ 'ਚੋਂ ਅੰਦਰ ਸੁਟਦਾ ਹਾਂ, ੩੧