ਪੰਨਾ:Alochana Magazine November 1964.pdf/33

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


- ਮੈਨੂੰ ਹੁਮਸ ਦਾ ਪਰਦਾ ਹੈ । ਮੈਂ ਸਦਾ ਪੂਰੇ ਵਿਚ ਨੰਗਾਂ ਹਾਂ -- - ਮੇਰੇ ਘਰ ਵਾਲੀ ਘਰ ਦਾ ਕੂੜਾ ਹੂੰਝ - ਗਲੀ ਵਿਚ ਬਾਹਰ ਸੁਟਦੀ ਹੈ ਮੈਂ ਡਰਦਾ ਹਾਂ ਮੇਰੀ ਘਰ ਵਾਲੀ ਮੈਨੂੰ ਕਿਤੇ ਨ ਵੇਖ ਲਏ, ਸਭ ਗਰ ਦੇ ਗਏ ਹਾਰੇ ਹੁਣ ਮੇਰੀ ਹੀ ਵਾਰੀ 3 ਅਤੇ :- ਮੈਂ ਉਸ ਦਾ ਹਾਸਾ ਤੱਕਿਆ ਸੀ, ਉਸ ਦਾ ਹਾਸਾ ਸਣ ਨ ਸਕਿਆ ਕੀਕਣ ਸੁਣਦਾ ਸਭ ਹਸਦੇ ਵਿਚ ਉਹ ਹਸਦਾ ਸੀ, ਮੇਰਾ ਕਾਹਵਾ-ਘਰ ਦਾ ਮੇਲੀ ਹਰ ਮਹਿਫ਼ਲ ਵਿਚ ਹਾਜ਼ਰ ਹੁੰਦਾ--ਪ੍ਰਟ ਨ ਹੁੰਦਾ ਹਰ ਹਾਸੇ ਦੀ ਧੁਪ ਸਕਦਾ । ਹਰ ਨਿੰਦਿਆਂ ਦੀ ਛਾਵੇਂ ਬਹਿੰਦਾ ਹਰ ਮੌਸਮ ਦੀ ਉਂਗਲੀ ਫੜ ਕੇ ਤੁਰਿਆ ਜਾਂਦਾ -- ਪਤਾ ਨਹੀਂ ਉਹ ਕਿਵੇਂ ਮਰ ਗਿਆਂ ਅਸੀਂ ਅਜੇ ਜਿਉਂਦੇ ਜਿਉਂਦੇ ਹਾਂ । ਅਜੋਕਾ ਸਿਆਣਾ ਪਾਠਕ ਮਹਸੂਸ ਕਰਦਾ ਹੈ ਕਿ ਅਜਿਹੇ ਕਵੀਆਂ ਦੇ ਪ੍ਰਵੇਸ਼ ਤੋਂ ਰਲਾਂ ਉਪਰੋਕਤ ਭਾਂਤ ਦੇ ਸਜਰੇ ਭਾਵ-ਪ੍ਰਬੰਧ ਅਤੇ ਲੈਅ ਪ੍ਰਬੰਧ ਦਾ ਲਗ-ਪਗ ਅਭਾ ਵੇ ਸੀ । ਇਸ ਲਈ ਇਨ੍ਹਾਂ ਦੀ ਕਾਵਿ-ਦੇਣ ਨੂੰ ਸਨਮਾਨ ਮਿਲਣਾ ਅਜੋਕੇ ਸੁਹਿਰਦ ' ਅਤੇ ਗੁਣਵੰਤ ਪਾਠਕ ਦੀ ਸੂਝ ਦਾ ਪ੍ਰਮਾਣ ਹੈ । ਸੰਤੋਖ-ਜਨਕ ਗੱਲ ਇਹ ਹੈ ਕਿ ਭਾਵ- fਟੀ ਵਲੋਂ ਇਹ ਕਵੀ ਨਿਰੋਲ ਅੰਤਰਮਖੀ ਨਹੀਂ, ਸਗੋਂ ਬਾਹਟ-ਮੁਖੀ ਤੌਰ ਤੇ ਚੇਤੰਨ ਹੋਣ ਕਰਕੇ ਇਨ੍ਹਾਂ ਦੀ ਕਾਵਿ-ਰਚਨਾ ਵਿਚ ਸੁਮੇਲ ਅਤੇ ਇਕ-ਸੁਰਤਾ ਹੈ । ਨਾਲੇ ਇਨ੍ਹਾਂ ਦੀ ਰਚਨਾ ਭਾਵ-ਹੀਣ ਜਾਂ ਭਾਵਮਕਤ ਨਾ ਹੋਣ ਕਰਕੇ ਅਕਵਿਤਾ ਦੇ ਦੋਸ਼ ਤੋਂ ਬਰੀ ਹੈ । ਇਨ੍ਹਾਂ ਦੀਆਂ ਰਚਨਾਵਾਂ ਵਿਚ ਤਾਜ਼ਗੀ ਦੀ ਝਲਕ ਵੇਖੀ ਜਾ ਸਕਦੀ ਹੈ-- ਇਕ ਟਿਪਣੇ ਤੋਂ ਉਣੀ ਮੇਰੀ ਜਿੰਦ, ੩੨