ਪੰਨਾ:Alochana Magazine November 1964.pdf/34

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਧਰਤ ਗਗਨ ਤੋਂ ਦੂਣੀ ਹੋਈ ਵਿਰਾਟ ' ਸੌੜੀ ਹੋਈ ਸ਼ੀਸ਼ੇ ਦੀ ਚੌਗਾਠ । ਸ਼ੀਸ਼ਾ ਲੱਜਿਤ ਹੈ ਪਰ ਅਜੇ ਤਿੜਕ ਨਹੀਂ ਸਕਿਆ ਉਸ ਦੀ ਅੱਖ ਵਿਚ ਝਲਕ ਰਿਹਾ ਹੈ । ਇਕ ਅਪ੍ਰਾਪਤ ਬੋਲ ! ਮੈਂ ਅਪਣੇ ਆਪੇ ਨੂੰ ਵੇਖ ਲਿਆ ਹੈ : ਹਿਮੰਡਾਂ ਵਿਚ ਇਕ ਟਿਪਣੇ ਦੀ ਜ਼ਾਤ, ਆਪੇ ਨੇ ਵੀ ਮੈਨੂੰ ਤਾੜ ਲਿਆ ਹੈ : ਟਿਪਣੇ ਦਾ ਹਿਮੰਡਾਂ ਜੇਡਾ ਪਲ ! ਜਸਵੰਤ ਸਿੰਘ ਨੇਕੀ] ਉੱਘਦਾ ਪਿੱਤਲ ਦਾ ਸੱਪ, ਨਰਗਸੀ ਫੁੱਲਾਂ ਦੇ ਗੁਲਦਸਤੇ ਦੇ ਕੋਲ ਆਪਣੇ ਰੋਗ ਜਿਹੇ ਪਰਛਾਵਿਆਂ ਤੇ ਸੌਂ ਗਿਆ ਨਿਤ ਸਜਦੇ ਨੇ ਅੰਗੀਠੀ 'ਤੇ-ਨਵੇਂ ਨਰਗਸ ਦੇ ਫੁਲ ਰੋਜ਼ ਗੱਲਾਂ ਕਰਨ ਕੁਲ ਆਲਮ ਦੀਆਂ ਕੌਣ ਦੇਵੇਗਾ ਹੁੰਗਾਰਾ ਅੱਜ ਦਾ ? " ਕਣਕੇ ਨੂੰ ਕੋਈ ਸੁਪਨਾ ਆਇਆ, ਮਿੱਟੀ ਨੂੰ ਕੋਈ ਫੁਰਨਾ ਫੁਰਿਆ ਮੈਂ ਜਿਨ੍ਹਾਂ ਪਿੱਛੇ ਲੱਗ ਤੁਰਿਆ ਕੁਝ ਅਚਾਨਕ ਛਪਨ ਹੋ ਗਏ ਕੁਝ ਧੁੱਪਾਂ ਦੇ ਅੰਗ ਲੱਗ ਪਿਘਲੇ, ਕੁਝ ਪੌਣਾਂ ਦੇ ਅੰਗ ਸਮਾਏ, ਉਹ ਤਾਂ ਸਭ ਪ੍ਰਛਾਵੇਂ ਸਨ । ਸ: ਸ: ਮੀਸ਼ਾ ਅਸੀਂ ਜੋ ਬੰਦ ਕਮਰੇ ਹਾਂ ਚੌਹ ਕੰਧਾਂ ਵਿਚ ਘਿਰੇ ਹੋਏ ਸ਼ਾਹ ਨੇਰੇ ਅਸੀਂ ਮਨੁੱਖ ਹਾਂ-ਸਤ ਰੰਗ ਸਿਰਜਣ ਵਾਲੇ । ਭੀੜੇ ਹੋਏ ਬੂਹਿਆਂ ਓਹਲਿਉ, ਨੁਕਰਾਂ ਝਾਕ · ਰਹੀਆਂ ਹਨ ਬਿਟ ਬਿਟ, ਨੀਲੀਆਂ ਝੀਤਾਂ ਵਾਲੇ ਅੰਬਰ ਦਾ ਰੰਗ ਗੂੜਾ ਜਿਸ ਵਿਚ ਦਿਨ ਨਿਤ ਦੀਵਾ ਬਾਲੇ ! ੩੩