ਪੰਨਾ:Alochana Magazine November 1964.pdf/35

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਅਸੀਂ ਜੋ ਆਪਣੀਆਂ ਹੀ ਹੋਂਦਾਂ ਦੀਆਂ - --... ", ਸਿਪੀਆਂ ਵਿਚ ਬੰਦ ਹੋਏ, ਜੀਉਂਦੇ ਪਏ ਹਾਂ । ਅਸੀਂ ਜੋ ਨੇਰੇ ਵਿਚ ਜੀਉਣ ਦੇ ਆਦੀ ਬਣ ਗਏ, ਅਸੀਂ ਜੋ ਮੋ-ਕੋਈ ਨ ਜੌਹਰੀ ਸਾਨੂੰ ਖਿਆਲੇ । ਸੁਖਬੀਰ] ਅਜਕੀ ਨਵੀਂ ਪੰਜਾਬੀ ਕਵਿਤਾ ਦੀ ਸਿਰਜਣਾ ਕਰਨ ਵਿਚ ਜਗਤਾਰ, ਅਜਾਇਬ ਕਮਲ, ਰਵਿੰਦਰ ਰਵੀ, ਗਿਆਨ ਸਿੰਘ, ਮੋਹਨਜੀਤ, ਗੁਲਵੰਤ, ਵਰਿਆਮ ਅਸਰ ਆਦਿ ਦੇ ਸਾਂਝੇ ਯਤਨਾਂ ਨੇ ਜਿਹੜੀ ਕਰਮ-ਸ਼ੀਲ ਰੂਚੀ ਅਤੇ ਸੁਹਿਰਦ ਭਾਵਨਾ ਦਾ ਕਲਾਤਮਕ ਪ੍ਰਮਾਣ ਦਿਤਾ ਹੈ, ਉਹ ਵੀ ਕਦਰ-ਯੋਗ ਹੈ । | ਪਰ ਕੁਝ ਇਕ ਅਜਿਹੇ ਕਵੀ ਵੀ ਅਜੋਕੇ ਪੰਜਾਬੀ ਕਾਵਿ-ਖੇਤਰ ਵਿਚ ਆਣ ਪਧਾਰੇ ਹਨ, ਜੋ ਉਦਗਾਰਾਂ ਦੇ ਘਿਰਣਿਤ ਰੂਪ ਦੇ ਪ੍ਰਕਾਸ਼ ਨੂੰ ਹੀ ਨਵੀਂ ਕਵਿਤਾ ਕਹਣ ਦੀ ਦਲੇਰੀ ਕਰ ਰਹੇ ਹਨ । ਅਜਿਹੇ ਕਵੀ ਨਿਰੋਲ ਅੰਤਰ-ਮੁਖੀ ਅਪਰੀ ਅਤੇ ਅਸੁਹਿਰਦ ਹੋਣ ਕਰਕੇ ਸਦਾਚਾਰਕ ਕੀਮਤਾਂ ਲਈ ਘਾਤਕ ਹਨ। ਅਸੁਹਿਰਦ ਅਤੇ ਰਣਿਤ ਭਾਂਤ ਦੇ ਮਾਨਕ-ਵਿਸ਼ਲੇਸ਼ਣ ਕਰਨ ਵਾਲੇ ਕਵੀਆਂ ਅਤੇ ਨਿਰੋਲ ਕਰਤੀਵਾਦੀਆਂ ਵਿਚ ਕੋਈ ਅੰਤਰ ਨਹੀਂ ਹੁੰਦਾ । ਇਨ੍ਹਾਂ ਕਿਰਤੀਵਾਦੀਆਂ ਨੂੰ ਸੰਸਾਰ ਦੇ ਵੱਖ ਵੱਖ ਦੇਸ਼ਾਂ ਦੇ ਸਾਹਿਤਕਾਰਾਂ ਨੇ ਸਮੇਂ ਸਮੇਂ ਰੱਜ ਕੇ ਭੰਡਿਆ ਅਤੇ ਇਹ ਭਰ ਗਏ । ਉਹ ਹੀ ਹਸ਼ਰ ਇਨਾਂ ਨਵੀਨ ਪੰਜਾਬੀ ਕਵੀਆਂ ਦਾ ਹੋਵੇਗਾ, ਕਿਉਂਕਿ ਖੋਟਾ ਸਿੱਕਾ ਹਨੇਰਿਆਂ ਵਿਚ ਵੀ ਬਹੁਤ ਦੇਰ ਨਹੀਂ ਚਲ ਸਕਦਾ । ਦੂਜੀ ਬੀਮਾਰੀ ਜੋ ਅਜੋਕੀ ਨਵੀਂ ਪੰਜਾਬੀ ਕਵਿਤਾ ਦੇ ਖੇਤਰ ਵਿਚ ਆ ਗਈ ਹੈ, ਵਿਚ ਰਚੀ ਹੈ । ਇਸ ਵਰਗ ਦੇ ਕਵੀ ਅਖੌਤੀ ਬੋਧਿਕ ਕਵਿਤਾ ਲਿਖਦੇ ਹੋਏ ਭਾਵ a ea ਦੇ ਕਲਾਤਮਕ ਸੁਹਜ ਨੂੰ ਨੇੜੇ ਨਹੀਂ ਫਟਕਣ ਦਿੰਦੇ । ਕੀ ਮਜਾਲ ਜੇ ਕਵਿਤਾ, ਵਾਰਤਕ ਤੋਂ ਨਿਖੜ ਸਕੇ । ਫਿਰ ਪ੍ਰਚਾਰ ਇਹ ਕਰਦੇ ਹਨ ਕਿ ਅਜੋਕੀ ਕਵਿਤਾ ਧੁੰਦ ਨਦੀ ਹੈ ਅਤੇ ਦਿਮਾਗ ਦੀ ਉਪਜ ਹੋਣ ਕਰਕੇ ਮਾਨਸਿਕ ਸੰਸਾਰ ਨਾਲ ਇੱਹਦਾ ਸੰਬੰਧ 11 ਉਹ ਇਹ ਨਹੀਂ ਸਮਝਦੇ ਕਿ ਕਵਿਤਾਂ ਫੋਟੋਗ੍ਰਾਫ਼ੀ ਨਹੀਂ, ਇਹ ਮਨੁਖ ਦੇ ਸਮੁੱਚੇ ਆਪੇ ਦੇ ਅਨੁਭਵ ਦਾ ਗਤੀ-ਛਲ, ਸੁਪਰਦ ਅਤੇ ਸੁਹਜਾਤਮਕ ਪ੍ਰਗਟਾ ਹੈ । ਸਾਡੇ ਵਿਚਾਰ ਅਨੁਸਾਰ ਅਵਿਤਾ ਭਾਵੇਂ ਕਿਸੇ ਕੋਣ ਤੋਂ ਲਿਖੀ ਗਈ ਹੋਵੇ-ਜੇ ਉਸ ਵਿਚ wਤ ਗੁਣ ਹਨ--ਉਹ ਰਸਿਕ ਪਾਠਕ ਨੂੰ ਜ਼ਰੂਰ ਬੇਗੀ । ਇਹ ਠੀਕ ਹੈ :ਕਿ ਉਚੇਰੀ ਕਵਿਤਾ ਨੂੰ ਮਾਨਣ ਵਾਲੇ ਪਾਠਕਾਂ ਦੀ ਗਿਣਤੀ ਅਜੇ ਸੀਮਿਤ ਜਿਹੀ ਹੈ, ਪਰ ਸਾਰੇ 13 ਨੂੰ ਗਿਆਨ-ਹੀਣ ਹੋਣ ਦਾ ਪ੍ਰਮਾਣ-ਪੱਤਰ ਦੇ ਦੇਣਾ ਘੋਰ-ਅਨਿਆਏ ਹੈ । | ਨਿਰਸੰਦੇਹ ਪੂਰਨ ਭਾਂਤ ਨਵੀਂ ਪੰਜਾਬੀ ਕਵਿਤਾ ਦੀਆਂ ਪ੍ਰਾਪਤੀਆਂ ਕੌਰਵ-ਸ਼ੀਲ ਹਨ, ਪਰ ਅਸਾਰਥਕ ਅਤੇ ਨਿੰਦਨੀ ਕਾਵਿ-ਪ੍ਰਗਟਾ ਉਚੇਰੇ ਸਾਹਿਤ ਲਈ ਘਾਤਕ ਸਿੱਧ ਹੁੰਦੇ ਬਨ ਦਤ ਲਈ ਇਨ੍ਹਾਂ ਦੇ ਮਾਰੂ ਅਸਰਾਂ ਤੋਂ ਬਚਣ ਦੀ ਲੋੜ ਹੈ । ੩੪