ਪੰਨਾ:Alochana Magazine November 1964.pdf/4

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਨੂੰ ਨਾਟਕ ਲਿਖਣ ਅਤੇ ਖੇਡਣ ਲਈ ਪ੍ਰੇਰਿਆ । ਭਾਸ਼ਣ ਤੋਂ ਉਪਰੰਤ ਨੋਰਾ ਦੀ ਨਾਟਕ ਕਲਾਸ ਵਿਚ ਸ਼ਾਮਲ ਹੋਣ ਲਈ ਜਿਨ੍ਹਾਂ ਚਾਰ ਪੰਜ ਵਿਦਿਆਰਥੀਆਂ ਨੇ ਆਪਣੇ ਨਾਂ ਲਖਵਾਏ ਉਨਾਂ ਵਿਚ ਇਕ ਮੈਂ ਵੀ ਸਾਂ । ਰਾ ਨੇ ਲਗ ਪਗ ਦੇ ਮਹੀਨੇ ਸੁਰਗਵਾਸੀ ਸਾਇੰਸਦਾਨ ਐਸ. ਐਸ. ਭਟਨਾਗਰ ਦੀ ਲਬਰਟਰੀ [ਗਵਰਮੈਂਟ ਕਾਲਜ } ਵਿਚ ਨਾਟਕ ਸ਼ਖਸ਼ਾ ਦੀ ਕਲਾਸ ਲਾਈ । ਨਾਟਕ ਕਲਾ ਬਾਰੇ ਮੁਢਲੀਆਂ ਗੱਲਾਂ ਦਸਣ ਤੋਂ ਬਾਅਦ ਅਭਿਆਸ ਵਜੋਂ “ਗੰਗਾ ਰਾਮ (ਪੁਰਾਣੇ ਢੰਗ ਦਾ ਇਕ ਸਕੂਲ ਮਾਸਟਰ) ਨਾਂ ਦੀ ਇਕ ਮਸਖਰੀ (ਲਖਣ ਲਈ ਉਸ ਨੇ ਕਿਹਾ । ਕੁਲ ਵਿਦਿਆਰਥੀਆਂ ਵਿਚ ਸ਼ਾਇਦ ਮੈਂ ਹੀ ਇਕੱਲਾ ਪੰਜਾਬੀ ਵਿਚ ਲਿਖਦਾ ਸਾਂ । ਨੋਰਾ ਦੀ ਹੱਲਾ ਸ਼ੇਰੀ ਤੇ ਅਗਵਾਈ ਨੇ ਸ਼ੌਕ ਨੂੰ ਅਮਲੀ ਰੂਪ ਦੇਣ ਵਿਚ ਸਹਾਇਤਾ ਕੀਤੀ । ਐਫ. ਸੀ. ਕਾਲਜ ਵਿਚ ਉਨੀਂ ਦਿਨੀਂ ਹਰ ਸਾਲ ਇਕ ਦੋ ਇਕਾਂਗੀ ਜਾਂ ਸੰਪੂਰਨ ਨਾਟਕ ਖੇਡੇ ਜਾਂਦੇ ਸਨ । ਉਨ੍ਹਾਂ ਖੇਲਾਂ ਵਿਚ ਪਰਦੇ ਪਿਛੇ ਕੰਮ ਕਰਨ ਦਾ ਵੀ ਵਰ ਮਿਲਿਆ । ਇਹ ਅਮਲੀ ਤਜਰਬਾ ਪਿਛੇ ਕਾਫੀ ਕੰਮ ਆਇਆ । ਅੰਗ੍ਰੇਜ਼ੀ ਦਾ fਧ ਵਿਦਵਾਨ ਪ੍ਰੋਫ਼ੈਸਰ ਵੈਲਟੀ ਉਨੀਂ ਦਿਨੀਂ ਐਫ਼ ਸੀ. ਕਾਲਜ ਵਿਚ ਸਾਨੂੰ ਸ਼ੈਕਸਪੀਅਰ ਪੜ੍ਹਾਉਂਦਾ ਸੀ। ਉਸ ਤੋਂ ਬਿਨਾ ਡਾ: ਮਿਠਾਈ (ਅਜ ਕਲ ਵਾਈਸ ਚਾਂਸਲਰ) ਨੇ ਸਾਡੀ ਕਲਾਸ ਨੂੰ ਇਕਾਂਗੀ ਨਾਟਕਾਂ ਦੀ ਪੁਸਤਕ ਬੜੀ ਦਿਲਚਸਪੀ ਨ ਬਾਲਪਣ ਤੋਂ ਕਾਲਜ ਦੀ ਪੜ੍ਹਾਈ ਦੇ ਅੰਤ ਤਕ ਦੇ ਜੀਵਨ ਉਤੇ ਝਾਤ ਮਾਰਨ ਨਾਲ ਸਪਸ਼ਟ ਹੁੰਦਾ ਹੈ ਕਿ ਬਚਪਨ ਵਿਚ ਮਿਲੀ ਅੜ ਖਲ਼ ਨੇ ਆਉਣ ਵਾਲੇ ਜੀਵਨ ਅਤੇ ਰਚਨਾ ਵਿਚ ਇਕ-ਦਮ ਕ ਦ ਪੈਣ ਦਾ ਸਾਹਸ ਨਾਟਕੀ ਪ੍ਰਗਟਾ ਲਈ ਰੂਚੀ, ਅਮਲ ਤੇ ਮੌਲਕਤਾ ਪੈਦਾ ਕੀਤੀ । ਇਸ ਤੋਂ ਬਿਨਾ ਕਾਲਜ ਦੇ ਜੀਵਨ ਵਿਚ ਨਾਟਕ ਲਿਖਣ ਲਈ ਸ਼ੌਕ ਤੇ ਰੁਚੀ ਵੀ ਪੈਦਾ ਹੋਈ : ਨੌਰਾ ਰਾਹੀਂ ਨਾਟਕ ਤੇ ਰੰਗ-ਮੰਚ ਬਾਰੇ ਅਮਲੀ ਤਜਰਬਾ ਅਤੇ ਅਭਿਆਸ ਕਰਨ ਦਾ ਅਵਸਰ ਵੀ ਪ੍ਰਾਪਤ ਹੋਇਆ। | ਮੇਰਾ ਪਹਿਲਾ ਸੰਪੂਰਨ ਨਾਟਕ ਕਿਵੇਂ ਲਿਖਿਆ ਗਿਆ ? ਇਹ ਵੀ ਇਕ ਦਿਲਚਸਪ ਘਟਨਾ ਹੈ ! ਬੀ. ਏ. ਦਾ ਨਤੀਜਾ ਨਿ ਝਲਣ ਪਿਛੋਂ ਘਰ ਦਿਆਂ ਤੋਂ ਸਫ਼ਰ ਤੇ ਰਿਹਾਇਸ਼ ਦਾ ਖਰਚਾ ਲੈਕੇ ਮੈਂ ਰੰਗੂਨ ਨੂੰ ਇਕ ਨੌਕਰੀ ਦੀ ਆਸ ਤੇ ਜਾਣ ਵਾਸਤੇ ਲੁਧਿਆਣੇ ਸਟੇਸ਼ਨ ਤੇ ਬੈਨ ਸਾਂ । ਰਾਤ ਸਮੇਂ ਗੱਡੀ ਦੀ ਉਡੀਕ ਵਿਚ ਬੈਠੇ ਬੈਠੇ ਖਿਆਲਾਂ ਵਿਚ ਇਕ ਅਜੀਬ ਪਰੀਵਰਤਨ ਪੈਦ ਹੋਇਆ ' ਮਨ ਨੇ ਇਕ-ਦਮ ਮੌੜਾ ਖਾਧਾ । ਬਿਨਾ ਸੋਚੇ ਸਮਝੇ ਰੰਗਨ . ਦੀ ਥਾਂ ਡੇਹਰਾ ਦੂਨ ਚਲਾ ਗਿਆ । ਉਥੇ ਜਾ ਕੇ ਝਟ ਪਟ ਇਕ ਸੰਪੂਰਨ ਨਾਟਕ ਲਿਖਣਾ ਆਰੰਭ ਕਰ ਦਿਤਾ। ਸ਼ੈਕਸਪੀਅਰ ਦੇ ਨਾਟਕਾਂ ਦੀ ਬਣਤਰ ਅਤੇ ਰੁਮਾਂਚਕ ਖਾਤਾਂ ਦਾ ਓਪਰਾ ਜਿਹਾ ਪ੍ਰਭਾਵ ਸੀ । ਜ਼ਿੰਦਗੀ ਦਾ ਅਮਲੀ ਤਜਰਬਾ ਘਟ ਸੀ । ਦੇਸੀ ਰਾਜਿਆਂ ਦੀ ਐਸ਼ ਪ੍ਰਸਤੀ ਅਤੇ ਰੁਮਾਂਚਕ ਜੀਵਨ ਬਾਰੇ ਨਾਟਕ ਪਤਾ ਨਹੀਂ ਕਿਉਂ ਤੇ ਕਿਵੇਂ ਲਿਖਣਾ ਸ਼ੁਰੂ ਕਰ ਦਿੱਤਾ | ਲਗ ਪਗ ਇਕ ਮਹੀਨੇ ਵਿਚ ਪਹਿਲਾ ਨਾਟਕ ਕਮਲਾ-ਕਮਾਰੀ