ਪੰਨਾ:Alochana Magazine November 1964.pdf/5

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਲਿਖ ਕੇ ਸਿੱਧਾ ਅੰਮ੍ਰਿਤਸਰ ਪੁਜਾ । ਸੁਭਾਗ ਨਾਲ ਉਘੇ ਸਾਹਿਤਕਾਰ ਐਸ. ਐਸ. ਅਮੋਲ ਨਾਲ ਮੇਲ ਹੋ ਗਿਆ | ਅਮੋਲ ਨੇ ਬੜੀ ਹਮਦਰਦੀ ਨਾਲ ਨਾਟਕ ਸੁਣਿਆਂ ਅਤੇ ਉਤਸ਼ਾਹ ਦਿਤਾ, ਪਾਸ ਰਖਿਆ ਅਤੇ ਨਾਟਕ ਨੂੰ ਛਾਪਣ ਦਾ ਪ੍ਰਬੰਧ ਵੀ ਕੀਤਾ | ਪ੍ਰੋਫ਼ੈਸਰ ਤੇਜਾ ਸਿੰਘ ਨੂੰ ਇਸ ਦੀ ਭੂਮਿਕਾ ਲਿਖਣ ਲਈ ਕਿਹਾ ਗਿਆ ਪਰ ਉਸ ਨੇ ਇਨਕਾਰ ਕਰ ਦਿਤਾ | ਉਸ ਦੇ ਸ਼ਬਦ ਮੈਨੂੰ ਅਜ ਤਕ ਯਾਦ ਹਨ, “ਇਹ ਇਸ਼ਕੀਆਂ ਭਾਂਤ ਦਾ ਨਾਟਕ ਹੈ, ਮੈਂ ਧਾਰਮਕ ਆਦਮੀ ਮੰਨਿਆਂ ਜਾਂਦਾ ਹਾਂ, ਕੋਈ ਸਮਾਜਕ ਜਾਂ ਦੇਸ਼ ਭਗਤੀ ਦੇ ਵਿਸ਼ੇ ਵਾਲਾ ਨਾਟਕ ਲਿਖ ਕੇ ਲਿਆ, ਮੈਂ ਜ਼ਰੂਰ ਉਸਦਾ ਮੁੱਖਬੰਧ ਲਿਖਾਂਗਾ । ਉਸ ਦੇ ਇਨਕਾਰ ਤੋਂ ਭਾਵੇਂ ਮੈਨੂੰ ਨਿਰਾਸਤਾ ਹੋਈ ਪਰ ਅਗਲਾ ਨਾਟਕ ਮੈਂ ਦੇਸ਼ ਭਗਤੀ ਦੇ ਵਿਸ਼ੇ ਵਾਲਾ 'ਰਾਜਾ ਪੋਰਸ' ਲਿਖਿਆ। ਉਨੀਂ ਦਿਨੀਂ ਹੀ ਐਸ. ਐਸ. ਅਮੋਲ ਰਾਹੀਂ ਧਨੀ ਰਾਮ ਚਾਤਿਕ, ਸੁਜਾਨ ਸਿੰਘ, ਈਸ਼ਵਰ, ਹਰਿੰਦਰ ਸਿੰਘ ਰੂਪ, ਕਰਤਾਰ ਸਿੰਘ, ਪਾਲ ਸਿੰਘ ਆਦਿ ਦੇ ਮੇਲ ਨੇ ਸਾਹਿਤਕ ਸ਼ੌਕ ਨੂੰ ਹੋਰ ਜਗਾਇਆ | ਕਮਲਾ ਕੁਮਾਰੀ ਜਨਵਰੀ 1938 ਵਿਚ ਟੈਰੈਂਸ ਹਾਲ ਅੰਮ੍ਰਿਤਸਰ ਵਿਚ ਖੇਡਿਆ ਗਿਆ । ਉਸੇ ਸਾਲ ਗਰਮੀ ਦੀਆਂ ਛੁੱਟੀਆਂ ਵਿਚ ਮੈਂ ਇਸ ਨੂੰ ਆਪਣੇ ਪਿੰਡ ਵਿਚ ਖੇਡਿਆ । ਸੰਚਾਲਕ, ਨਿਰਦੇਸ਼ਕ ਤੋਂ ਬਿਨਾ ਮੈਂ ਇਸ ਵਿਚ ਨਾਇਕ ਦਾ ਪਾਰਟ ਵੀ ਖੁਦ ਅਦਾ ਕੀਤਾ । ਇਸ ਖੇਲ ਤੋਂ ਮੈਨੂੰ ਸਟੇਜ ਦਾ ਅਮਲੀ ਤਜਰਬਾ ਅਤੇ ਡੂੰਘਾ ਨਾਟਕੀ ਅਨੁਭਵ ਪ੍ਰਾਪਤ ਹੋਇਆ। | 1938-39 ਵਿਚ ਆਜ਼ਾਦੀ ਦੀ ਜੰਗ ਤੇਜ਼ ਸੀ । ਉਸ ਦੇ ਪ੍ਰਭਾਵ ਥੱਲੇ ਇਤਿਹਾਸਕ ਨਾਟਕ ‘ਰਾਜਾ ਪੋਰਸ’ ਲਿਖਣ ਦਾ ਤਜਰਬਾ ਕੀਤਾ। ਮਹਾਰਾਜਾ ਰਣਜੀਤ ਸਿੰਘ ਦੀ ਸੌ ਸਾਲਾ ਬਰਸੀ ਵਾਲੀ ਰਾਤ ਨੂੰ ਇਹ ਨਾਟਕ ਸਟੇਜ ਤੇ ਹੋਇਆ, ਰਾਜਾ ਪੋਰਸ ਦਾ ਪਾਰਟ ਮੈਂ ਖੁਦ ਕੀਤਾ, ਪਰ ਇਸ ਦਾ ਬਝਵਾਂ ਪ੍ਰਭਾਵ ਨਾ ਪਿਆ। ਇਸ ਤੇ ਤਜਰਬੇ ਤੋਂ ਬਾਅਦ ਮੈਂ ਨਾਟਕ ਦੀ ਬਣਤਰ ਬਾਰੇ ਕੁਝ ਸੁਚੇਤ ਹੋਇਆ । ਪਿੰਡ ਸਧਾਰ ਦਾ ਉਨੀਂ ਦਿਨੀਂ ਖੂਬ ਚਰਚਾ ਸੀ । ਉਸ ਦਾ ਮੇਰੇ ਉਤੇ ਵੀ ਪ੍ਰਭਾਵ ਪਿਆ । ਕੁਦਰਤੀ ਮੈਨੂੰ ਸਾਲ ਛੇ ਮਹੀਨੇ ਪਿੰਡ ਰਹਿ ਕੇ ਪੱਡੂ ਜੀਵਨ ਦੇ ਯਥਾਰਥ, ਸਮਾਜਕ ਅਤੇ ਆਰਥਕ ਦਸ਼ਾ ਨੂੰ ਅਨੁਭਵ ਕਰਨ ਦਾ ਮੌਕਾ ਮਿਲਿਆ | ਮੇਰਾ ਤੀਜਾ ਸੰਪੂਰਨ ਨਾਟਕ 'ਦੁਰ ਦੁਰ : ਡੇ ਸਹਿਣ ਯਥਾਰਥਕ ਜੀਵਨ ਵਲ ਮੌੜਾ ਸੀ । ਇਸ ਵਿਚ ਯਥਾਰਥਵਾਦ ਤੇ ਆਦਰਸ਼ਵਾਦ ਦਾ ਮੇਲ ਹੋਇਆ । 1949 ਵਿਚ ਅਨਜੋੜ' ਨਾਟਕ ਦਾ ਲਿਖਿਆ ਜਾਣਾ ਅਤੇ ਸਫਲਤਾ ਨਾਲ ਖੇਡਣਾ ਮੇਰੇ ਨਾਟਕੀ ਅਨੁਭਵ ਵਿਚ ਇਕ ਵਿਸ਼ੇਸ਼ ਵਧਾ ਸੀ । ਇਹ ਪਹਿਲਾ ਬੀ ਨਾਟਕ ਸੀ ਜਿਸ ਵਿਚ ਲੜਕੀਆਂ ਨੇ ਇਸਤੀਆਂ ਦਾ ਪਾਰਟ ਅਦਾ ਕੀਤਾ । ਮੈਂ ਤੇ ਮੇਰੀ ਪਤਨੀ ਪਹਿਲੀ ਵਾਰ ਅਤਿ ਸਿਖਸਤ ਦਰਸ਼ਕਾਂ ਸਾਹਮਣੇ ਪੇਸ਼ ਹੋਏ । ਇਸ ਖੇਲ ਦੀ ਸਫਲਤਾ ਨੇ ਬੜ ਹੌਸਲਾ ਵਧਾਇਆ। ਨਾਟਕ ਦੀ ਤਿਆਰੀ ਅਤੇ ਖੇਲ ਸਮੇਂ ਕਈ ਨਵੇਂ ਅਦਾਕਾਰਾਂ, ਨਾਟਕਕਾਰਾਂ ਅਤੇ ਸੂਝਵਾਨ ਦਰਸ਼ਕਾਂ ਨਾਲ ਮੇਲ ਹੋਇਆ । 1942 ਤੋਂ 1947 ਤਕ ਖਾਲਸਾ ਕਾਲਜ ਫ਼ਾਰ ਵਿਮਨ ਲਾਹੌਰ ਵਿਚ ਪੰਜਾਬੀ ਅਧਿਆਪਕ ਦੇ ਤੌਰ ਤੇ ਕੰਮ ਕਰਨ ਸਮੇਂ ਨਾਟਕ ਖੇਡਣ ਦਾ ਅਦਤ ਅਵਸਰ ਮਲਆਂ ।