ਪੰਨਾ:Alochana Magazine November 1964.pdf/7

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕਰਨੀ ਪੈਂਦੀ ਹੈ । ਸੋਭਾ ਸ਼ਕਤੀ’ ਲਿਖਣ ਸਮੇਂ ਪਹਿਲੀ ਵਾਰ ਮੈਂ ਦਰਸ਼ਕਾਂ ਤੇ ਪਾਠਕਾਂ ਦਾ ਇਕੋ ਜਿਹਾ ਧਿਆਨ ਰਖਿਆ ਹੈ । ਮੈਂ ਨਾਟਕ ਕਿਵੇਂ ਲਿਖਦਾ ਜਾਂ ਘੜਦਾ ਹਾਂ, ਇਹ ਬੜਾ ਔਖਾ ਪ੍ਰਸ਼ਨ ਹੈ । ਸਭ ਨਾਟਕ ਇਕੋ ਭਾਂਤ ਨਹੀਂ ਲਿਖੇ ਜਾਂਦੇ । ਅਸਲ ਵਿਚ ਹਰ ਨਾਟਕ ਇਕ ਨਵਾਂ ਤਜਰਬਾ ਹੁੰਦਾ ਹੈ । ਨਾਟਕ ਲਿਖਣ ਸਮੇਂ ਪਹਿਲੋਂ ਕਿਹੜੀ ਚੀਜ਼ ਅਹੁੜਦੀ ਹੈ । ਇਹ ਵੀ ਸਦਾ ਇਕਬਾਤ ਨਹੀਂ ਹੁੰਦਾ ਕੁਲ ਸਾਹਿਤ ਰਚਨਾ ਇਕ ਬੀਜ ਤੋਂ ਬੋਹੜ ਬਣਨ ਵਾਲੀ ਗਲ ਹੁੰਦੀ ਹੈ । ਕੋਈ ਘਟਨਾ, ਨੁਕਤਾ ਜਾਂ ਵਿਚਾਰ ਜਾਂ ਪਾਤਰ ਬੀਜ ਰੂਪ ਵਿਚ ਮੇਰੇ ਮਨ ਵਿਚ ਪ੍ਰਵੇਸ਼ ਕਰਦਾ ਹੈ । ਬਾਕੀ ਤੱਤ ਹੌਲੀ ਹੌਲੀ ਪਿਛੋਂ ਉਸਰਦੇ ਹਨ । ਲਿਖਤੀ ਰੂਪ ਧਾਰਨ ਕਰਨ ਤੋਂ ਪਹਿਲਾਂ ਪਰਾ ਨਾਟਕ ਕਈ ਦਫ਼ਾ ਮਨ ਮੰਚ ਉਤੇ ਕਲਪਦਾ ਤੇ ਖੇਡ ਹੁੰਦਾ ਰਹਿੰਦਾ ਰਹਿੰਦਾ ਹੈ । ਅਨੇਕਾਂ ਅਚੇਤ ਤੇ ਸੁਚੇਤ ਤਜਰਬਿਆਂ ਦੇ ਆਧਾਰ ਤੇ ਉਸ ਦਾ ਵਿਕਾਸ ਹੁੰਦਾ à । ਨਾਟਕ ਦੇ ਮਲ ਤੱਤ ਸਾਡੇ ਨਿਤ ਦੇ ਜੀਵਨ ਵਿਚ ਪ੍ਰਵਿਰਤ ਹੁੰਦੇ ਹਨ । ਜਦੋਂ ਨਾਟਕੀ ਤੱਤਾਂ ਦਾ ਰੰਗ-ਮੰਚ ਦੇ ਤੱਤਾਂ ਅਤੇ ਵਿਚਾਰ ਤੱਤ ਨਾਲ ' ਸੁਮੇਲ ਹੁੰਦਾ ਹੈ ਤਾਂ ਸਮਝੋ ਨਾਟਕ ਦੀ ਸਬਦੀ ਸਾਜਨਾ ਹੋ ਜਾਂਦੀ ਹੈ । ਜੀਵਨ ਵਿਚ ਨਾਟਕੀ ਤੱਤ ਦਾ ਭਾਵ ਹੈਖਿਚਾਉ ਅਤੇ ਟੱਕਰ (Tension and conflict) । ਜੀਵਨ ਵਿਚ ਅਜੇਹੀਆਂ ਘਟਨਾਵਾਂ ਆਮ ਹੁੰਦੀਆਂ ਹਨ ਜਿਨ੍ਹਾਂ ਵਿਚ ਤੀਬਰ ਖਿਚਾਉ ਤੇ ਟੱਕਰ ਦੇ ਤੱਤ ਵਿਦਮਾਨ ਹੁੰਦੇ ਹਨ । ਨਾਟਕਕਾਰ ਨੂੰ ਇਹ ਤੱਤ ਨਾਟਕੀ ਅਨੁਭਵਤਾ ਦਵਾਰਾ ਲਭਦੇ ਹਨ । ਨਾਟਕ ਕਲਾ ਦਾ ਦੂਜਾ ਭਾਗ ਤਕਨੀਕੀ ਹੈ । ਨਕਲ, ਸਾਂਗ, ਰੰਗ ਮੰਚ, ਅਦਾਕਾਰੀ, ਸੈਟਿੰਗ ਸਮਗਰੀ ਆਦਿ ਥਟਰੀਕਲ ਪਖ ਹੈ ਜੋ ਅਭਿਆਸ ਦਵਾਰਾ ਹੀ ਪ੍ਰਾਪਤ ਹੋ ਸਕਦਾ ਹੈ । ਨਾਟਕ ਕਲਾ ਦਾ ਤੀਜਾ ਤੱਤ ਹੈ ਵਿਚਾਰ ਜਾਂ ਜ਼ਿੰਦਗੀ ਦੀ ਸਿਆਣਪ ਜਾਂ ਤਜਰਬੇ ਦਾ ਨਿਚੋੜ । ਵਿਚਾਰ-ਹੀਨ ਨਾਟਕ ਨਿਰਾਰਥਕ ਉਦਮ ਸਮਝਿਆ ਜਾਂਦਾ ਹੈ । ਇਨ੍ਹਾਂ ਤਿੰਨਾਂ ਤੱਤਾਂ ਨੂੰ ਸੁਭਾਵਕ ਸੈਟ ਅਤੇ ਜੀਵਨ ਨਾਲ ਮਿਲਦੀ ਜੁਲਦੀ ਵਾਰਤਾਲਾਪ ਰਾਹੀਂ ਸਜੋੜਨਾ ਨਾਟਕਕਾਰ ਦਾ ਮੁੱਖ ਕੰਮ ਹੁੰਦਾ ਹੈ । ਮੇਰੇ ਕੁਝ ਨਾਟਕ ਜ਼ਿੰਦਗੀ ਵਿਚ ਆਏ ਕਿਸੇ ਵਿਸ਼ੇਸ਼ ਪਾਤਰ ਜਾਂ ਵਿਅਕਤੀ ਤੋਂ ਪ੍ਰੇਰਤ ਹੋਏ ਹਨ, ਜਿਵੇਂ ਅਨਜੋੜ ਜਾਂ ਸ਼ੋਭਾ ਸ਼ਕਤੀ ਨੂੰ ਕੁਝ ਅਜਿਹੇ ਨਾਟਕ ਵੀ ਹਨ, ਜੋ ਕਿਸੇ ਸਿਧਾਂਤ ਜਾਂ ਵਿਚਾਰ ਤੋਂ ਉਤਪੰਨ ਹੋਏ ਹਨ, ਜਿਵੇਂ ‘ਤੇਰਾ ਘਰ ਸੋ ਮੇਰਾ ਘਰ', 'ਰੱਤਾ ਸਾਲੂ' , 'ਨਵਾਂ ਚਾਨਣ' ਆਦਿ । ਦੋ ਤਿੰਨ ਨਾਟਕ ਨਿਰੋਲ ਘਟਨਾ ਉਤੇ ਵੀ ਆਧਾਰ ਤੇ ਹਨ, ਜਿਵੇਂ “ਮਨ ਦੀਆਂ ਮਨ ਵਿਚ' ਜਾਂ 'ਹੜਤਾਲ । ਜਿਵੇਂ ਕਿ ਮੈਂ ਉਪਰ ਦਸਿਆ ਹੈ ਮੇਰੇ ਮੁਢਲੇ ਨਾਟਕਾਂ ਵਿਚ ਦਰਸ਼ਕਾਂ ਦੇ ਮਨਪ੍ਰਚਾਵੇ ਦੀ ਰੁਚੀ ਪ੍ਰਬਲ ਰਹੀ ਹੈ । ਤੀਜੇ ਨਾਟਕ ਦੂਰ ਦੁਰਾਡੇ ਸ਼ਹਿਰਾਂ ਵਿਚ ਇਸ ਦਾ ਪ੍ਰਤੀਕਰਮ ਵੀ ਹੋਇਆ ਹੈ । ਉਸ ਵਿਚ ਪ੍ਰਚਾਰ ਦੀ ਰੁਚੀ ਜ਼ੋਰ ਫੜ ਗਈ ਜਾਪਦੀ ਹੈ । ਹੌਲੀ ਹੌਲੀ ਮੈਂ ਕਲਾ ਬਾਰੇ ਸੁਚੇਤ ਹੁੰਦਾ ਗਿਆ ਹਾਂ । ਨਾਟਕਕਾਰ ਨੂੰ ਮੈਂ ਜਨੜਾ ਦਾ ਪੈਗੰਬਰ ਸਮਝਦਾ ਹਾਂ ਕਿਉਂਕਿ ਉਸ ਦੀ ਜਨਤਾ ਤਕ ਸਿੱਧੀ ਪਹੁੰਚ ਹੁੰਦੀ ਹੈ । ਵਿਚਾਰਾਂ