ਪੰਨਾ:Alochana Magazine November 1964.pdf/8

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੀ ਨਿ ਬਹਿਸ ਨੂੰ ਮੈਂ ਨਾਟਕ ਨਹੀਂ ਸਮਝਦਾ । ਨਾਟਕ ਵਿਚ ਸਿਧਾਂਤ ਜਾਂ ਵਿਚਾਰ ਕਰਮ ਤੇ ਕਰਨੀ ਰਾਹੀਂ ਸਾਕਾਰ ਹੋਣਾ ਚਾਹੀਦਾ ਹੈ । ਭਾਰਤੀ ਸਾਹਿਤ ਵਿਚ ਮੁਢ ਤੋਂ ਹੀ ਨਾਟਕ ਕਲਾ ਨੂੰ ਵਿਸ਼ੇਸ਼ਤਾ ਦਿੱਤੀ ਗਈ ਹੈ । ਪ੍ਰਾਚਨ ਕਾਲ ਵਿਚ ਸਾਹਿਤ ਤੇ ਕਲਾ ਨੂੰ ਮਾਨਸਕ ਸਿਖਿਆ ਦਾ ਵਧੀਆ ਸਾਧਨ ਸਮਝਿਆ ਜਾਂਦਾ ਸੀ । ਕੁਝ ਅਜਿਹਾ ਸਿਧਾਂਤ ਹੀ ਨਾਟਕ ਬਾਰੇ ਮੇਰੇ ਸਾਹਮਣੇ ਹੈ । ਨਾਟਕ ਵਿਚ ਵਿਚਾਰ ਤਾਂ ਹੀ ਸਾਰਥਕ ਹੈ । ਜੇਕਰ ਉਹ ਨਾਟਕੀ ਰੂਪ ਵਿਚ ਪੇਸ਼ ਹੁੰਦਾ ਹੈ । ਵਿਚਾਰ ਜਾਂ ਸਿਧਾਂਤ ਤ ਫਿਲਾਸਫੀ ਦੀਆਂ ਪੁਸਤਕਾਂ ਵਿਚ ਭਰੇ ਪਏ ਹਨ । ਨਾਟਕ ਦੀ ਵਿਸ਼ੇਸ਼ਤਾ ਹੀ ਇਹ ਹੈ ਕਿ ਵਿਚਾਰ ਪਾਤਰਾਂ ਦੇ ਕਰਮ' ਰਾਹੀਂ ਸਹਿਜ ਸੁਭਾ ਫੁਟ ਦਾ ਹੈ । ਇਸੇ ਕਰਕੇ ਨਾਟਕ ਨੂੰ ਕੌਮੀ ਜੀਵਨ ਦਾ ਸ਼ੀਸ਼ਾ ਕਿਹਾ ਜਾਂਦਾ ਹੈ। ਸਮੇਂ ਦੀ ਆਤਮਾਂ ਤੇ ਸਮਾਜਕ ਚਤਨਾ ਰੂਪਮਾਨ ਕਰਨਾ ਨਾਟਕਕਾਰ ਦਾ ਮੁਖ ਕਰਤਵ ਹੈ । ਸ਼ਾਂ ਤੋਂ ਸ਼ਕਤੀ ਵਿਚ ਮੈਂ ਭਾਰਤ ਦੀ ਨਵੀਂ ਨਾਰੀ ਦੀ ਬਗਾਵਤ ਨੂੰ ਸਾਕਾਰ ਰੂਪ ਦੇਣ ਦਾ ਯਤਨ ਕੀਤਾ ਹੈ । ਮੈਂ ਇਕ ਨਾਟਕ ਲਿਖਣ ਵਿਚ ਕਿੰਨਾ ਸਮਾਂ ਲਾਉਂਦਾ ਹਾਂ ? ਇਹ ਵੀ ਇਕ ਦਿਲਚਸਪ ਪ੍ਰਸ਼ਨ ਹੈ । ਕਈ ਨਾਟਕ ਤਾਂ ਦੇ ਦੋ ਤਿੰਨ ਤਿੰਨ ਸਾਲ ਸੱਚਣ ਉਪਰੰਤ ਵੀ ਪੂਰੇ ਨਹੀਂ ਹੋਏ ਅਤੇ ਕੁਝ ਨਾਟਕ ਝਟ ਪਟ ਹੀ ਲਿਖੇ ਗਏ ਹਨ । 'ਸ਼' ਨਾਟਕ ਮੈਂ ਨੌਂ ਦਿਨਾਂ ਵਿਚ ਲਿਖਿਆ ਸੀ ਅਤੇ ਹੜਤਾਲ” ਚੰਦ ਘੰਟਿਆਂ ਅੰਦਰ । ਪਰ ਇਕ ਝਰੋਖਾ, ਇਕ ਝਾਤ’ ਚਾਰ ਸਾਲ ਲਗਾਤਾਰ ਮਨ ਵਿਚ ਕਲਪਣ ਉਪਰੰਤ ਵੀ ਪੂਰਾ ਨਹੀਂ ਕਰ ਸਕਿਆ । ਮੇਰੇ ਸਫਲ ਨਾਟਕ ਉਹ ਹੀ ਹਨ ਜਿਹੜੇ ਜੀਵਨ ਵਿਚੋਂ ਸਹਿਜ ਸੁਭਾ ਉਪਜੇ ਹਨ ਜਿਵੇਂ ਨਵਾਂ ਚਾਨਣ, ਮਨ ਦੀਆਂ ਮਨ ਵਿਚ, ਹੜਤਾਲ, ਕਾਇਆ ਕਲਪ, ਸ਼ੋਭਾ ਸ਼ਕਤੀ ਆਦਿ । ਇਥੇ ਮੈਂ ਕੇਵਲ ਤਿੰਨ ਨਾਟਕਾਂ ਦੇ ਉਪਜਣ ਬਾਰੇ ਹੀ ਲਿਖਾਂਗਾ । ਇਨ੍ਹਾਂ ਨੂੰ ਮੈਂ ਆਪਣੀ ਕਲਾ ਦੇ ਪ੍ਰਤੀਨਿਧ ਨਾਟਕ ਸਮਝਦਾ ਹਾਂ ਅਤੇ ਜਾਂ ਬਿਨਾਂ ਉਚੇਚ ਦੇ ਲਿਖੇ ਗਏ ਸਨ। ਇਨ੍ਹਾਂ ਦੀ ਰਚਨਾ ਵਿਚ J ਅਜ ਦੇ ਪ੍ਰਸ਼ਨ “ਮੈਂ ਕਿਵੇਂ ਲਿਖਦਾ ਹਾਂ' ਦਾ ਸਹੀ ਉ ਤਹ ਹੈ । 1951 ਦੀਆਂ ਗਰਮੀਆਂ ਵਿਚ ਮੈਨੂੰ ਨੈਨੀਤਾਲ ਜਾਣ ਦਾ ਮੌਕਾ ਮਿਲਿਆ। ਉਨਾਂ ਦਿਨਾਂ ਵਿਚ ਉਥੇ ਮਿਊਸਪਲ ਕਮੇਟੀ ਦੇ ਭੰਗੀਆਂ ਨੇ ਹੜਤਾਲ ਕੀਤੀ ਹੋਈ ਸੀ । ਸ਼ਰਤਾਂ ਉਨ੍ਹਾਂ ਦੀਆਂ ਬਹੁਤ ਸਾਧਾਰਨ ਤੇ ਜ਼ਾਇਜ਼ ਸਨ, ਜਿਵੇਂ 30 ਤੋਂ 35 ਰੁਪਏ ਮਹੀਨਾ ਤਰੱਕੀ, ਮਹੀਨਾ ਕੰਮ ਕਰਨ ਉਪਰੰਤ ਹਥ ਮੂੰਹ ਧੋਣ ਲਈ ਸਾਬਣ ਤੇ ਤੌਲੀਆ, ਰਹਿਣ ਲਈ ਕੁਆਟਰ ਆਦਿ । ਜਿਸ ਕੋਠੀ ਦੇ ਕਮਰੇ ਵਿਚ ਮੈਂ ਰਹਿ ਰਿਹਾ ਸਾਂ, ਉਸਦੇ ਬਿਲਕੁਲ ਨਾਲ ਇਕ ਝੌਪੜੀ ਵਿਚ ਇਕ ਅਸਲੋਂ ਗਰੀਬੜਾ ਜਿਹ ਭੰਗੀ ਵਸਦਾ ਸੀ । ਉਸਦੀ ਆਰਥਕ ਦਸ਼ਾ ਦੇਖ ਕੇ ਮੈਨੂੰ ਬੇਹੱਦ ਦੁਖ ਹੁੰਦਾ ਸੀ । 30 ਰੁਪਏ ਮਹੀਨਾ ਤਨਖਾਹ ਨਾਲ ਉਸਦਾ ਅਸਲ ਗੁਜ਼ਾਰਾ ਨਹੀਂ ਸੀ ਹੁੰਦਾ । ਉਸ ਪਾਸ ਪੰਜ ਸਤ ਮਿੱਟੀ ਦੇ ਭਾਂਡੇ ਸਨ । ਵਿਚਾਰੇ ਦੀ ਬੜੀ ਤਰਸਯੋਗ ਹਾਲਤ ਸੀ । ਇਸ ਕੋਠੀ ਦੇ ਦੂਜੇ ਪਾਸੇ