ਪੰਨਾ:Alochana Magazine November 1964.pdf/9

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਰਹਿ ਰਿਹਾ ਇਕ ਅਮੀਰ ਜੋੜਾ ਲਗ ਪਗ ਹਰ ਰੋਜ਼ 30 ਰੁਪਏ ਦੀ ਵਿਸਕੀ ਦੀ ਇਕ ਬੋਤਲ ਖਾਲੀ ਕਰਦਾ ਹੁੰਦਾ ਸੀ । ਉਨ੍ਹਾਂ ਦਿਨੀਂ ਇਕ ਹੋਰ ਬੜੀ ਦਿਲਚਸਪ ਘਟਨਾ ਉਥੇ ਵਾਪਰੀ । ਕਲਕਤੇ ਦੇ ਕਿਸੇ ਧਨ 'ਢ ਦੀ ਸ਼ੋਖ਼ ਲੜਕੀ ਆਪਣੇ ਇਕ ਹਮ-ਜਮਾਤੀ ਨੂੰ ਨਸਾ ਕੇ ਲਿਆਈ ਹੋਈ ਸੀ । ਉਨ੍ਹਾਂ ਦੇ ਐਸ਼ ਇਸ਼ਰਤ ਦੀ ਚਰਚਾ ਸਾਰੇ ਸ਼ਹਿਰ ਵਿਚ ਸੀ । ਇਹੋ ਜਿਹੀਆਂ ਕੁਝ ਵਿਰੋਧੀ ਘਟਨਾਵਾਂ ਵਾਪਰੀਆਂ ਜੋ ਮੇ ਤੇ ਮਨ ਨੂੰ ਹਲੂਣ ਠੇ ਤੇ fਧ ਖਰੇ ਅਨੁਭਵ ਦਾ ਭਾਗ ਬਣਦੀਆਂ ਗਈਆਂ । ਲਾਲਚ ਵਸ ਕਈ ਭੰਗੀ ਚ ਛ ਗੁ ਰ ਖ ਨੇ ਸਾਫ ਕਰ ਜਾਂਦੇ ਸਨ । ਇਕ ਦੋ ਯੂਨੀਅਨ ਨੇ ਫੜੇ ਵੀ, ਉਨ੍ਹਾਂ ਨਾਲ ਚੰਗੀ ਕਪਤ ਹੋਈ । ਹੜਤਾਲ ਵਾਲੇ ਦਿਨ ਮੈਂ ਬੜੀ ਦਿਲਚਸਪੀ ਅਤੇ ਹਮਦਰਦ ਨਾਲ ਉਨਾਂ ਦਾ ਜਲੂਸ ਵੇਖ ਰਿਹਾ ਸ ! ਅਤ ਖਰਤਾ ਹੈ ਲਤ ਬੰਦਿਆਂ ਦੀ ਝਾਕੀ ਦੇਖ ਕੇ ਮੇਰੇ ਮਨ ਦੀ ਅਵਸਥਾ ਵਿਗੜ ਗਈ । ਮੈਂ ਝਟ ਆਪਣੇ ਕਮਰੇ ਵਿਚ ਆ ਗਿਆ। ਚੰਦ ਘੰਟਿਆਂ ਅੰਦਰ ਪੂਰੇ ਦੇ ਪੂਰੇ ਇਕਾਂਗੀ ਦੀ ਉਪਜ ਹੋ ਗਈ । ' ਸਹਿਜ ਸੁਭਾਵਕਤਾ ਨਾਲ ਇਹ ਇਕਾਂਗੀ ਰਚਿਆ ਗਿਆ । ਉੱਨੀ ਹੀ ਸਫਲਤਾ ਇਸ ਨੂੰ ਖੇਡਣ ਸਮੇਂ ਪ੍ਰਾਪਤ ਹੋਈ । |j953 ਦੀ ਘਟਨਾ ਹੈ । ਈਸਟ ਪੰਜਾਬ ਕਾਲਜ ਦੇ ਦਫਤਰ ਵਿਚ ਅਸੀਂ ਕੁਝ ਅਧਿਆਪਕ ਬੈਠੇ ਸਾਂ । ਮਾਈ ਨੇ ਦਸਿਆਂ ਕਿ ਨਿਰਮਲਾ ਸਕੂਲ ਬੰਦ ਹੋਣ ਉਪਰੰਤ ਵੀ ਘਰ ਨਹੀਂ ਗਈ ਅਤੇ ਕੋਈ ਜਾਂਦੀ ਹੈ । ਮੈਂ ਉਸ ਲੜਕੀ ਨੂੰ ਕੋਲ ਸਦਿਆਂ ਅਤੇ ਹਮਦਰਦੀ ਨਾਲ ਉਸਦੇ ਰੋਣ ਦਾ ਕਾਰਨ ਪੁੱਛਿਆ । ਉਹ ਨੇ ਦਸਿਆ ਕਿ ਉਸਬੀ ਮਾਂ . ਮਤੇਈ ਹੈ ਅਤੇ ਉਸ ਨਾਲ ਬਹੁਤ ਹੀ ਬੁਰਾ ਵਰਤਾਉ ਕਰਦੀ ਹੈ । ਉਸ ਨੇ ਵੀ ਇਸ਼ਾਰਾ ਕੀਤਾ ਕਿ ਆਤਮ ਘਾਤ ਤੋਂ ਬਿਨਾਂ ਉਸ ਨੂੰ ਹੋਰ ਕੋਈ ਛੁਟਕਾਰੇ ਦਾ ਰਾਹ ਨਹੀਂ ਦਿਸਦਾ। ' ਮੈਂ ਉਸ ਨੂੰ ਦਿਲਾਸਾ ਦਿੰਦੇ ਹੋਏ ਮਾਸਟਰਾਂ ਵਾਂਗ ਸਮਝਾਇਆ ਕਿ ਨਿਰਾਸ਼ ਹੋਣ ਦੀ ਕਦੀ ਲੋੜ ਨਹੀਂ, ਮਨ ਨੂੰ ਔਕੜਾਂ ਦਾ ਟਾਕਰਾ ਚਰਨਾ ਚਾਹੀਦਾ ਹੈ । ਹਾਸੇ ਹਾਸੇ ਵਿਚ ਉਸ ਨੂੰ ਇਕ ਸੁਝਾ ਵੀ ਦਿੱਤਾ ਕਿ ਉਹ ਝੂਠੀ ਮੂਠੀ ਦੀ ਜ਼ਹਿਰ ਖਾ ਕੇ ਮਈ ਮਾਂ ਦਾ ਸੁਧਾਰ ਕਰ ਸਕਦੀ ਹੈ । ਉਸ ਨੇ ਪਤਾ ਨਹੀਂ ਇਸ ਸੁਝਾ ਤੇ ਅਮਲ ਕੀਤਾ ਕਿ ਨਹੀਂ ਪਰ ਕੁਝ ਦਿਨਾਂ fਪਿਛੋਂ ਅਚਨਚੇਤ ਇਸੇ ਵਿਸ਼ੇ ਤੇ "ਕਾਇਆਂ ਕਲਪ ਨਾਂ ਦਾ ਸਹਿਜ ਸੁਭਾ ਇਕਾਂਗੀ ਲਿਖਿਆ ਗਿਆ । ਇਸ ਵਿਚ ਮੈਂ ਸੁਚੇਤ ਤੌਰ ਤੇ ਯੂਨਾਨੀ ਵਿਰੇਚਨ ਸਿਧਾਂਤ (Catharsis) ਦਾ ਤਜ਼ਰਬਾ ਕੀਤਾ । ਹੁਣ ਤਕ ਇਹ ਇਕਾਂਗੀ ਤਿੰਨ ਚਾਰ ਦਫ਼ਾ ਸਫਲਤਾ ਨਾਲ ਖੇਡਿਆ ਜਾ ਚੁਕਾ ਹੈ । ਇਸ ਸਾਲ ਜਨਵਰੀ ਵਿੱਚ ਦਿੱਲੀ ਦੇ ਸਕੂਲਾਂ ਦਾ ਇਕ ਇਕਾਂਗੀ ਨਾਟਕਾਂ ਦਾ ਮੁਕਾਬਲਾ ਹੋਇਆ, ਜਿਸ ਵਿਚ 13 ਸਕੂਲਾਂ ਨੇ ਭਾਗ ਲਿਆ | • ਯੋਗਤਾ ਵਿਚ 12 ਇਕਾਂਗੀ ਹੁੰਦੀ ਤੇ ਉਰਦੂ ਵਿਚ ਸਨ । ਉਨ੍ਹਾਂ ਵਿਚੋਂ ਕੇਵਲ ਇਕ ਹੀ ਨਾਟਕ ਪੰਜਾਬੀ ਵਿਚ ਸੀ । ਪਿੰਡੀ ਘੇਪ ਮਿਡਲ ਸਕੂਲ ਨੇ ਵੀ ਕਾਇਆ ਕਲਪ ਨਾਲ ਪਹਿਲਾ ਇਨਾਮ ਜਿੱਤਿਆ।