ਪੰਨਾ:Alochana Magazine October, November, December 1966.pdf/101

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕੋਹੀਮਾ, ਆਦਿਕ ਨਗਰਾਂ ਵਿੱਚੋਂ ਦੀ ਹੁੰਦੇ ਹੋਏ ਦੱਖਣ ਵੱਲ ਇਮਫਲ ਤਕ ਪਹੁੰਚੇ । | ਇੱਥੋਂ ਪੱਛਮ ਦਾ ਰੁਖ਼ ਕਰ ਕੇ ਸਿਲਚਾਰ, ਦਰਿਆਗੰਜ, ਆਦਿਕ ਤੋਂ ਲੰਘਦੇ ਹੋਏ ਸਿਲਹਟ ਅੱਪੜੇ । ਸਿਟ, ਇਮਫਲ ਤੋਂ ਇਕ ਸੌ ਚਾਲੀ ਕੁ ਮੀਲ ਠੀਕ ਪੱਛਮ ਵਾਲੇ ਪਾਸੇ ਸਰਮਾ ਨਦੀ ਦੇ ਸੱਜੇ ਕੰਢੇ ਉੱਤੇ ਹੈ । ਗੁਰੂ ਨਾਨਕ ਦੇਵ ਜੀ ਦੇ ਆਗਮਨ ਦੀ ਯਾਦ ਵਿਚ ਉੱਥੇ ਗੁਰਦੁਆਰਾ ਮੌਜੂਦ ਹੈ । ਬੰਗਾਲ ਪ੍ਰਾਂਤ ਵਿੱਚ-ਢਾਕਾ ਸ਼ਿਵ ਜੀ ਦੀ ਇਸਤ੍ਰੀ ਦੇ ਕਈ ਨਾਮ ਹਨ-ਉਮਾ, ਸ਼ਿਵਾ, ਪਾਰਵਤੀ, ਸਤੀ, ਦੁਰਗਾ, ਕਾਲੀ ॥ ਵੱਖ ਵੱਖ ਗੁਣਾਂ ਦੇ ਆਧਾਰ ਉੱਤੇ ਇਹ ਵੱਖ ਵੱਖ ਨਾਮ ਰੱਤੇ ਗਏ ਹਨ, ਜਿਵੇਂ ਹਿਮਾਲਾ ਪਰਬਤ ਦੀ 'ਪਾਰਬਤੀ, ਗੁਰੂ ਦੇ , ਪੁੱਤਰ ‘ਦੁਰਗ' ਦੈਤ ਨੂੰ ਮਾਰਨ ਵਾਲੀ, ਦੁਰਗਾ ; ਇਤ ਆਦਿਕ । ਬੰਗਾਲ ਵਿਚ ਵਾਮ-ਮਾਰਗੀਆਂ ਦਾ ਬਹੁਤਾ ਪ੍ਰਭਾਵ ਨਹੀਂ ਸੀ । ਇਸ ਪ੍ਰਾਂਤ ਵਿਚ ਲੋਕ ਜ਼ਿਆਦਾ-ਤਰ ਦੁਰਗਾ ਦੇ ਪੁਜਾਰੀ ਸਨ ! ਦੁਰਗਾ-ਪੂਜਾ ਦਾ ਕੇਂਦਰੀ ਮੰਦਰ ਹੁਣ ਕਲਕੱਤੇ ਵਿਚ ਹੈ । ਅਸਮ ਤੋਂ ਸਤਿਗੁਰੂ ਨਾਨਕ ਦੇਵ ਜੀ ਨੇ ਬੰਗਾਲ ਦਾ ਰੁਖ਼ ਕੀਤਾ। ਬੰਗਾਲ ਦੇ ਪੂਰਬੀ ਹਿੱਸੇ ਵਿਚ ਢਾਕਾ ਇਕ ਬੜਾ ਪ੍ਰਸਿੱਧ ਸ਼ਹਿਰ ਹੈ । ' ਅਗੇਜ਼ੀ ਰਾਜ ਤੋਂ ਪਹਿਲਾਂ ਢਾਕੇ ਦੀ ਮਲਮਲ ਅਤੇ ਹੋਰ ਬਾਰ ਕ ਕਪੜੇ ਬੜੇ ਮਸ਼ਹੂਰ ਸਨ । ਢਾਕਾ ਬੁੱਢੀ ਗੰਗਾ ਦੇ ਖੱਬੇ ਕੰਢੇ ਉੱਤੇ ਵੱਸਦਾ ਹੈ । ਇਹ ਸ਼ਹਿਰ ਸਿਲਹਟ ਤੋਂ ਸਵਾ ਕੁ ਸੌ ਮੀਲ ਉੱਤਰ-ਪੂਰਬ ਵੱਲ ਹੈ । ਢਾਕੇ ਵਿਚ ਢਾਕੇਰੀ ਦੁਰਗਾ ਦਾ ਪ੍ਰਸਿੱਧ ਮੰਦਰ ਹੈ । ਢਾਕੇਸ਼ਰੀ ਦਾ ਅਰਥ ਹੈ : ਢਾਕੇ ਦੀ ਰਾਖੀ ਕਰਨ ਵਾਲੀ । ਸਿਲਹਟ ਤੋਂ ਰੀਪੁਰ ਦੇ ਰਸਤੇ ਗੁਰੂ ਨਾਨਕ ਦੇਵ ਜੀ ਢਾਕੇ ਪਹੁੰਚੇ । ਉੱਥੇ ਉਨ੍ਹਾਂ ਦੇ ਆਗਮਨ ਦੀ ਯਾਦ ਦਾ ਗੁਰਦੁਆਰਾ ‘ਚਰਨ-ਪਾਦੁਕਾ ਨਾਮ ਉੱਤੇ ਪ੍ਰਸਿੱਧ ਹੈ । ਭਗਤ ਜੈ ਦੇਵ ਜੀ ਜੈਦੇਵ ਜੀ ਜ਼ਾਤ ਦੇ ਬ੍ਰਾਹਮਣ ਸਨ । ਇਨ੍ਹਾਂ ਦੇ ਪਿਤਾ ਭੇਜਦੇਵ ਕਨੌਜ ਦਾ ਰਹਿਣ ਵਾਲਾ ਸੀ । ਇਹ ਸ਼ਹਿਰ ਕਾਨਪੁਰ ਤੋਂ ਉੱਤਰ-ਪੱਛਮ ਵਾਲੇ ਪਾਸੇ ੪੫ ਕੁ ਮੀਲਾਂ ਦੀ ਵਿੱਥ ਉੱਤੇ, ਛੁੱਟੀ ਲਾਈਨ ਦਾ ਰੇਲਵੇ ਸਟੇਸ਼ਨ ਹੈ । ਜੈਦੇਵ ਜੀ ਦਾ ਜਨਮ ਬੰਗਾਲ ਦੇ ਜ਼ਿਲਾ ਬੀਰਭੂਮ ਦੇ ਨਰ ਕੇਂਦੂਲੀ ਵਿਚ ਹੋਇਆ ਸੀ । ਇਹ ਪਹਿਲਾਂ ਕ੍ਰਿਸ਼ਣ ਜੀ ਦੇ ਉਪਾਸ਼ਕ ਸਨ, ਸੰਸਕ੍ਰਿਤ ਅਤੇ ਪ੍ਰਾਕ੍ਰਿਤ ਦੇ ਪ੍ਰਸਿੱਧ ਵਿਦਵਾਨ ਸਨ । ਇਨ੍ਹਾਂ ਦੀ ਰਚੀ ਹੋਈ ਪੁਸਤਕ ‘ਗੀਤ ਗੋਵਿੰਦ ਬੜੀ ਹੀ ਮਨੋਹਰ ਹੈ । ਜੈਦੇਵ ਜੀ ' ਰਾਗ ਵਿਦਿਆ ਦੇ 101