ਪੰਨਾ:Alochana Magazine October, November, December 1966.pdf/104

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਜਗਨ ਨਾਥ ਪੁਰੀ ਆਰਤੀ : ਅਸਮ, ਬੰਗਾਲ ਤੇ ਉੜੀਸਾ ਪ੍ਰਾਂਤਾਂ ਵਿੱਚੋਂ ਦੀ ਲੰਘ ਕੇ ਗੁਰੂ ਨਾਨਕੀ ਦੇਵ ਜੀ ਭਾਈ ਮਰਦਾਨੇ ਸਮੇਤ ਜੂਨ, ਸੰਨ ੧੫੧੦ ਵਿਚ ਜਗਨ ਨਾਥ ਪੁਰੀ ਪਹੁੰਚੇ । | ਪੁਰੀ ਉੜੀਸਾ ਪ੍ਰਾਂਤ ਦੇ ਜ਼ਿਲਾ ਕੱਟਕ ਵਿਚ ਸਮੁੰਦਰ ਦੇ ਕੰਢੇ ਇਕ ਪੁਰਾਣਾ ਨਗਰ ਹੈ । ਹੁਣ ਇਹ ਬੀ. ਐੱਨ. ਰੇਲਵੇ (ਬੰਗਾਲ-ਨਾਗਪੁਰ ਰੇਲਵੇ) ਲਾਈਨ ਉੱਤੇ ਰੇਲ ਦਾ ਸਟੇਸ਼ਨ ਹੈ । ਕਲਕੱਤੇ ਤੋਂ ਖੜਗਪੁਰ ਦੇ ਰਸਤੇ ਜੋ ਲਾਈਨ ਸਮੁੰਦਰ ਦੇ ਕੰਢੇ ਕੰਢ ਮਦਰਾਸ ਵੱਲ ਜਾਂਦੀ ਹੈ ਉਸ ਉੱਤੇ ਖੜਗਪੁਰ ਤੋਂ ਅਗਾਂਹ ਕੱਟਕ ਸਟੇਸ਼ਨ ਤੋਂ 20 ਕੁ ਮੀਲ ਪਰੇ ਇਕ ਛੋਟਾ ਜਿਹਾ ਜੰਕਸ਼ਨ ਹੈ ਖੁਰਦਾ-ਰੋਡ । ਖੁਰਦਾ-ਰੋਡ ਤੋਂ ਚੜ੍ਹਦੇ ਪਾਸੇ ਸਮੁੰਦਰ ਦੇ ਕੰਢੇ ਵੱਲ ਪੂਰੀ ਤਕ ਵੀਹ ਕੁ ਮੀਲ ਲੰਮੀ ਇਕ ਉਚੇਚੀ ਲਾਈਨ ਜਾਂਦੀ ਹੈ । ਪੂਰੀ ਐਨ ਸਮੁੰਦਰ ਦੇ ਕੰਢੇ ਉੱਤੇ ਹੈ । | ਇਸ ਸ਼ਹਿਰ ਵਿਚ ਜਗਨ ਨਾਥ ਦੀ ਮੂਰਤੀ ਦੀ ਬੜੀ ਪੂਜਾ-ਮਾਨਤਾ ਹੁੰਦੀ ਹੈ । ਜਗਨ ਨਾਥ ਕ੍ਰਿਸ਼ਣ ਜੀ ਦੀ ਮੂਰਤੀ ਦਾ ਨਾਮ ਹੈ । ਹਰ ਸਾਲ ਹਾੜ੍ਹ, ਸੁਦੀ 2 ਨੂੰ ਇਸ ਮੂਰਤੀ ਦਾ ਰਥ ਕੱਢਿਆ ਜਾਂਦਾ ਹੈ, ਜਿਸ ਨੂੰ ਰਥ-ਯਾਤਾ ਕਹਿੰਦੇ ਹਨ । ਰਥ-ਯਾਤਾ ਸਮੇਂ ਅਨੇਕਾਂ ਹਿੰਦੂ ਜਾਤਰੂ ਬਾਹਰਲੇ ਪ੍ਰਾਂਤਾਂ ਤੋਂ ਉੱਥੇ ਪਹੁੰਚਦੇ ਹਨ । | ਉਸ ਦਿਨ ਜਗਨ ਨਾਥ ਦੀ ਮੂਰਤੀ ਨੂੰ 16 ਪਹੀਏ ਵਾਲੇ ਰਥ ਵਿਚ ਬਿਠਾਉਂਦੇ ਹਨ ਜੋ 48 ਫੁੱਟ ਉੱਚਾ ਹੈ । ਸ਼ਰਧਾਲੂ ਲੋਕ ਇਸ ਰਥ ਨੂੰ ਆਪ ਖਿੱਚਦੇ ਹਨ । ਇਸ ਰਥ ਦੇ ਨਾਲ ਦੇ ਹੋਰ ਰਥ ਹੁੰਦੇ ਹਨ, ਬਲਰਾਮ ਦਾ ਅਤੇ ਭ ਦਾ । ਬਲਰਾਮ ਦੇ ਰਥ ਦੇ 14 ਪਹੀਏ ਹਨ, ਅਤੇ ਉਹ 44 ਫੁੱਟ ਉੱਚਾ ਹੈ । ਭਦ ਦਾ ਰਥ 43 ਫੁੱਟ ਉਚਾ ਹੈ, ਅਤੇ ਉਸ ਦੇ 12 ਪਹੀਏ ਹਨ । ਪੁਰਾਣੇ ਸਮੇਂ ਵਿਚ ਲੋਕ ਇਹ ਮੰਨਦੇ ਸਨ ਕਿ ਜੇ ਜਗਨ ਨਾਥ ਜੀ ਦੇ ਰਥ ਦੇ ਪਹੀਏ ਹੇਠ ਆ ਕੇ ਸਰੀਰ ਤਿਆਗ ਦਿੱਤਾ ਜਾਏ, ਤਾਂ ਮੁਕਤੀ ਮਿਲਦੀ ਹੈ । ਕਈ ਭੌਲੇ ਬੰਦੇ ਇਹ ਕੰਮ ਕਰ ਭੀ ਦੇ ਸ਼ਨ । | ਹੋਰ ਤੀਰਥਾਂ ਵਾਂਗ ਇੱਥੋਂ ਦੀ ਮੂਰਤੀ ਬਾਰੇ ਭੀ ਇਕ ਅਨੋਖੀ ਕਥਾ ਚੱਲੀ ਹੋਈ ਹੈ, ਜਿਸ ਕਰਕੇ ਸ਼ਰਧਾਲੂ ਲੋਕ ਉੱਥੇ ਦਾਨ-ਪੁੰਨ ਕਰਨ ਵਿਚ ਬੜਾ ਸੁਭਾਗ ਸਮਝਦੇ ਹਨ । ਕ੍ਰੋਧ ਪ੍ਰਣ ਵਿਚ ਲਿਖਿਆ ਹੋਇਆ ਹੈ ਕਿ ਜਦੋਂ ਸ਼ਿਕਾਰੀ ‘ਜਰ’ ਨੇ ਕ੍ਰਿਸ਼ਣ ਜੀ ਨੂੰ ਖਾਣ ਨਾਲ ਮਾਰ ਦਿੱਤਾ, ਤਾਂ ਉਹਨਾਂ ਦਾ ਸਰੀਰ ਉੱਥੇ ਹੀ ਇਕ ਰੁੱਖ ਹੇਠ ਪਿਆ ਪਿਆ ਗਲ-ਸੜ ਗਿਆ । ਕੁੱਝ ਸਮੇਂ ਪਿੱਛੋਂ ਕਿਸੇ ਸੱਜਣ ਨੇ ਉਹ ਹੱਡੀਆਂ ਅਸਥੀਆਂ) ਇਕ ਸਦੂਕ ਵਿਚ ਸਾਂਭ ਦਿੱਤੀਆਂ । ਉੜੀਸੇ ਦੇ ਰਾਜੇ ਇੰਦਰ ਦਿਉਮਨ ਨੂੰ ਵਿਸ਼ਣੁ ਵੱਲੋਂ ਆਗਿਆ ਹੋਈ ਕਿ ਜਗਨ ਨਾਥ ਦੀ ਇਕ ਮੂਰਤੀ ਬਣਵਾ ਕੇ ਉਹ ਅਸਥੀਆਂ ਉਸ ਵਿਚ 104