ਪੰਨਾ:Alochana Magazine October, November, December 1966.pdf/105

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਅਸਥਾਪਨ ਕਰੇ । ਰਾਜੇ ਨੇ ਦੇਵਤਿਆਂ ਦੇ ਮਿਸਤ੍ਰੀ ਵਿਸ਼ਕਰਮਾ ਨੂੰ ਮੂਰਤੀ ਤਿਆਰ ਕਰਨ ਲਈ ਮਨਾਇਆ। ਪਰ ਵਿਸ਼ਕਰਮਾ ਨੇ ਰਾਜੇ ਤੋਂ ਇਹ ਇਕਰਾਰ ਲੈ ਲਿਆ ਕਿ ਜਦ ਤਕ ਮੇਤੀ ਬਣਾਈ ਮੂਰਤੀ ਮੁਕੰਮਲ ਨਾਂਹ ਹੋ ਜਾਏ, ਕੋਈ ਧਿਰ ਮੇਰੇ ਕੋਲ ਨਾਂਹ ਆਵੇ । ਜੇ ਅਧੂਰੀ ਮੂਰਤੀ ਨੂੰ ਕੋਈ ਵੇਖ ਲਵੇਗਾ, ਤਾਂ ਮੈਂ ਉਥੇ ਹੀ ਕੰਮ ਛੱਡ ਦਿਆਂਗਾ | ਪੰਦਾਂ ਦਿਨ ਹੀ ਲੰਘੇ ਸਨ ਕਿ ਰਾਜਾ ਉਤਾਵਲਾ ਪੈ ਕੇ ਉੱਥੇ ਪਹੁੰਚ ਗਿਆ, ਮੂਰਤੀ ਦੇ ਹੱਥ ਪੈਰ ਅਜੇ ਬਣੇ ਨਹੀਂ ਸਨ। ਵਿਸ਼ਕਰਮਾ ਨੇ ਕੰਮ ਉੱਥੇ ਹੀ ਛੱਡ ਦਿੱਤਾ । ਰਾਜੇ ਨੇ ਬ੍ਰਹਮਾ ਅੱਗੇ ਪ੍ਰਾਰਥਨਾ ਕੀਤੀ। ਬ੍ਰਹਮਾ ਨੇ ਮੂਰਤੀ ਨੂੰ ਮੁਕੰਮਲ ਕੀਤਾ, ਅਤੇ ਆਪਣੀ ਹੱਥੀਂ ਉੱਥੇ ਅਸਥਾਪਨ ਕੀਤਾ । ਇਤਿਹਾਸ ਅਨੁਸਾਰ ਜਗਨ ਨਾਥ ਜੀ ਦਾ ਮੰਦਰ ਸੰਨ 1076 ਤੇ 1147 ਦੇ ਵਿਚਲੇ ਸਮੇਂ ਵਿਚ ਬਣਿਆ ਸੀ । ਮੰਦਰ ਦਾ ਬਾਹਰਲਾ ਇਹਾਤਾ ਬਹੁਤ ਖੁੱਲਾ ਹੈ, ਜ ਤਕ ਇਸ ਦੀ ਉਚਾਈ ਭੀ 192 ਫੁੱਟ ਦੇ ਕਰੀਬ ਹੈ । ਪਰ ਇਸ ਵਿਚ ਜਗਨ ਨਾਥ ਦੀ ਮੂਰਤੀ ਤੋਂ ਇਲਾਵਾ ਹੋਰ ਭੀ ਬਹੁਤ ਮੂਰਤੀਆਂ ਹਨ ਜੋ ਵਾਮ-ਮਾਰਗ ਦਾ ਨਮੂਨਾ x। ਵਿਦਵਾਨਾਂ ਦਾ ਖ਼ਿਆਲ ਹੈ ਕਿ ਪਹਿਲਾਂ ਇਹ ਅਸਥਾਨ ਵਾਮ-ਮਾਰਗੀਆਂ ਦਾ ਸੀ, ਕਿਸੇ ਵੇਲੇ ਜ਼ੋਰ ਪੈਣ ਉੱਤੇ ਫੇਰ ਵੈਸ਼ਣਵਾਂ ਨੇ ਸਾਂਭ ਲਿਆ । ਰਥ-ਯਾਤਰਾ ਸਮੇਂ ਗੁਰੂ ਨਾਨਕ ਦੇਵ ਜੀ ਸੰਮਤ 1567 ਵਿਚ ਹਾੜ ਦੀ ਦੂਜ ਦੀ ਰਥ-ਯਾਤ੍ਰ = ਪਰੀ ਪਹੁੰਚੇ, ਜਦੋਂ ਦੂਰੋਂ ਦੂਰੋਂ ਅਨੇਕ ਹਿਦੂ ਉੱਥੇ ਇਕੱਠੇ ਹੋ ਰਹੇ ਸਨ । ਈਸਵੀ ਸੰਨ 15 10 ਸੀ, ਮਹੀਨਾ ਜੂਨ ਦੀ ਤਕਰੀਬਨ 7 ਤਾਰੀਖ਼ ਸੀ । ਜਿਸ ਮਰਤੀ ਬਾਰੇ ਇਹ ਕਥਾ ਚੱਲ ਪਏ ਕਿ ਉਸ ਨੂੰ ਦੇਵਤਿਆਂ ਦੇ ਮਿਸਤ੍ਰੀ ਨੇ ਬਣਾਇਆ ਸੀ, ਅਤੇ ਬ੍ਰਹਮਾ ਨੇ ਮੁਕੰਮਲ ਕਰ ਕੇ ਆਪਣੀ ਹੱਥੀਂ ਅਸਥਾਪਨ ਕੀਤਾ ਸੀ, eਤ ਨੂੰ ਸ਼ਰਧਾਲੂ ਲੋਕਾਂ ਨੇ ਜਗਤ ਦਾ ਨਾਥ ਮੰਨ ਹੀ ਲੈਣਾ ਹੋਇਆ । ਇਹ ਗੱਲ ਭੀ ਕਦਰਤੀ ਹੈ ਕਿ ਜਿਨ੍ਹਾਂ ਪੁਜਾਰੀਆਂ ਦੀ ਰੋਜ਼ੀ ਦਾ ਵਸੀਲਾ ਉਹ ਮੂਰਤੀ ਬਣੇ ਉਹ ਉਸ ਦੀ ਵਡਿਆਈ ਦਾ ਵਧ ਤੋਂ ਵਧ ਪ੍ਰਚਾਰ ਕਰਨ । ਮੂਰਤੀ ਦੀ ਆਰਤੀ ਮੂਰਤੀ-ਪੂਜ ਲੋਕ ਸ਼ਾਮ ਵੇਲੇ ਮੂਰਤੀ ਦੀ ਆਰਤੀ ਕਰਦੇ ਹਨ । ਆਰਤੀ ਦਾ ਅਰਥ ਹੈ ਦੀਵੇ ਘੁਮਾ ਕੇ ਪੂਜਾ ਕਰਨੀ । ਹਿੰਦੂ ਮਰਯਾਦਾ ਅਨੁਸਾਰ ਸੁਗੰਧੀਆਂ ਸਮੇਤ ਜਗਦੇ ਦੀਵੇ ਚਾਰ ਵਾਰੀ ਮੂਰਤੀ ਦੇ ਚਰਨਾਂ ਤੋਂ ਘੁਮਾਈਦੇ ਹਨ, ਦੋ ਵਾਰੀ ਨਾਭੀ ਤੋਂ, ਇੱਕ ਵਾਰੀ ਮੂੰਹ ਤੋਂ, ਅਤੇ ਸੱਤ ਵਾਰੀ ਸਾਰੇ ਸਰੀਰ ਤੋਂ। ਦੀਵਿਆਂ ਦੀ ਗਿਣਤੀ ਇਕ 105