ਪੰਨਾ:Alochana Magazine October, November, December 1966.pdf/108

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਹਨ | ਆਚਰਣ ਨੂੰ ਉੱਚਾ ਕਰਨ ਲਈ ਇਹ ਰਸਤਾ ਨਹੀਂ ਹੈ । ਮਨੁੱਖਾ ਜਨਮ ਇਹਨਾਂ ਪਾਖੰਡਾਂ ਵਿਚ ਜ਼ਾਇਆ ਕਰਨ ਲਈ ਨਹੀਂ ਮਿਲਿਆ । ਵਾਹੁ ਲੋਕਾਂ ਨੂੰ ਹਣ ਲਈ ਇਹ ਪਾਖੰਡੀ ਲੋਕ ਲ/17 ਨੂੰ ਤਾਂ 'ਮਛ, ਲੇਛ' ਆਖ ਆਖ ਕੇ ਨਫ਼ਰਤ ਕਰਦੇ ਹਨ, ਪਰ ਇਹਨਾਂ ਦੇ ਆਪਣੇ ਅੰਦਹ ਧਰਮ ਦਾ ਕਿਤੇ ਨਮਨਿਨ ਨਹੀਂ ਹੈ | ਇਹਨਾਂ ਪਾਖੰਡੀਆਂ ਤੋਂ, ਤੋਂ ਇਹਨਾਂ ਦੇ ਖਿਲਾਰੇ ਭਰਮ-ਜਾਲ ਤੋਂ। ਪਰਮਾਤਮਾ ਦੀ ਯਾਦ ਹੀ ਜਿੰਦਗੀ ਦਾ ਸਹੀ ਹਸਤਾ ਹੈ, ਕਿਉਂਕਿ ਇਹਨਾਂ ਦੀ ਬਰਕਤ ਨਾਲ ਮਨੁੱਖ ਨੂੰ ਮਾਇਆ ਦੇ ਮੂੰਹ ਤੋਂ ਖ਼ਲਾਸੀ ਮਿਲਦੀ ਹੈ । ਪਾਖੰਡ ਦੀ ਕਲੀ ਦੀ ਆਪਣੀ ਅੱਖੀ ਦੇਖ ਕੇ ਅਨੇਕ ਬੰਦਿਆਂ ਨੂੰ ਗੁਰੂ ਨਾਨਕ ਦੇਵ ਜੀ ਦੀ ਸਚਾਈ ਜਚ ਗਈ । ਕਲਿਯੁਗ ਦਾ ਮਨ ਭੀ ਮੰਨ ਗਿਆ, ਤੇ ਉਹ ਸਤਿਗੁਰੂ ਜੀ ਦਾ ਨਾਮ ਲੇਵਾ ਬਣ ਗਿਆ । ਮੰਦਰ ਦੇ ਸਾਹਮਣੇ ਜਿੱਥੇ ਸਤਿਗੁਰੂ ਜੀ ਟਿਕੇ ਸਨ, ਉਥੇ ਉਹਨਾਂ ਦੇ ਆਗਮਨ ਦੀ ਯਾਦ ਵਿਚ ਅਸਥਾਨ ਬਣਿਆ ਹੋਇਆ ਹੈ ਜਿਸ ਦਾ ਨਾਮ 'ਮੰਗੂ-ਮੱਠ' ਹੈ । ਸਮੁੰਦਰ ਦੇ ਕੰਢੇ ਇਕ ਖੂਹੀ ਭੀ ਹੈ ਜਿੱਥੋਂ ਉਹ ਪੀਣ ਲਈ ਪਾਣੀ ਵਰਤਦੇ ਰਹੇ । ਉਸ ਦਾ ਪਾਣੀ ਬੜਾ ਮਿੱਠਾ ਤੇ ਸੁਆਦਲਾ ਹੈ । ਜਗਨਨਾਥ ਪੁਰੀ ਵਿਚ ਸ਼ੰਕਰਾਚਾਰ੍ਯ ਦੇ ਚਾਰ ਮੱਠਾਂ ਵਿੱਚੋਂ ਇਕ ਮੱਠ ਵੀ ਹੈ*। ਪੁਰੀ ਤੋਂ ਗੁਰੂ ਨਾਨਕ ਦੇਵ ਜੀ ਸਮੁੰਦਰ ਦੇ ਪੂਰਬੀ ਕੰਢੇ ਦੇ ਨਾਲ ਨਾਲ ਭਾਰਤ ਦੇ ਧੁਰ ਦੱਖਣ ਵੱਲ ਚੱਲ ਪਏ । ਸੰਨ ੧੫੧੦ ਮਹੀਨਾ, ਜੂਨ ਦਾ ਸੀ ।

  • ਸ਼ੰਕਰ ਨੂੰ ਹਿੰਦੂ ਲੋਕ ਸ਼ਿਵ ਜੀ ਦਾ ਅਵਤਾਰ ਮੰਨਦੇ ਹਨ ।(ਇਸ ਦਾ ਜਨਮ ਕੇ ਚੀਨ ਦੇ ਇਲਾਕੇ ਇਕ ਪਿੰਡ ਕਲਦੀ (ਕਾਲਪੀ) ਵਿਚ ਇਕ ਬਾਹਮਣ ਦੇ ਘਰ ਸੰਨ ੭੮੮ ਵਿਚ ਹੋਇਆ ਸੀ । ਸ਼ੰਕਰ ਨੇ ਛੇ ਸ਼ਾਸਤ੍ਰ, ਵੇਦ, ਵੇਦਾਰ ਚੰਗੀ ਤਰ੍ਹਾਂ ਪੜ ਕੇ ਗੋਬਿੰਦ ਸੁਆਮੀ ਤੋਂ ਸੰਨਿਆਸ ਧਾਰਨ ਕੀਤਾ ਸੀ । ਫਿਰ ਕਾਸ਼ੀ ਵਿਚ ਟਿਕ ਕੇ ਅਦੁੱਤ ਦਾ ਪ੍ਰਚਾਰ ਕੀਤਾ । ਸ਼ੰਕਰ ਨੇ ਕਈ ਥਾਈਂ ਅਨੇਕ ਵਿਦਵਾਨਾਂ ਨੂੰ ਸ਼ਾਸਤੂਰਥ ਵਿਚ ਜਿੱਤਿਆ ਅਤੇ ਬੜੀ ਪ੍ਰਸਿੱਧਤਾ ਹਾਸਿਲ ਕੀਤੀ ।

ਸ਼ੰਕਰਾਚਾਰ੍ਯ ਨੇ ਕਈ ਮੱਠ (ਆਸ਼ੂਮ) ਬਣਾਏ । ਸਭ ਤੋਂ ਪ੍ਰਸਿੱਧ ਸ਼ਿੰਗੇਰੀ ਮੱਠ ਹੈ, ਮੈਸੂਰ ਰਾਜ ਦੇ ਜ਼ਿਲਾ ਕਰ ਵਿਚ ਤੁੰਗ ਭਦਾ ਦੇ ਕੰਢੇ । ਇੱਥੇ ਸ਼ੰਕਰਾਚਾਰਯ ਨੇ ਆਪਣੇ ਇਕ ਚੇਲੇ ਮੰਡਲ ਨੂੰ ਮਹੰਤ ਅਸਥਾਪਨ ਕੀਤਾ । ਸ਼ੰਕਰਾਚਾਰਯ ਦੀ ਗੱਦੀ ਇਸੇ ਥਾਂ ਹੈ । le! ਇਸ ਥਾਂ ਹੈ । | ਬਾਕੀ ਦੇ ਤਿੰਨ ਪ੍ਰਸਿੱਧ ਮੱਠ ਇਹ ਹਨ-ਹਰਿਦੁਆਰ, ਜਗਨ ਨਾਥ ਅਤੇ ਬਦਰੀ ਨਾਥ ॥ ਸ਼ੰਕਰਾਚਾਰ੍ਯ ਨੇ ਵੇਦਾਂਤ ਸਤ, ਉਪਨਿਸ਼ਦਾਂ ਅਤੇ ਗੀਤਾ ਉੱਤੇ ਬੜੇ ਵਧੀਆ ਭਾਸ਼ ਲਿਖੇ ਹਨ । | ਸ਼ੰਕਰ ਜੀ ਅਸਮ ਦੇਸ ਦੀ ਜਾਤੂ ਵਿਚ ਬੀਮਾਰ ਹੋ ਗਏ, ਅਤੇ ੩੨ ਸਾਲਾਂ ਦੀ ਉਮਰ ਵਿਚ ਹੀ ਕੇਦਾਰ ਨਾਥ ਕੋਲ, ਸੰਨ ੮੨੦ ਵਿਚ ਸੰਸਾਰ ਤਿਆਗ ਗਏ । 108