ਪੰਨਾ:Alochana Magazine October, November, December 1966.pdf/11

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਰਾਮ ਸਿੰਘ-- ਸੇਖੋਂ ਦੇ ਕਲਾਕਾਰ ਦਾ ਵਿਸ਼ਾ ਸੰਤ ਸਿੰਘ ਸੇਖੋਂ ਦੇ ਨਾਟਕ ‘ਕਲਾਕਾਰ’ ਦਾ ਧੁਰਾ ਇਸ ਦਾ ਕਲਾਕਾਰ ਪਾਤਰ ਇੰਦਰ ਹੈ ਜਾਂ ਉਸ ਦੀ ਕਲਾ ਦੀ ਸ਼ਰਧਾਲੂ ਅਹੱਲਿਆ ? ਇਸ ਸਵਾਲ ਉੱਤੇ ਬਹੁਤ ਚਰਚਾ ਹੋ ਚੁੱਕੀ ਹੈ ਪਰ ਇਸ ਦਾ ਦੋ ਟੁਕ ਨਿਰਣਾ ਹਾਲੇ ਨਹੀਂ ਹੋਇਆ । ਮੇਰੀ ਰਾਏ ਅਨੁਸਾਰ ਅਹੱਲਿਆ ਦਾ ਰੋਲ ਇਸ ਨਾਟਕ ਵਿਚ ਕੇਂਦਰੀ ਹੈ । ਉਹ ਆਪਣੇ ਖ਼ਿਆਲਾਂ ਤੇ ਕੀਮਤਾਂ ਨੂੰ ਮੁੱਖ ਰੱਖ ਕੇ ਇਕ ਐਸੇ ਕਰਮ ਵਿਚ ਪ੍ਰਵਿਰਤ ਹੁੰਦੀ ਹੈ ਜਿਸ ਉੱਤੇ ਉਸ ਦਾ ਪਤੀ ਸਖ਼ਤ ਇਤਰਾਜ਼ ਕਰਦਾ ਹੈ ਪਰ ਉਹ ਆਪਣੇ ਦ੍ਰਿਸ਼ਟੀਕੋਣ ਅਨੁਸਾਰ ਦਰੁਸਤ-ਪ੍ਰਤੀਤ ਹੁੰਦਾ ਕੰਮ ਕਰ ਲੈਣ ਨੂੰ ਆਪਣਾ ਹੱਕ ਸਮਝਦੀ ਹੈ ਤੇ ਪਤੀ ਨੂੰ ਮਹਸੂਸ ਕਰਵਾਉਂਦੀ ਹੈ ਕਿ ਉਹ ਮਰਦਾਵੇਂ ਦ੍ਰਿਸ਼ਟੀਕੋਣ ਨੂੰ ਪਤਨੀ ਦੇ ਹਰ ਕੰਮ ਲਈ ਕਸਵੱਟੀ ਨਾ ਬਣਾਵੇ । ਪਤੀ ਪਤਨੀ ਦੇ ਪਰਸਪਰ ਹੱਕਾਂ, ਜ਼ਿੰਮੇਵਾਰੀਆਂ, ਤੇ ਆਜ਼ਾਦੀਆਂ ਦੇ ਮਸਲੇ ਉੱਤੇ ਇਹ ਨਾਟਕ ਕੁੱਝ ਪੱਖਾਂ ਤੋਂ ਚਾਨਣ ਪਾਉਂਦਾ ਹੈ । | ਆਮ ਤੌਰ ਉੱਤੇ, ਇਸਤ੍ਰੀ ਦੀ ਆਜ਼ਾਦੀ ਦੀ ਸਮੱਸਿਆ, ਜੇ ਉਹ ਕੁਆਰੀ ਹੋਵੇ ਤਾਂ ਮਾਂ ਬਾਪ ਤੇ ਜੇ ਵਿਆਹੀ ਹੋਵੇ ਤਾਂ ਪਤੀ ਦੇ ਸੰਬੰਧ ਵਿਚ ਪੈਦਾ ਹੁੰਦੀ ਹੈ । ‘ਕਲਾਕਾਰ ਵਿਚ ਮਾਂ ਬਾਪ ਦੀ ਆਗਿਆਕਾਰੀ ਦਾ ਤਾਂ ਸਵਾਲ ਹੀ ਖੜਾ ਨਹੀਂ ਹੁੰਦਾ, ਪਤੀ ਦੀ ਮਰਜ਼ੀ ਦਾ ਕਿੰਨਾ ਕੁ ਸਤਿਕਾਰ ਕਰਨਾ ਪਤਨੀ ਲਈ ਜ਼ਰੂਰੀ ਹੈ, ਇਸ ਗੁੰਝਲ ਨੂੰ ਹਲ ਕਰਨ ਦਾ ਕੁੱਝ ਯਤਨ ਜ਼ਰੂਰ ਹੈ । ਅਹੱਲਿਆ ਜਿਸ ਪਤੀ ਨਾਲ ਆਪਣੇ ਹੱਕਾਂ ਦੀ ਗੱਲ ਬਾਤ ਛੇੜਦੀ ਹੈ, ਉਸ ਨਾਲ ਉਸ ਦਾ ਦਿਲੋਂ ਪ੍ਰੇਮ ਹੈ । ਉਹ ਬਲਵੰਤ ਗਾਰਗੀ ਦੇ ਨਾਟਕ ‘ਲੋਹਾ-ਕੁਟ’ ਦੀ ਨਾਇਕਾ ਸੰਤੀ ਵਰਗੀ ਨਹੀਂ ਜਿਸ ਦੀ ਆਤਮਾ ਨੇ ਆਪਣੇ ਪਤੀ ਨਾਲ ਕਦੇ ਵੀ ਸੰਤੁਸ਼ਟਤਾ ਪ੍ਰਤੀਤ ਨਹੀਂ ਕੀਤੀ । 'ਕਲਾਕਾਰ' ਦੇ ਵਿਸ਼ੇ ਦਾ ਸਭ ਤੋਂ ਮਹੜ-ਪੂਰਣ ਨੁਕਤਾ ਇਹ ਹੈ ਕਿ ਜਿਹੜੀ ਵਿਆਹੁਤਾ ਇਸ ਆਤਮਕ ਤੇ ਸਰੀਰਿਕ ਤੌਰ ਉੱਤੇ ਆਪਣੇ ਪਤੀ ਨੂੰ ਸੱਚੀ ਵਫ਼ਾ ਦੇਂਦੀ ਹੈ, ਉਹ ਕੋਈ ਐਸਾ ਕੰਮ ਕਰਨ ਵਿਚ ਕਿੱਥੋਂ ਤਕ ਹੱਕ ਬਜਾਨਬ ਹੈ ਜਿਸ ਨੂੰ ਉਸ ਦਾ ਪਤੀ ਉੱਕਾ ਪਸੰਦ ਨਹੀਂ ਕਰਦਾ । ਇਸ ਵਿਸ਼ੇ ਦੀਆਂ ਤਿੰਨ ਹੱਦਾਂ-ਇਸ, ਵਿਆਹੁਤਾ ਇਸ ਤੇ ਪਤੀ-ਪ੍ਰੇਮ ਨਾਲ