ਪੰਨਾ:Alochana Magazine October, November, December 1966.pdf/110

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਹਨ ਜਿਸ ਕਰਕੇ ਆਮ ਜਨਤਾ ਵਿਚ ਉਹਨਾਂ ਬਾਰੇ ਨੀਵੀਂ ਰਾਇ ਬਣੀ ਰਹੇ । ਇਸ ਦੱਖਣੀ ਇਲਾਕੇ ਵਿਚ ਵੱਸਣ ਉੱਤੇ ਮਜਬੂਰ ਹੋਏ ਲੋਕਾਂ ਸੰਬੰਧੀ ਮਹਾਭਾਰਤ ਵਿਚ ਇਉਂ ਕਥਾ ਦਰਜ ਹੈ:- ਰਾਜਾ ਬਲਿ ਦੀ ਇਸਤ੍ਰੀ ਦੇਸ਼ਣਾ ਦੇ ਉਦਰ ਤੋਂ ਰਿਖੀ ਦੀਰਘਾਤਮਾ ਦੇ ਪੰਜ ਪੁੱਤਰ ਹੋਏ : ਅੰਗ, ਵੰਗ, ਲਿੰਗ, ਪੰਡ ਅਤੇ ਸੁਖ । ਸਮਾਂ ਪਾ ਕੇ ਇਹ ਪੰਜੇ ਆਪੋ ਆਪਣੇ ਇਲਾਕਿਆਂ ਦੇ ਰਾਜੇ ਬਣ ਗਏ । ਰਾਜਾ ਅੰਗ ਦੇ ਘਰ ਇਕ ਪੁੱਤਰ ਜੰਮਿਆ, ਜਿਸ ਦਾ ਨਾਮ ਵੇਣ ਰਖਿਆ ਗਿਆ । ਪਿਉ ਦੇ ਮਰਨ ਪਿੱਛੋਂ ਜਦੋਂ ਵੇਣ ਰਾਜਾ ਬਣਿਆ, ਤਾਂ ਉਸ ਨੇ ਆਪਣੇ ਰਾਜ ਵਿਚ ਢੰਢੋਰਾ ਫਿਰਾ ਦਿੱਤਾ ਕਿ ਕਈ ਆਦਮੀ ਦੇਵਤਿਆਂ ਨੂੰ ਆਹੂਤੀ, ਬਲੀਦਾਨ, ਆਦਕ ਕੁੱਝ ਨਾ ਦੇਵੇ, ਕੇਵਲ ਮੈਂ ਹੀ ਪੂਜਾ ਭੇਟਾ ਦਾ ਅਧਿਕਾਰੀ ਹਾਂ । ਰਿਖੀਆਂ ਨੇ ਵੱਡੀ ਅਧੀਨਗੀ ਨਾਲ ਬੇਨਤੀ ਕੀਤੀ ਕਿ ਇਉਂ ਨਾ ਕਰੋ । ਪਰ ਵਣ ਨੇ ਇਕ ਨਾ ਮੰਨੀ । ਆਖ਼ਿਰ ਰਿਖੀਆਂ ਨੇ ਉਸ ਨੂੰ ਮਰ੍ਹਾਂ ਦੇ ਜ਼ੋਰ ਰਾਹੀਂ ਕੁਸ਼ਾ ਦੇ ਤੀਲਿਆਂ ਨਾਲ ਹੀ ਮਾਰ ਦਿੱਤਾ । ਵੇਣ ਦੇ ਘਰ ਕੋਈ ਪੁੱਤਰ ਨਹੀਂ ਸੀ। ਉਸ ਦਾ ਰਾਜ ਕੌਣ ਸਾਂਭੇ ? ਰਿਖੀਆਂ ਨੇ ਆਪ ਵਿਚ ਸਲਾਹ ਕੀਤੀ । ਮਿਰਤਕ ਦੇਣ ਦੇ ਪੱਟ ਨੂੰ ਮਲਿਓ ਨੇ । ਉਸ ਵਿੱਚੋਂ ਕਾਲਾ ਅਤੇ ਚੌੜੇ ਮੂੰਹ ਵਾਲਾ ਨਿੱਕਾ ਜਿਹਾ ਬਾਲਕ ਪੈਦਾ ਹੋਇਆ । ਰਿਖੀਆਂ ਨੇ ਉਸ ਨੂੰ ਆਖਿਆ- 'ਨਿਸ਼ਦ' (ਭਾਵ, ਬੈਠ ਜਾਹ) । ਇਸੇ ਤੋਂ ਉਸ ਬੱਚੇ ਦਾ ਨਾਮ 'ਨਿਸ਼ਾਦ' ਪੈ ਗਿਆ । ਉਸ ਨਿਸ਼ਾਦ' ਤੋਂ ਅਨੇਕਾਂ 'ਨਿਸ਼ਾਦ' ਪੈਦਾ ਹੋਏ, ਜਿਹੜੇ ਦੱਖਣੀ ਪਰਬਤਾਂ ਵਿਚ ਰਹਿੰਦੇ ਹਨ । ਇਹ ਲੋਕ ਆਮ ਤੌਰ ਉੱਤੇ ਬਾਂਸ ਅਤੇ ਕਾਨਿਆਂ ਦਾ ਸਮਾਨ ਬਣਾ ਕੇ ਗੁਜ਼ਾਰਾ ਕਰਦੇ ਹਨ । ਗੁਰੂ ਨਾਨਕ ਦੇਵ ਜੀ ਇਹਨਾਂ ਭੀਲਾਂ ਤੇ ਨਿਸ਼ਾਵਾਂ ਵਿੱਚੋਂ ਦੀ ਲੰਘ ਰੇ । ਆਪਣੇ ਪਿਛਲੇ ਪ੍ਰੋਗਰਾਮ ਅਨੁਸਾਰ ਢਾਈ ਤਿੰਨ ਮੀਲ ਰੋਜ਼ਾਨਾ ਪੰਡਾ ਕਰ ਕੇ ਹਰੇਕ ਬਸਤੀ ਵਿਚ ਅਟਕਦੇ ਤੇ ਉਹਨਾਂ ਗ਼ਰੀਬਾਂ ਨਾਲ ਸਾਂਝੇ ਬਣਾਉਂਦੇ ਗਏ । ਦੱਖਣੀ ਭਾਰਤ ਦੇ ਇਹ ਜੰਗਲੀ ਭੀਲ, ਨਿਸ਼ਾਦ, ਕਿਰਾਤ ਲਕ, ਆਮ ਤੌਰ ਉੱਤੇ ਛਨਿੱਛਰ, ਨਰਸਿੰਘ, ਕਾਰਤਿਕੇਯ, ਗਣੇਸ਼ ਅਤੇ ਮਹਾਦੇਵ ਦੀ ਪੂਜਾ ਕਰਦੇ ਹਨ । ਗੁਰੂ ਨਾਨਕ ਦੇਵ ਜੀ ਦਾ ਨਿਸ਼ਾਨਾ ਇਹ ਸੀ ਕਿ ਮਨੁੱਖਤਾ ਦੀ ਨੀਵੀਂ ਤੋਂ ਨੀਵੀਂ ਪੱਧਰ ਉਤੇ ਪਹੁੰਚੇ ਹੋਏ ਲੋਕਾਂ ਤਕ ਅੱਪੜਨਾ ਹੈ ਤੇ ਉਹਨਾਂ ਨੂੰ ਭੀ ਜ਼ਿੰਦਗੀ ਦਾ ਸਹੀ ਰਸਤਾ ਵਿਖਾਉਣਾ ਹੈ । ਪੰਨੇ ਵਿਚ ਨਰਸਿੰਘ ਦਾ ਮੰਦਰ ਜਗਨਨਾਥ ਪੁਰ ਤੋਂ ਸਤਿਗੁਰ ਜੀ ਦਾਵਿੜ ਦੇਸ ਵਿੱਚੋਂ ਦੀ ਲੰਘ ਤੁਰੇ । ਆਪਣੇ ਬਣਾਏ ਪ੍ਰੋਗ੍ਰਾਮ ਅਨੁਸਾਰ ਪਿੰਡ ਪਿੰਡ ਠਹਿਰਦੇ ਹੋਏ ਸਤਿਗੁਰੂ ਜੀ ਬੇਜ਼ਵਾੜੇ ਪਹੁੰਚੇ । ਬਜ਼ਵਾੜਾ ਪੁਰੀ ਤੋਂ ੪੦੦ ਮੀਲ ਦੇ ਕਰੀਬ ਹੈ । ਅਜਕਲ ਬੇਜ਼ਵਾੜਾ ਰੇਲ ਦਾ ਜੰਕਸ਼ਨ ਹੈ, ਕਲਕਤੇ ਤੋਂ ਮਦਰਾਸ ਨੂੰ ਜਾਣ ਵਾਲੀ ਲਾਈਨ ਉੱਤੇ । ਇੱਥੋਂ ਇਕ ਲਾਈਨ 10